- ਦਾਣਾ ਮੰਡੀ ਸਿੱਧਵਾਂ ਅਤੇ ਪਿੰਡ ਮਾਨ ਪਹੁੰਚ ਕੇ ਕਿਸਾਨਾਂ ਤੇ ਆੜਤੀਆ ਨਾਲ ਕੀਤੀ ਗੱਲਬਾਤ
ਗੁਰਦਾਸਪੁਰ,11 ਅਕਤੂਬਰ 2024 : ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਦੀਆਂ ਹਦਾਇਤਾਂ ਮੁਤਾਬਕ ਤਹਿਸੀਲਦਾਰ ਗੁਰਦਾਸਪੁਰ ਰਤਨਜੀਤ ਖੁਲਰ, ਕਾਨੂੰਗੋ ਹਲਕਾ ਸੁਰਜੀਤ ਸਿੰਘ ਸੈਣੀ ਪਟਵਾਰੀ ਤਰਲੋਕ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਅਨਾਜ ਮੰਡੀ ਸਿੱਧਵਾਂ ਵਿੱਚ ਮੁਆਇਨਾ ਕੀਤਾ ਗਿਆ। ਤਹਿਸੀਲਦਾਰ ਗੁਰਦਾਸਪੁਰ ਨੇ ਦੱਸਿਆ ਕਿ ਇਸ ਮੌਕੇ ਕਿਸਾਨਾਂ ਅਤੇ ਆੜਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਸੁਣਿਆ ਗਿਆ।ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਖਰੀਦ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਹੈ। ਆੜਤੀਆਂ ਵੱਲੋਂ ਦੱਸਿਆ ਗਿਆ ਕਿ ਖਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ ਅਤੇ ਮੰਡੀ ਵਿੱਚ ਫਸਲ ਆਉਣ ਤੇ ਨਾਲ ਦੀ ਨਾਲ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਤਹਿਸੀਲਦਾਰ ਵੱਲੋਂ ਆਪਣੀ ਟੀਮ ਨਾਲ ਲੱਗਦੇ ਪਿੰਡ ਮਾਨ ਵਿੱਚ ਝੋਨੇ ਦੀ ਕਟਾਈ ਕਰ ਰਹੀ ਕੰਬਇਨ ਦਾ ਮੁਆਇਨਾ ਕੀਤਾ ਅਤੇ ਕੰਬਾਈਨ ਦੇ ਆਪਰੇਟਰ ਨੂੰ ਹਦਾਇਤ ਕੀਤੀ ਕਿ ਸੁਪਰ ਐਸ.ਐਮ.ਐਸ ਲਗਾ ਕੇ ਹੀ ਝੋਨੇ ਦੀ ਕਟਾਈ ਕੀਤੀ ਜਾਵੇ ਅਤੇ ਰਾਤ ਸਮੇਂ ਝੋਨੇ ਦੀ ਫਸਲ ਨਾ ਵੱਢੀ ਜਾਵੇ। ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ।