- ਕੁਦਰਤੀ ਖੇਤੀ ਕਰਕੇ ਅਸੀਂ ਸਿਹਤ ਅਤੇ ਮਿੱਟੀ ਨੂੰ ਰੱਖ ਸਕਦੇ ਹਾਂ ਤੰਦਰੁਸਤ- ਯਾਦਵਿੰਦਰ ਸਿੰਘ
ਖਡੂਰ ਸਾਹਿਬ 13 ਅਗਸਤ 2024 : ਆਤਮਾ ਸਕੀਮ ਅਧੀਨ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਸਬੰਧੀ ਅਤੇ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਸਬੰਧੀ ਪਿੰਡ ਜਲਾਲਾਬਾਦ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਕ ਕੈਂਪ ਡਾਇਰੈਕਟਰ ਐਗਰੀਕਲਚਰ ਪੰਜਾਬ ਡਾਕਟਰ ਜਸਵੰਤ ਸਿੰਘ ਜੀ ਦੇ ਹੁਕਮਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਸਿੰਘ ਜੀ ਦੀ ਅਗਵਾਈ ਹੇਠ ਲਗਾਇਆ ਗਿਆ । ਕੈਂਪ ਦੀ ਸ਼ੁਰੂਆਤ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਬਾਰੇ ਵਿਸਥਾਰ ਪੂਰਵਕ ਦੱਸਿਆ ਉਹਨਾਂ ਨੇ ਦੱਸਿਆ ਕਿ ਖੇਤੀ ਦੀ ਕਦਰ ਉਹੀ ਇਨਸਾਨ ਨੂੰ ਪਤਾ ਹੁੰਦੀ ਹੈ ਜੋ ਖੁਦ ਖੇਤੀ ਕਰਦਾ ਹੈ, ਖੇਤੀ ਕਰਦਿਆਂ ਫ਼ਸਲ ਨੂੰ ਉਗਾਉਣਾ ਤੇ ਸਾਂਭ-ਸੰਭਾਲ ਸਮੇਂ ਧਰਤੀ ਮਾਂ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ, ਜੇਕਰ ਹਰ ਇੱਕ ਇਨਸਾਨ ਵਿੱਚ ਖੇਤੀ ਪ੍ਰਤੀ ਪਿਆਰ ਪੈਦਾ ਹੋ ਜਾਵੇ ਤਾਂ ਉਹ ਹਰ ਚੀਜ਼ ਨੂੰ ਕੁਦਰਤ ਦੇ ਅਨੁਸਾਰ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਹਰ ਇਨਸਾਨ ਨੂੰ ਚਾਹੀਦਾ ਹੈ। ਉਹ ਰਸਾਇਣਿਕ ਖੇਤੀ ਨਾ ਕਰਕੇ ਕੁਦਰਤੀ ਖੇਤੀ ਨੂੰ ਪਹਿਲ ਦੇਵੇ ਤੇ ਫਿਰ ਕੁਦਰਤ ਵੀ ਗੱਫੇ ਭਰ-ਭਰ ਕੇ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ। ਬਲਾਕ ਖੇਤੀਬਾੜੀ ਅਫਸਰ ਡਾਕਟਰ ਨਵਤੇਜ ਸਿੰਘ ਨੇ ਪੰਜਾਬ ਵਿੱਚ ਝੋਨਾ ਸਾਉਣੀ ਰੁੱਤ ਦੀ ਪ੍ਰਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਲਗਭਗ 30-31 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਝੋਨੇ ਹੇਠ ਰਕਬਾ ਸੂਬੇ ਦੇ ਕੁੱਲ ਸੇਂਜੂ ਖੇਤਰ ਦਾ ਲਗਪਗ 77 ਫ਼ੀਸਦੀ ਬਣਦਾ ਹੈੈ। ਫ਼ਸਲਾਂ ਵਿੱਚ ਬੇਲੋੜੀਆਂ ਅਤੇ ਬੇਵਕਤੀ ਖਾਦਾਂ ਦੀ ਵਰਤੋਂ ਨਾਲ ਜਿੱਥੇ ਫ਼ਸਲ ਦੀ ਉਤਪਾਦਨ ਲਾਗਤ ਵਧਦੀ ਹੈ, ਉੱਥੇ ਸਮਰੱਥਾ ਤੋਂ ਘੱਟ ਝਾੜ ਮਿਲਣ ਕਰ ਕੇ ਸ਼ੁੱਧ ਆਮਦਨ ਵੀ ਘਟਦੀ ਹੈ ਅਤੇ ਭੂਮੀ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਰ ਕੇ ਰਸਾਇਣਕ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਦੇ ਨਾਲ-ਨਾਲ ਜੈਵਿਕ ਖਾਦਾਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ। ਝੋਨੇ ਅਤੇ ਬਾਸਮਤੀ ਵਿੱਚ ਰਸਾਇਣਕ ਅਤੇ ਜੈਵਿਕ ਖਾਦਾਂ ਦਾ ਸੁਮੇਲ ਕਰ ਕੇ ਚੰਗੀ ਪੈਦਾਵਾਰ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ । ਫਾਰਮ ਸਲਾਹਕਾਰ ਕੇਂਦਰ ਤਰਨ ਤਰਨ ਤੋਂ ਡਾਕਟਰ ਪਰਮਿੰਦਰ ਸਿੰਘ, ਡਾਕਟਰ ਸਵਰੀਤ ਖਹਿਰਾ ਡਾਕਟਰ ਪਰਮਿੰਦਰ ਕੌਰ ਨੇ ਕੈਂਪ ਵਿੱਚ ਸਮੂਲੀਅਤ ਕੀਤੀ । ਉਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਫਸਲ ਨਾਲ ਸੰਬੰਧਿਤ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ । ਡਾਕਟਰ ਸਵਰੀਤ ਕੌਰ ਖੈਰਾ ਨੇ ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਫਲਦਾਰ ਬੂਟਿਆਂ ਦੀਆਂ ਪ੍ਰਮਾਣਿਤ ਕਿਸਮਾਂ, ਉਨਾਂ ਨੂੰ ਬੀਜਣ ਦਾ ਸਮਾਂ ਅਤੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਸ਼੍ਰੀ ਸੁਖਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਵਿਸਥਾਰ ਪੂਰਵਕ ਦੱਸਿਆ । ਸ਼੍ਰੀ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ । ਇਸ ਕੈਂਪ ਵਿੱਚ ਮਨੋਹਰ ਲਾਲ, ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਗੁਰ ਪ੍ਰਤਾਪ ਸਿੰਘ ਬਲਵਿੰਦਰ ਸਿੰਘ ਬੇਲਦਾਰ, ਭੁਪਿੰਦਰ ਸਿੰਘ ਰਾਜ ਖੇਤੀ ਸਟੋਰ ਜਲਾਲਾਬਾਦ, ਗੁਰਭੇਜ ਸਿੰਘ ਲਾਡੀ, ਮੁਖਤਾਰ ਸਿੰਘ, ਹਰਜੀਤ ਸਿੰਘ, ਗੁਰਦਿਆਲ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ, ਸਰਦੂਲ ਸਿੰਘ, ਮੰਗਲ ਸਿੰਘ ,ਅਰਜਨ ਸਿੰਘ, ਕਰਮਜੀਤ ਸਿੰਘ ,ਹਰਪਾਲ ਸਿੰਘ ,ਸੁਖਦੇਵ ਸਿੰਘ, ਗੁਰਦਿਆਲ ਸਿੰਘ, ਅਰਸ਼ਦੀਪ ਸਿੰਘ ,ਭੁਪਿੰਦਰ ਸਿੰਘ, ਸੰਦੀਪ ਸਿੰਘ, ਹਰਜਿੰਦਰ ਸਿੰਘ, ਬਲਦੇਵ ਸਿੰਘ ਅਤੇ ਬਲਾਕ ਦੇ ਅਗਾਂਹ ਵਧੂ ਕਿਸਾਨ ਹਾਜ਼ਰ ਸਨ।