ਅੰਮ੍ਰਿਤਸਰ 11 ਜੁਲਾਈ : ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਅੰਮ੍ਰਿਤਸਰ ਪੂਰੀ ਤਰ੍ਹਾਂ ਚੌਕਸ ਹੈ। ਸਿਵਲ ਸਰਜਨ ਡਾ. ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੜ੍ਹਾਂ ਦੀ ਨਾਜੂਕ ਸਥਿਤੀ ਦੇ ਸਮੇਂ ਸਿਹਤ ਵਿਭਾਗ ਵਲੋਂ 44 ਰੈਪਿਡ ਰਿਸਪੋਂਸ ਟੀੰਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਹੰਗਾਮੀਂ/ਐਮਰਜੈਂਸੀ ਸਥਿਤੀ ਸਮੇਂ ਲੋਕਾਂ ਦੀ ਸਹਾਇਤਾ ਲਈ ਤੱਤਪਰ ਰਹਿਣਗੀਆਂ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 10 ਐਮਰਜੈਂਸੀ ਹੈਲਪ ਲਾਈਨ ਨੰਬਰ ਜਨ ਹਿੱਤ ਵਿਚ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚ ਜਿਲ੍ਹਾਂ ਹੈਡ-ਕਵਾਟਰ ਕੰਟਰੋਲ ਰੂਮ 0183-2211864, ਬਾਬਾ ਬਕਾਲਾ 9877431522, ਅਜਨਾਲਾ 8837739877, ਲੋਪੋਕੇ 9855512170, ਰਮਦਾਸ 9876227470, ਵੇਰਕਾ 8847697138, ਮਜੀਠਾ 9417365835, ਤਰਸਿੱਕਾ 6280086546, ਮਾਨਾਂਵਾਲਾ 9815402421, ਮਹਿਤਾ 9501521985 ਸ਼ਾਮਿਲ ਹਨ। ਡਾ ਵਿਜੇ ਕੁਮਾਰ ਨੇ ਜਿਲ੍ਹਾਂ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਣ ਜਾਣਕਾਰੀ ਦਿੰਦਿਆ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਡੇਂਗੂ ਅਤੇ ਮਲੇਰੀਆ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਵਲੋਂ ਹੁਣ ਤੱਕ 119 ਸ਼ੱਕੀ ਕੇਸਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 285 ਸਥਾਨਾਂ ਤੇ ਲਾਰਵਾ ਮਿਲਣ ਕਰਕੇ ਚਲਾਨ ਕੱਟੇ ਜਾ ਚੁਕੇ ਹਨ। ਐਂਟੀ ਲਾਰਵਾ ਵਿੰਗ ਵਿਚ 15 ਟੀਮਾਂ ਕੰਮ ਕਰ ਰਹੀਆ ਜੋਕਿ ਰੋਜਾਨਾਂ ਸ਼ਹਿਰ ਦੇ ਅਲੱਗ-ਅੱਲਗ ਹਿੱਸਿਆਂ ਵਿਚ ਖਾਸ ਕਰਕੇ ਹੋਟਸਪੋਟ ਖੇਤਰਾਂ ਵਿਚ ਜਾ ਕੇ ਐਂਟੀਲਾਰਵਾ ਗਤੀਵਿਧੀਆ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਾਰੇ ਪ੍ਰਾਇਵੇਟ ਹਸਪਤਾਲਾਂ ਨੂੰ ਅਗਾਹ ਕੀਤਾ ਜਾ ਚੁਕਿਆ ਹੈ ਕਿ ਕੋਈ ਵੀ ਕੇਸ ਸਾਹਮਣੇ ਆਉਣ ਤੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਇਸ ਮੋਕੇ ਤੇ ਜਿਲ੍ਹਾ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ, ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ, ਐਪੀਡਿਮੋਲੋਸਿਟ ਡਾ ਨਵਦੀਪ ਕੌਰ, ਗੁਰਦੇਵ ਸਿੰਘ ਢਿਲੋਂ, ਪਰਮਜੀਤ ਸਿੰਘ, ਜਿਲ੍ਹੇ ਭਰ ਦੇ ਸਮੂਹ ਐਸ.ਆਈ. ਅਤੇ ਐਂਟੀ ਲਾਰਵਾ ਸਟਾਫ ਸ਼ਾਮਲ ਹੋਏ। ਕੈਪਸ਼ਨ : ਸਿਵਲ ਸਰਜਨ ਡਾ. ਵਿਜੈ ਕੁਮਾਰ ਡੇਂਗੂ ਅਤੇ ਮਲੇਰੀਆ ਨੂੰ ਲੈ ਕੇ ਡਾਕਟਰਾਂ ਨਾਲ ਮੀਟਿੰਗ ਕਰਦੇ ਹੋਏ।