ਤਰਨ ਤਾਰਨ, 30 ਜੂਨ : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਵੱਲੋਂ ਜਾਰੀ ਦਿਸ਼ਾ -ਨਿਰਦੇਸ਼ਾਂ ਅਨੁਸਾਰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਫੇਜ਼ -2 ਤਹਿਤ ਜਿਲ੍ਹਾ ਤਰਨ ਤਾਰਨ ਦੀਆ 33 ਗ੍ਰਾਮ ਪੰਚਾਇਤਾਂ ਵਿਖੇ ਠੋਸ ਕੂੜਾ ਪ੍ਰਬੰਧਨ ਦੇ ਕੰਮਾ ਨੂੰ ਸ਼ੁਰੂ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੀ੍ਮਤੀ ਅਮਨਿੰਦਰ ਕੌਰ ਵੱਲੋ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਰੂਲਰ ਡਿਵੈਲਪਮੈਂਟ, ਪੰਚਾਇਤੀ ਵਿਭਾਗ ਅਤੇ ਮਨਰੇਗਾ ਜਿਲ੍ਹਾ ਟੀਮ ਨਾਲ ਵਿਸ਼ੇਸ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਵੱਲੋ ਠੋਸ ਕੂੜਾ ਪ੍ਰਬੰਧਨ ਦੇ ਕੰਮਾ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ ਤਾਂ ਜੋ ਜ਼ਿਲ੍ਹਾ ਤਰਨ ਤਾਰਨ ਦੇ ਪਿੰਡਾ ਨੂੰ ਓ. ਡੀ. ਐਫ਼ ਪਲੱਸ ਮਾਡਲ ਸ਼੍ਰੇਣੀ ਦੇ ਪਿੰਡਾ ਵਿੱਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ-ਨਾਲ ਓਹਨਾਂ ਵੱਲੋਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਇਹਨਾ ਗ੍ਰਾਮ ਪੰਚਾਇਤਾਂ ਦੇ ਬੈਂਕ ਖਾਤਿਆਂ ਵਿਚ 15ਵੇ ਵਿੱਤ ਕਮਿਸ਼ਨ ਦੇ ਫੰਡ ਜਾਰੀ ਕਰਨ ਅਤੇ ਗੇਪਿੰਗ ਫੰਡ ਮਨਰੇਗਾ ਅਤੇ ਹੋਰ ਗ੍ਰਾਮ ਪੰਚਾਇਤ ਫੰਡਾਂ ਵਿੱਚੋ ਪ੍ਰਾਪਤ ਕਰਕੇ ਕੰਮਾ ਨੂੰ ਮੁਕੰਮਲ ਕਰਵਾਉਣ ਲਈ ਹਦਾਇਤ ਜਾਰੀ ਕੀਤੀ ਅਤੇ ਕੰਮ ਨੂੰ ਸ਼ੁਰੂ ਕਰਵਾਉਣ ਤੋ ਮੁਕੰਮਲ ਕਰਵਾਉਣ ਤੱਕ ਐਕਸ਼ਨ ਪਲਾਂਨ ਬਣਾਉਣ ਲਈ ਕਿਹਾ ਗਿਆ ਤਾਂ ਜੌ ਕੰਮ ਨੂੰ ਸਰਕਾਰ ਅਤੇ ਵਿਭਾਗ ਦੁਆਰਾ ਮਿਥੇ ਗਏ ਟੀਚੇ ਅਤੇ ਸਮੇ ਦੌਰਾਨ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਤੇ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਪੰਚਾਇਤੀ ਰਾਜ,ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸਮੂਹ ਏ.ਪੀ. ਓਜ , ਜਿਲ੍ਹਾ ਕੋਆਰਡਨੇਟਰ ਮਨਰੇਗਾ,ਅਤੇ ਆਈ.ਈ.ਸੀ ਜਿਲ੍ਹਾ ਕੋਆਰਡੀਨੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਹਾਜਰ ਸਨ।