ਪਠਾਨਕੋਟ, 24 ਸਤੰਬਰ 2024 : ਸਾਧੂ ਸਮਾਜ ਸੇਵਾ ਸਮਿਤੀ 11 ਰੁਦਰ ਸਿਵਾਲਾ ਮੰਦਿਰ ਪਿੰਡ ਡੱਲਾ ਬਲੀਮ ਦੇ ਮੈਂਬਰਾਂ ਵੱਲੋਂ ਸ੍ਰੀ 108 ਮਹੰਤ ਸ੍ਰੀ ਪੂਰਣ ਗਿਰੀ ਜੀ ਮਹਾਰਾਜ ਅਤੇ ਸ੍ਰੀ ਮਹੰਤ ਬਾਬਾ ਰੁਦਰ ਗਿਰੀ ਜੀ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਬੱਚਿਆਂ ਨੂੰ ਬੈਗ , ਕਾਪੀਆਂ ਅਤੇ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਮੁਖੀ ਬਲਕਾਰ ਅੱਤਰੀ ਅਤੇ ਮਾਸਟਰ ਰਾਜੇਸ਼ ਕੁਮਾਰ ਸੇਠੀ ਵੱਲੋਂ ਸਾਧੂ ਸਮਾਜ ਸੇਵਾ ਸਮਿਤੀ ਦੇ ਮੈਂਬਰਾਂ ਗੁਰਦੀਪ ਸਿੰਘ, ਰਿਟਾਇਰਡ ਇੰਸਪੈਕਟਰ ਮੋਹਣ ਲਾਲ, ਡਾਕਟਰ ਹਰਜੀਤ ਸਿੰਘ, ਪਰਮਜੀਤ ਸਿੰਘ ਲਾਡੀ, ਰਣਜੀਤ ਸਿੰਘ ਵਿਜੀਲੈਂਸ ਡਿਪਾਰਮੈਟ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਮੈਂਬਰ ਗੁਰਦੀਪ ਸਿੰਘ ਅਤੇ ਮੋਹਨ ਲਾਲ ਨੇ ਦੱਸਿਆ ਕਿ ਕਮੇਟੀ ਵੱਲੋਂ ਲਗਾਤਾਰ 1995 ਤੋਂ ਧਾਰਮਿਕ ਕੰਮਾਂ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨਾ ਬਹੁਤ ਹੀ ਅਹਿਮ ਕਾਰਜ ਹੈ। ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਿੱਖਿਆ ਨਾ ਜੋੜਿਆਂ ਜਾਵੇ। ਸਿੱਖਿਆ ਹੀ ਬੱਚੇ ਦਾ ਸਰਵਪੱਖੀ ਕਲਿਆਣ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਵੱਲੋਂ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਦਰ ਕਮੇਟੀ ਵੱਲੋਂ ਸਾਰੇ ਬੱਚਿਆਂ ਨੂੰ ਕਾਪੀਆਂ, ਪੈਨ, ਪੈਨਸਿਲਾ, ਬੈਗ, ਜੁਮੈਟਰੀ ਬਾਕਸ ਦੇਣ ਦੇ ਨਾਲ ਨਾਲ ਮਿਠਾਈ ਵੰਡੀ ਗਈ। ਸਕੂਲ ਮੁਖੀ ਬਲਕਾਰ ਅੱਤਰੀ, ਮਾਸਟਰ ਰਾਜੇਸ਼ ਕੁਮਾਰ ਸੇਠੀ ਅਤੇ ਸਮੂਹ ਐਸਐਮਸੀ ਕਮੇਟੀ ਵੱਲੋਂ ਸਮੂਹ ਮੰਦਰ ਕਮੇਟੀ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਸਹਿਯੋਗ ਦੀ ਕਾਮਨਾ ਕੀਤੀ। ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਪੂਜਾ ਦੇਵੀ, ਉੱਪ ਚੇਅਰਮੈਨ ਜੀਵਨ ਜੋਤੀ, ਬਬਲੀ ਦੇਵੀ, ਰਾਕੇਸ਼ ਕੁਮਾਰ, ਸ਼ੀਲਾ ਦੇਵੀ, ਜਗਜੀਤ ਸਿੰਘ, ਰਾਣੀ ਦੇਵੀ ਆਦਿ ਹਾਜ਼ਰ ਸਨ।