ਅੰਮ੍ਰਿਤਸਰ, 16 ਅਗਸਤ 2024 : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ ਦੀ ਫਰਲੋ ‘ਤੇ ਸਵਾਲ ਚੁੱਕੇ ਹਨ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਬਲਾਤਕਾਰੀਆਂ ਨੂੰ ਹਰਿਆਣਾ ਚੋਣਾਂ ਦੇ ਲਈ ਪੈਰੋਲ ਦਿੱਤੀ ਜਾ ਸਕਦੀ ਹੈ, ਪਰ ਇਹ ਕਿਹੋ ਜਿਹਾ ਨਿਆਂ ਹੈ ਕਿ ਜੇਲ੍ਹਾਂ ‘ਚ ਬੰਦ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਨੇ ਨਾਲ ਬੇਇੰਨਸਾਫੀ ਹੋ ਰਹੀ ਹੈ, ਧਰਮ ਦੇ ਖਾਤਰ ਜੇਲ੍ਹ ‘ਚ ਬੰਦ ਸਿੰਘਾ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਹੈ। ਸਿੱਖ 32 ਸਾਲ ਤੋਂ ਜੇਲ੍ਹ ‘ਚ ਬੰਦ ਹੈ। ਸਜ਼ਾ ਪੂਰਾ ਕਰਨ ਦੇ ਬਾਅਦ ਵੀ ਉਨ੍ਹਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਦੋਬਾਰਾ ਵਿਚਾਰਾ ਕਰਨ ਲਈ ਕਿਹਾ, ਪਰ ਮਾਮਲਾ ਅਜੇ ਤੱਕ ਵੀ ਲਟਕਿਆ ਹੋਇਆ ਹੈ। ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ‘ਤੇ ਫੈਸਲਾ 12 ਸਾਲ ਤੋਂ ਲਟਕਿਆ ਹੋਇਆ ਹੈ, ਸੁਪਰੀਮ ਕੋਰਟ ਵੀ ਕਿਹਾ ਚੁੱਕਾ ਹੈ ਕਿ ਅੰਤਿਮ ਫੈਸਲਾ ਸਰਕਾਰ ਨੂੰ ਲੈਣਾ ਹੈ। 12 ਸਾਲ ਤੋਂ ਸਰਕਾਰ ਇਹ ਫੈਸਲਾ ਨਹੀਂ ਕਰ ਪਾਈ ਹੈ ਕਿ ਉਨ੍ਹਾਂ ਦੀ ਫਾਂਸੀ ਨੂੰ ਉਮਰ ਕੈਦ ‘ਚ ਬਦਲਿਆ ਜਾਵੇ ਕਿ ਨਹੀਂ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਲੁਧਿਆਣਾ ‘ਚ ਰਵਨੀਤ ਸਿੰਘ ਬਿੱਟੂ ਦੇ ਹੱਕ ‘ਚ ਕੀਤੀ ਗਈ ਰੈਲੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਅਸੀ ਇਨ੍ਹਾਂ ਨੂੰ ਮੁਆਫ਼ ਨਹੀਂ ਕਰਾਂਗੇ। ਇਸ ਤਰ੍ਹਾਂ ਦੇ ਬਿਆਨ ਨਿੰਦਾ ਦੇ ਹੱਕਦਾਰ ਹਨ। ਸਰਕਾਰ ਸਿਆਸੀ ਫਾਇਦਾਾ ਲੈਣ ਲਈ ਵਾਰ-ਵਾਰ ਰਾਮ ਰਹੀਮ ਨੂੰ ਪੈਰੋਲ ਦੇ ਰਹੀ ਹੈ। ਗਿਆਨੀ ਰਘਬੀਰ ਨੇ ਕਿਹਾ ਕਿ ਬਟਵਾਰੇ ਦੇ ਦੌਰਾਨ ਭਾਰਤ ਤੇ ਪਾਕਿਸਤਾਨ ‘ਚ ਜਸ਼ਨ ਮਨਾਇਆ ਗਿਆ, ਪਰ ਪੰਜਾਬ ‘ਚ ਬਟਵਾਰੇ ਦੌਰਾਨ ਲੱਖਾਂ ਮੌਤਾਂ ਹੋਈਆਂ। ਐਸਜੀਪੀਸੀ ਵੱਲੋ 15 ਅਗਸਤ 1947 ਦੇ ਯਾਦ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਕਰਵਾਇਆ ਜਾਂਦਾ ਹੈ, ਪਰ ਇਨ੍ਹਾਂ ਮਾਰੇ ਗਏ ਲੋਕਾਂ ਨੂੰ ਨਾ ਤਾਂ ਭਾਰਤ ਤੇ ਨਾ ਹੀ ਪਾਕਿਸਤਾਨ ਦੀ ਸਰਕਾਰ ਯਾਦ ਕਰਦੀ ਹੈ।