- ਜਿੰਮੀਦਾਰਾ ਨੂੰ ਖੇਤੀਬਾੜੀ ਮੰਤਵ ਜਾ ਗੈਰ-ਵਪਾਰਕ ਕੰਮ-ਕਾਜ ਲਈ ਸਿਰਫ 02 ਏਕੜ ਜਾਂ 03 ਫੁੱਟ ਤੱਕ ਦੀ ਡੂੰਘਾਈ ਵਾਲੇ ਰਕਬੇ ਵਿੱਚ ਮਿੱਟੀ ਦੀ ਹੱਥੀਂ ਖੁਦਾਈ ਦੀ ਹੋਵੇਗੀ ਆਗਿਆ
- ਮਿੱਟੀ ਦੀ ਪੁਟਾਈ ਜੇ.ਸੀ.ਬੀ. ਮਸ਼ੀਨਿਰੀ ਨਾਲ ਕੀਤੀ ਜਾਣੀ ਹੈ ਤਾਂ ਮਾਈਨਿੰਗ ਵਿਭਾਗ ਤੋਂ ਪਰਮਿਟ ਲੈਣਾ ਹੋਵੇਗਾ ਜਰੂਰੀ ,ਨਹੀਂ ਲਈ ਜਾਵੈਗੀ ਰਾਇਲਟੀ
ਪਠਾਨਕੋਟ 3 ਜੁਲਾਈ : ਜਿਲ੍ਹਾ ਪਠਾਨਕੋਟ ਅਧੀਨ ਆਉਂਦੇ ਖੇਤਰ ਵਿੱਚ ਬਹੁਤ ਸਾਰੇ ਸਥਾਨਾਂ ਤੇ ਪੰਜਾਬ ਮਾਇਨਰ ਮਿਨਰਲ ਪਾਲਿਸੀ, 2023 ਦੇ ਨਿਯਮਾਂ ਅਨੁਸਾਰ ਰੇਤਾ ਬੱਜਰੀ ਅਤੇ ਹੋਰ ਖਣਿਜ ਪਦਾਰਥਾਂ ਦੀ ਖੁਦਾਈ ਕੀਤੀ ਜਾਂਦੀ ਹੈ ਜਿਸ ਦੇ ਲਈ ਪਾਲਿਸੀ ਅਧੀਨ ਨਿਯਮ ਬਣਾਏ ਗਏ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਜਿੰਮੀਦਾਰਾਂ ਨੂੰ ਮਿੱਟੀ ਦੀ ਖੁਦਾਈ ਕਰਨ ਵਾਲਿਆਂ ਨੂੰ ਪੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਲਈ ਪੰਜਾਬ ਮਾਇਨਰ ਮਿਨਰਲ ਪਾਲਿਸੀ, 2023 ਅਨੁਸਾਰ ਕੂਝ ਨਿਯਮ ਬਣਾਏ ਗਏ ਹਨ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਮੀਦਾਰਾ ਨੂੰ ਖੇਤੀਬਾੜੀ ਮੰਤਵ ਜਾ ਗੈਰ-ਵਪਾਰਕ ਕੰਮ-ਕਾਜ ਲਈ ਸਿਰਫ 02 ਏਕੜ ਜਾਂ 03 ਫੁੱਟ ਤੱਕ ਦੀ ਡੂੰਘਾਈ ਵਾਲੇ ਰਕਬੇ ਵਿੱਚ ਮਿੱਟੀ ਦੀ ਹੱਥੀਂ ਖੁਦਾਈ ਦੀ ਆਗਿਆ ਹੋਵੇਗੀ ਅਤੇ ਇਸ ਸਬੰਧੀ ਜ਼ਮੀਨ ਮਾਲਕ ਮਾਈਨਿੰਗ ਵਿਭਾਗ ਨੂੰ ਸੂਚਿਤ ਕਰੇਗਾ। ਇਸ ਮੰਤਵ ਲਈ ਜੇ.ਸੀ.ਬੀ ਜਾ ਕੋਈ ਹੋਰ ਮਸ਼ੀਨਰੀ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਬਿਨੇਕਾਰ ਵੱਲੋਂ ਗੈਰ-ਵਪਾਰਕ ਕੰਮ-ਕਾਜ ਅਤੇ ਖੇਤੀਬਾੜੀ ਮੰਤਵ ਲਈ ਜੇਕਰ 02 ਏਕੜ ਜਾ 03 ਫੁੱਟ ਤੱਕ ਮਿੱਟੀ ਦੀ ਪੁਟਾਈ ਜੇ.ਸੀ.ਬੀ. ਮਸ਼ੀਨਿਰੀ ਨਾਲ ਕੀਤੀ ਜਾਣੀ ਹੈ ਤਾਂ ਇਸ ਲਈ ਮਾਈਨਿੰਗ ਵਿਭਾਗ ਤੋਂ ਪਰਮਿਟ ਲੈਣਾ ਜਰੂਰੀ ਹੋਵੇਗਾ ਅਤੇ ਇਸ ਮੰਤਵ ਲਈ ਬਿਨੇਕਾਰ ਕੋਲੋ ਕੋਈ ਰਾਇਲਟੀ ਚਾਰਜ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸਨਰ ਨੇ ਦੱਸਿਆ ਕਿ ਜੇਕਰ ਬਿਨੇਕਾਰ ਵੱਲੋਂ ਵਪਾਰਕ ਪ੍ਰੌਜੋਕਟਾਂ/ਵਪਾਰਕ ਕੰਮ-ਕਾਜ ਲਈ 02 ਏਕੜ ਜਾਂ 03 ਫੁੱਟ ਤੱਕ ਦੀ ਡੂੰਘਾਈ ਦੀ ਜੇ.ਸੀ.ਬੀ ਜਾ ਕੋਈ ਹੋਰ ਮਸ਼ੀਨਰੀ ਰਾਹੀਂ ਖੁਦਾਈ ਕੀਤੀ ਜਾਈ ਹੈ ਤਾਂ ਇਸ ਲਈ ਬਿਨੇਕਾਰ ਮਾਇਨਿੰਗ ਵਿਭਾਗ ਕੋਲੋ ਪਰਮਿਟ ਅਪਲਾਈ ਕਰੇਗਾ ਅਤੇ ਉਸ ਕੋਲੋ ਨਿਯਮਾਂ ਦੇ ਅਧਾਰ ਤੇ ਰਾਇਲਟੀ ਅਤੇ ਹੋਰ ਖਰਚੇ ਮਾਈਨਿੰਗ ਵਿਭਾਗ ਨੂੰ ਜਮ੍ਹਾ ਕਰਾਏ ਜਾਣਗੇ।