ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ

  • ਸਹਿਕਾਰੀ  ਖੰਡ ਮਿੱਲ ਬਟਾਲਾ ਵੱਲੋਂ 1148 ਕਿਸਾਨਾਂ ਦੀ 84 ਲੱਖ ਰੁਪਏ ਦੀ ਪੈਨਲਟੀ ਦੀ ਰਾਸ਼ੀ ਜਾਰੀ
  • ਸਹਿਕਾਰੀ ਖੰਡ ਮਿੱਲ ਬਟਾਲਾ 5 ਦਸੰਬਰ ਨੂੰ ਆਪਣਾ ਗੰਨਾ ਪਿੜਾਈ ਸੀਜ਼ਨ 2024-25 ਸੁਰੂ ਕਰੇਗੀ : ਸੇਨੂੰ ਦੁੱਗਲ 

ਬਟਾਲਾ, 28 ਨਵੰਬਰ  2024 : ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਗੰਨਾਂ ਕਾਸ਼ਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ, ਜਿਸ ਦੇ ਚੱਲਦਿਆਂ ਸਹਿਕਾਰੀ ਖੰਡ ਮਿੱਲ ਦੇ 1148 ਕਿਸਾਨਾਂ ਦੀ 84 ਲੱਖ ਰੁਪਏ ਦੀ ਪੈਨਲਟੀ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸ੍ਰੀਮਤੀ ਸੇਨੂੰ ਦੁੱਗਲ, ਆਈ.ਏ.ਐਸ ਪ੍ਰਬੰਧਕੀ ਨਿਰਦੇਸ਼ਕ ਸ਼ੂਗਰਫੈੱਡ, ਪੰਜਾਬ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਦੇ 1148 ਕਿਸਾਨਾਂ ਦੀ 84 ਲੱਖ ਰੁਪਏ ਦੀ ਪੈਨਲਟੀ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ 5 ਦਸੰਬਰ ਨੂੰ ਸਹਿਕਾਰੀ ਖੰਡ ਮਿੱਲ, ਬਟਾਲਾ ਵਿਖੇ ਗੰਨੇ ਦਾ ਪਿੜਾਈ ਸੀਜ਼ਨ ਸ਼ੁਰੂ ਹੋਵੇਗਾ। ਅੱਜ ਉਨ੍ਹਾਂ ਵੱਲੋਂ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਨਵੇਂ ਲੱਗੇ 3500 ਟੀਸੀਡੀ ਸਮਰੱਥਾ ਦੇ ਪਲਾਟ ( ਵਿੱਚ 14 ਮ੍ਰੇਗਾਵਾਟ ਕੇ-ਜਨਰੇਸ਼ਨ ਪਲਾਟ) ਦਾ ਦੌਰਾ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ 1148 ਕਿਸਾਨਾਂ  ਨੂੰ ਪਿੜਾਈ ਸੀਜਨ 2023-24 ਦੀ ਗੰਨੇ ਦੀ ਸਪਲਾਈ ਤੇ ਲੱਗੀ 84 ਲੱਖ ਦੀ ਪੈਨਲਟੀ ਕਿਸਾਨਾਂ ਦੇ ਖਾਤਿਆ ਵਿੱਚ ਪਾ ਦਿਤੀ ਗਈ ਹੈ। ਉਹਨਾ ਦੱਸਿਆ ਕਿ ਇਸ ਨਾਲ ਇਲਾਕੇ ਦੇ ਕਿਸਾਨਾ ਦਾ ਮਿੱਲ ਤੇ ਭਰੋਸਾ ਵਧਿਆ ਹੈ। ਉਹਨਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਹਿਕਾਰੀ ਖੰਡ ਬਟਾਲਾ ਦਾ ਪਹਿਲਾਂ 1500 ਟੀਸੀਡੀ ਦਾ ਪਲਾਟ ਚਲਦਾ ਸੀ ਅਤੇ ਹੁਣ 3500 ਟੀਸੀਡੀ ਸਮਰੱਥਾ ਦਾ ਨਵਾਂ ਪਲਾਟ ਲੱਗ ਚੁੱਕਾ ਹੈ ਜੋ ਕਿ ਮਿਤੀ 5 ਦਸੰਬਰ 2024 ਨੂੰ ਚੱਲਣ ਜਾ ਰਿਹਾ ਹੈ । ਮਿੱਲ ਦਾ ਪਲਾਟ ਆਟੋਮੇਟਡ ਹੈ ਅਤੇ ਇਸ ਸੀਜਨ ਦੋਰਾਂਨ ਰਿਫਾਈਂਡ ਸੂਗਰ ਤਿਆਰ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੀਜਨ ਦੌਰਾਨ ਮਿੱਲ ਦਾ 35.00 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਹੈ । ਮਿੱਲ ਨੇ ਇਸ ਸਾਲ 3014 ਕਿਸਾਨਾਂ ਦਾ 30.00 ਲੱਖ ਕੁਇੰਟਲ ਗੰਨਾ ਬਾਂਡ ਕੀਤਾ ਹੈ ਅਤੇ ਬਾਕੀ ਗੰਨਾ ਨੇੜਲੀ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੇ ਏਰੀਏ ਤੋਂ  ਅਲਾਟ ਕਰ਼ਵਾ ਕੇ 35.00 ਲੱਖ ਕੁਇੰਟਲ ਗੰਨਾ ਪੀੜਿਆ ਜਾਵੇਗਾ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਪਿੜਾਈ ਸ਼ੀਜਨ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿਸਾਨਾਂ ਦੇ ਗੰਨੇ ਦੀਆਂ ਟਰਾਲੀਆਂ ਦਾ ਖੜੋਤ ਸਮਾ ਘੱਟ ਤੋ ਘੱਟ ਕੀਤਾ ਜਾਵੇਗਾ ਅਤੇ ਟਰਾਲੀਆਂ ਉਸੇ ਦਿਨ ਹੀ ਵਿਹਲੀਆਂ ਕੀਤੀਆ ਜਾਣਗੀਆਂ। ਕਿਸਾਨਾਂ ਦੀਆਂ ਮੁਸਕਲਾਂ ਦੇ ਹੱਲ ਲਈ ਸ੍ਰੀ ਸੁਖਜਿੰਦਰਪਾਲ ਸਿੰਘ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ , ਜਿਨ੍ਹਾਂ ਦਾ ਮੋਬਾਇਲ ਨੰਬਰ 80546-03800 ਹੈ।