- ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦਾ ਡੀਪੂ ਹੋਲਡਰਾਂ ਨੇ ਮੁੰਹ ਮਿੱਠਾ ਕਰਵਾ ਕੇ ਕੀਤਾ ਧੰਨਵਾਦ
ਪਠਾਨਕੋਟ, 25 ਅਗਸਤ 2024 : ਅੱਜ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਦੇ ਨਿਵਾਸ ਸਥਾਨ ਤੇ ਜਿਲ੍ਹਾ ਪਠਾਨਕੋਟ ਦੇ ਡੀਪੂ ਹੋਲਡਰਾਂ ਦਾ ਇੱਕ ਸਿਸਟ ਮੰਡਲ ਮਿਲਿਆ, ਡੀਪੂ ਹੋਲਡਰਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਜੀ ਨੂੰ ਫੁੱਲਾਂ ਦੇ ਹਾਰ ਪਾ ਕੇ ਸੁਭਕਾਮਨਾਵਾਂ ਦਿੱਤੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਮਪਾਲ ਮਹਾਾਜਨ ਪੰਜਾਬ ਪ੍ਰਧਾਨ, ਕਪਿਲ ਸਰਮਾ ਜਰਨਲ ਸਰਕੱਤਰ, ਬਲਜੀਤ ਮਹਾਜਨ, ਪਵਨ ਕੁਮਾਰ, ਸੰਦੀਪ ਸਰਮਾ, ਮੋਹਣ ਲਾਲ, ਅਨਿਲ ਕੁਮਾਰ, ਵਿਜੈ ਕੁਮਾਰ, ਰਵਿੰਦਰ ਕੁਮਾਰ , ਰਾਜੇਸ ਸੇਠੀ ਅਤੇ ਹੋਰ ਡੀਪੂ ਹੋਲਡਰ ਵੀ ਹਾਜਰ ਸਨ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਪੰਜਾਬ ਅੰਦਰ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਸਨ ਅਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਸਨ । ਉਨ੍ਹਾਂ ਵੱਲੋਂ ਅਪਣੇ ਅਧਿਕਾਰੀਆਂ ਨਾਲ ਚਰਚਾ ਕਰਕੇ ਡੀਪੂ ਹੋਲਡਰਾਂ ਦੇ ਜੋ ਬਕਾਇਆ ਰਾਸੀ ਸੀ ਉਹ ਸਾਰੀ ਰਾਸੀ 103 ਕਰੋੜ ਰੁਪਏ ਰਲੀਜ ਕਰਵਾਇਆ ਗਿਆ ਹੈ ਜੋ ਸਿੱਧੇ ਤੋਰ ਤੇ ਇਲ੍ਹਾਂ ਖਾਤਿਆਂ ਵਿੱਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਡੀਪੂ ਹੋਲਡਰਾਂ ਦੀ ਮੰਗ ਸੀ ਕਿ ਰਾਸਨ ਦੀ ਵੰਡ ਤੇ ਡੀਪੂ ਹੋਲਡਰਾਂ ਨੂੰ 45 ਪੈਸੇ ਮਿਲਦੇ ਹਨ ਅਤੇ ਇਨ੍ਹਾਂ ਇਸ ਨੂੰ ਵਧਾਉਂਣ ਦੀ ਮੰਗ ਕੀਤੀ ਸੀ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਇਨ੍ਹਾਂ ਡੀਪੂ ਹੋਲਡਰਾਂ ਦੀ ਰਾਸਨ ਦੀ ਵੰਡ ਤੇ ਦੋਗੁਣਾ ਪੈਸੇ ਮਿਲਣਗੇ ਅਤੇ ਇਹ ਰਾਸੀ ਅਪ੍ਰੈਲ 2024 ਤੋਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਵੱਡੇ ਫੈਂਸਲੇ ਕਰਦੀ ਆ ਰਹੀ ਹੈ ਡੀਪੂ ਹੋਲਡਰਾਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਾ ਆਵੇ ਇਸ ਦਾ ਵੀ ਵਿਸੇਸ ਧਿਆਨ ਰੱਖਿਆ ਜਾਵੇਗਾ।