- ਮੌਜੂਦਾ ਪ੍ਰਸਤਾਵਿਤ ਪੋਲਿੰਗ ਸਟੇਸ਼ਨ/ਬਿਲਡਿੰਗਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਨਿਰਦੇਸ਼
ਤਰਨ ਤਾਰਨ, 08 ਜੂਨ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰਤਰਨ ਤਾਰਨ ਸ਼੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਇਸ ਵਾਰ ਪੋਲਿੰਗ ਸਟੇਸ਼ਨ ਦੀ ਕਟ ਆਫ਼ ਲਿਮਟ 1500 ਵੋਟਰ ਰੱਖੀ ਗਈ ਹੈ, ਜਿਸਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 1500 ਤੋਂ ਵੱਧ ਵੋਟਰਾਂ ਵਾਲੇ ਪੋਲਿੰਗ ਬੂਥਾਂ ਨੂੰ ਰੈਸ਼ਨਲਾਈਜ ਕੀਤਾ ਜਾਵੇਗਾ। ਉਨ੍ਹਾਂ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਪੋਲਿੰਗ ਸਟੇਸ਼ਨ ਦੀ ਰੈਸ਼ਨਲਾਈਜੇਸ਼ਨ ਦੀ ਤਜ਼ਵੀਜ ਭੇਜਣ ਤੋਂ ਪਹਿਲਾਂ ਸਬੰਧਤ ਈ.ਆਰ.ਓ ਵਲੋਂ ਮੌਜੂਦਾ ਪ੍ਰਸਤਾਵਿਤ ਪੋਲਿੰਗ ਸਟੇਸ਼ਨ/ਬਿਲਡਿੰਗਾਂ ਦੀ 100 ਫੀਸਦੀ ਫਿਜ਼ੀਕਲ ਵੈਰੀਫਿਕੇਸ਼ਨ ਸੁਪਰਵਾਈਜਰ/ਬੀ.ਐਲ.ਓਜ਼ ਰਾਹੀਂ ਕਰਵਾਈ ਜਾਵੇਗੀ, ਜਿਸ ਵਿੱਚ ਕਮਿਸ਼ਨ ਵਲੋਂ ਘੱਟੋਂ ਘੱਟ ਜ਼ਰੂਰੀ ਸਹੂਲਤਾਂ ਬਾਰੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਦੱਸਣਯੋਗ ਹੈ ਕਿ ਜ਼ਿਲ੍ਹੇ ਵਿਚ ਕੁੱਲ 904 ਪੋਲਿੰਗ ਬੂਥ ਹਨ, ਜਿੰਨ੍ਹਾਂ ਵਿਚੋਂ 1500 ਤੋਂ ਜ਼ਿਆਦਾ ਵੋਟਰਾਂ ਦੀ ਗਿਣਤੀ ਵਾਲੇ ਬੂਥਾਂ ਦੀ ਥਾਂ ਨਵੇਂ ਬੂਥ ਸਥਾਪਿਤ ਕੀਤੇ ਜਾਣਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਪੋਲਿੰਗ ਸਟੇਸ਼ਨ ਦੀ ਇਮਾਰਤ ਦੀ ਤਬਦੀਲੀ ਸਮੇਂ ਪੋਲਿੰਗ ਸਟੇਸ਼ਨ ਕਿਸੇ ਪ੍ਰਾਈਵੇਟ ਇਮਾਰਤ ਵਿੱਚ ਸਥਾਪਤ ਕੀਤਾ ਜਾਣਾ ਹੋਵੇ ਤਾਂ ਸਬੰਧਤ ਬਿਲਡਿੰਗ ਦੇ ਮਾਲਕ/ਮੈਨੇਜਮੈਂਟ ਕਮੇਟੀ ਪਾਸੋਂ ਇਸ ਸਬੰਧੀ ਇਤਰਾਜ਼ਹੀਣਤਾ ਸਰਟੀਫਿਕੇਟ ਪ੍ਰਾਪਤ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਵੇ ਦੌਰਾਨ ਬੀ.ਐਲ.ਓਜ ਪਾਸੋਂ ਮ੍ਰਿਤ ਵੋਟਰ/ਸਿਫਟਿਡ ਵੋਟਰ/ਡੁਪਲੀਕੇਟ ਵੋਟਾਂ ਦੀ ਸ਼ਨਾਖਤ ਜਮ੍ਹਾਂ ਕਰਵਾ ਕੇ ਸੂਚੀਆਂ ਤਿਆਰ ਕੀਤੀਆਂ ਜਾਣ ਅਤੇ ਉਨਾਂ ਦੇ ਫਾਰਮ ਨੰਬਰ 7 ਨਾਲ ਦੇ ਨਾਲ ਬੀ.ਐਲ ਓ ਐਪ ਵਿੱਚ ਭਰਵਾ ਕੇ ਕਾਰਵਾਈ ਕੀਤੀ ਜਾਵੇ। ਬੀ. ਐਲ. ਓਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਘਰ-ਘਰ ਜਾ ਕੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨੌਜਵਾਨ, ਟਰਾਂਸ ਜੈਂਡਰ ਅਤੇ ਐਨ.ਆਰ.ਆਈਜ਼ ਪਾਸੋਂ ਫਾਰਮ ਨੰਬਰ 6 ਭਰਵਾ ਕੇ ਵੋਟਾਂ ਰਜਿਸਟਰ ਕੀਤੀਆਂ ਜਾਣ।