ਤਰਨਤਾਰਨ 29 ਫਰਵਰੀ : ਵਿਸ਼ਵ ਸਿਹਤ ਸੰਗਠਨ ਵਲੋ ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਬੱਚਿਆਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 3 ਮਾਰਚ ਦਿਨ ਐਤਵਾਰ ਨੂੰ ਪਲਸ ਪੋਲੀਓ ਮੁਹਿੰਮ ਸਬੰਧੀ 'ਸਿਵਲ ਹਸਪਤਾਲ ਪੱਟੀ' ਵਿਖੇ 'ਸੀਨੀਅਰ ਮੈਡੀਕਲ ਅਫਸਰ' ਡਾ: ਸਤਵਿੰਦਰ ਭਗਤ ਵੱਲੋਂ ਸਮੂਹ ਡਾਕਟਰਾਂ ਅਤੇ ਸਿਹਤ ਵਰਕਰਾਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿਚ ਦੱਸਿਆ ਕਿ ਪੱਟੀ ਸ਼ਹਿਰ ਅਰਬਨ ਏਰੀਏ ਵਿਚ ਲਗਪਗ 9446 ਘਰ ਹਨ ਅਤੇ 6572 ਬੱਚਿਆਂ ਨੂੰ ਮਿਤੀ 3 ਮਾਰਚ ਦਿਨ ਐਤਵਾਰ ਨੂੰ ਪਲਸ ਪੋਲੀਓ ਦੀਆਂ ਬੂੰਦਾ ਹੋਮ ਟੂ ਹੋਮ ਪਿਲਾਈਆਂ ਜਾਣਗੀਆਂ ਅਤੇ ਸ਼ਹਿਰ ਚ ਘਰਾ ਨੂੰ 5 ਸੁਪਰਵਾਈਜ਼ਰਾ ਡਾ: ਮਨਦੀਪ ਸਿੰਘ ਸਕਿਨ,ਡਾ.ਪੰਕਜ ਅਰੋੜਾ,ਡਾ: ਮਨਦੀਪ ਸਿੰਘ ਆਰਥੋ,ਡਾ.ਅਕਾਸ ਸੇਠੀ ਅਤੇ ਡਾ: ਗਗਨਦੀਪ ਸਿੰਘ ਦੁਆਰਾ ਚੈਕਿੰਗ ਕੀਤੀ ਜਾਵੇਗੀ ਅਤੇ ਨੋਡਲ ਅਫ਼ਸਰ ਡਾ: ਮਨਮੋਹਨ ਸਿੰਘ ਨੇ ਸਮੂਹ ਆਸ਼ਾ ਵਰਕਰ,ਏਨਮ,ਪੈਰਾ ਮੈਡੀਕਲ ਸਟਾਫ ਨੂੰ ਪੋਲੀਓ ਮੁਹਿੰਮ ਬਾਰੇ ਟ੍ਰੇਨਿੰਗ ਦਿੱਤੀ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 0 ਤੋਂ 5 ਸਾਲ ਦੇ,6572 ਬੱਚਿਆਂ ਨੂੰ ਪਲਸ ਪੋਲੀਓ ਦੀਆਂ ਖੁਰਾਕਾਂ ਪਿਲਾਉਣ ਦਾ ਨਿਸ਼ਾਨਾ ਹੈ ਅਤੇ ਇਸ ਵਿਚ ਟੋਟਲ 25 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵਿਚ 20 ਨਿਯਮਤ ਬੂਥ, 04 ਟਰਾਂਜਿਟ ਬੂਥ ਅਤੇ 01 ਮੋਬਾਈਲ ਟੀਮ ਦਾ ਗਠਨ ਕੀਤਾ ਗਿਆ ਹੈ ਉਹਨਾਂ ਪਬਲਿਕ ਨੂੰ ਸੰਦੇਸ਼ ਦਿੱਤਾ ਕਿ ਹਰੇਕ ਬੂਥ ਤੇ ਆਪਣੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਖੁਰਾਕਾਂ ਪਿਲਾਉਣ ਜ਼ਰੂਰ ਲੈ ਕੇ ਆਉਣ ਇਸ ਸਮੇਂ ਇਸ ਸਮੇਂ ਮੌਜੂਦ ਹੋਰਨਾਂ ਤੋਂ ਇਲਾਵਾ ਡਾ. ਗੁਰਬਿੰਦਰਬੀਰ ਸਿੰਘ ਸਾਇਕੈਟਰਿਸਟ, ਪ੍ਰਿਤਪਾਲ ਸਿੰਘ ਬਾਠ, ਦਵਿੰਦਰ ਕੌਰ ਨਰਸਿੰਗ ਅਫਸਰ, ਜਗਦੀਸ਼ ਕੌਰ ਐਲ.ਐਚ. ਵੀ,ਸਲਵਿੰਦਰ ਕੌਰ ਏਨਮ, ਮਨਦੀਪ ਕੌਰ ਏਨਮ, ਜਗਰਾਮ ਯਾਦਵ ਹਾਜ਼ਰ ਸਨ