ਤਰਨ ਤਾਰਨ, 12 ਨਵੰਬਰ 2024 : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਰਾਹੁਲ, ਆਈ.ਏ.ਐਸ, ਡਿਪਟੀ ਕਮਿਸ਼ਨਰ, ਤਰਨ ਤਾਰਨ ਜਦੀ ਅਗਵਾਈ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਵੱਲੋ ਜਿਲ੍ਹਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਾਸ ਕਾਊਂਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਹਰੀਕੇ ਵਿਖੇ ਮਾਸ ਕਾਊਂਸਲਿੰਗ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਕੰਨਿਆ) ਸਰਹਾਲੀ ਕਲਾਂ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ. ਚੋਹਲਾ ਸਾਹਿਬ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਕੰਨਿਆ) ਚੋਹਲਾ ਸਾਹਿਬ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਰਹਾਣਾ, ਸਰਕਾਰੀ ਹਾਈ ਸਕੂਲ ਗੰਡੀਵਿੰਡ ਧੱਤਲ, ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਕਿਰਤੋਵਾਲ, ਦੇ ਨੌਵੀਂ, ਦਸਵੀਂ, +1 ਅਤੇ 10+2 ਦੇ 295 ਵਿਦਿਆਰਥੀਆਂ ਦੇ ਭਾਗ ਲਿਆ। ਇਸ ਮੌਕੇ ਸਟੇਜ ਦਾ ਸੰਚਾਲਨ ਸ਼੍ਰੀ ਸੁਖਵੰਤ ਸਿੰਘ, ਲੈਕਚਰਾਰ, ਸਰਕਾਰੀ ਸਕੈਡੰਰੀ ਸਕੂਲ ਹਰੀਕੇ ਵੱਲੋਂ ਕੀਤਾ ਗਿਆ ਇਸ ਪ੍ਰੋਗਰਾਮ ਵੱਖ-ਵੱਖ ਬੁਲਾਰਿਆ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਫੈਂਸ ਸਰਵਿਸਜ਼, ਸਿਵਿਲ ਸਰਵਿਸਜ਼, ਪੀਜੀਆਰ ਕੇ. ਏ. ਐੱਮ. ਅਤੇ ਐੱਨ. ਸੀ. ਐੱਸ. ਪੋਰਟਲ, ਸਾਫਟ ਸਕਿਲ, ਮੁਕਾਬਲੇ ਦੀਆਂ ਪ੍ਰੀਖਿਆਵਾਂ, ਪਰਸਨੈਲਿਟੀ ਡਿਵੈਲਪਮੈਂਟ, ਸੀ-ਪਾਈਟ ਟਰੇਨਿੰਗ, ਸਕਿਲ ਸੁਧਾਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਅਤੇ ਮਾਈ ਭਾਗੋ ਆਰਮਡ ਫੋਰਸਿਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਅਧੀਨ ਹੱਥੀ ਲਗਾਏ ਗਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮਾਸ ਕਾਉੰਸਲਿੰਗ ਪ੍ਰੋਗਰਾਮ ਵਿੱਚ ਸ਼੍ਰੀ ਵਿਕਰਮ ਜੀਤ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਾਲਾਈ ਅਫਸਰ, ਤਰਨ ਤਾਰਨ, ਸ਼੍ਰੀ ਜਗਵਿੰਦਰ ਸਿੰਘ, ਡੀ.ਉ (ਜਿਲਾ ਸਿੱਖਿਆ ਵਿਭਾਗ) ਤਰਨ ਤਾਰਨ, ਸ਼੍ਰੀ ਸੁਖਬੀਰ ਸਿੰਘ ਕੰਗ ਜਿਲਾ ਗਾਈਡੈਂਸ ਕਾਉਂਸਲਰ, ਸ਼੍ਰੀ ਸਨੀ ਧਵਨ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ ਅਤੇ ਮਾਸਟਰ ਦਵਿੰਦਰ ਸਿੰਘ ਸ.ਹ.ਸ. ਬੂਹ ਆਦਿ ਵੱਲੋ ਸ਼ਿਰਕਤ ਕੀਤੀ ਗਈ ਅਤੇ ਬੱਚਿਆ ਨੂੰ ਆਪਣੇ-ਆਪਣੇ ਵਿਭਾਗ ਨਾਲ ਸੰਬਧਤ ਸਕੀਮਾਂ ਬਾਰੇ ਅਤੇ ਕਰੀਅਰ ਗਾਈਡੈਂਸ ਸੰਬਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਸ਼੍ਰੀਮਤੀ ਰਣਜੀਤ ਕੋਰ, ਸਰਕਾਰੀ ਸਕੈਡੰਰੀ ਸਕੂਲ ਹਰੀਕੇ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਹਿਰਾਂ ਵੱਲੋ ਦਿੱਤੀ ਗਈ ਜਾਣਕਾਰੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।