- ਬੱਚਿਆਂ ਨੇ ਆਪਣੀ ਕਲਾ ਰਾਹੀਂ ਚੌਗਿਰਦੇ ਅਤੇ ਵਿਰਾਸਤ ਦੀ ਸਫ਼ਾਈ ਦਾ ਸੁਨੇਹਾ ਦਿੱਤਾ
ਗੁਰਦਾਸਪੁਰ, 27 ਸਤੰਬਰ : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਵਿਸ਼ਵ ਸੈਰ-ਸਪਾਟਾ ਦਿਵਸ ਮਨਾਉਂਦਿਆਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਭ ਵਿਖੇ ‘ਸਵੱਛਤਾ ਹੀ ਸੇਵਾ ਹੈ’ ਦੇ ਥੀਮ ਤਹਿਤ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਪੇਟਿੰਗ ਮੁਕਾਬਲਿਆਂ ਵਿੱਚ ਗਗਨ ਇੰਟਰਨੈਸ਼ਨਲ ਸਕੂਲ, ਪੁਰਾਣਾ ਸ਼ਾਲਾ ਅਤੇ ਕਰਿਸਟਲ ਯੂਰੋ ਕਿਡਜ਼ ਸਕੂਲ, ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵੱਲੋਂ ‘ਸਵੱਛਤਾ ਹੀ ਸੇਵਾ ਹੈ’ ਦੇ ਥੀਮ ’ਤੇ ਆਪਣੀ ਕਲਪਨਾ ਨਾਲ ਬਹੁਤ ਖੂਬਸੂਰਤ ਤਸਵੀਰਾਂ ਬਣਾਈਆਂ ਗਈਆਂ। ਬੱਚਿਆਂ ਨੇ ਆਪਣੀਆਂ ਪੇਟਿੰਗਜ਼ ਜਰੀਏ ਸਮਾਜ ਨੂੰ ਆਪਣੇ ਚੌਗਿਰਦੇ ਦੀ ਸਾਫ਼-ਸਫ਼ਾਈ ਅਤੇ ਵਿਰਾਸਤੀ ਸਥਾਨਾਂ ਦੀ ਸੰਭਾਲ ਤੇ ਉਨ੍ਹਾਂ ਦੀ ਸਫ਼ਾਈ ਦਾ ਖੂਬਸੂਰਤ ਸੁਨੇਹਾ ਦਿੱਤਾ। ਪੇਟਿੰਗ ਮੁਕਾਬਲੇ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਲ ਸਪਲਾਈ ਵਿਭਾਗ ਦੇ ਐਕਸੀਅਨ ਰੱਤੜਾ, ਟੂਰਿਜ਼ਮ ਵਿਭਾਗ ਤੋਂ ਅਸ਼ਵਨੀ ਥਾਪਾ, ਮੈਮੋਰੀਅਲ ਇੰਚਾਰਜ ਦਮਨਜੀਤ ਸਿੰਘ, ਸਤੀਸ਼ ਕੁਮਾਰ ਅਤੇ ਇਕਬਾਲ ਸਿੰਘ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ।