ਤਰਨਤਾਰਨ, 23 ਮਈ : ਨਿਹੰਗ ਸਿੰਘਾਂ ਦੀ ਤਰਨਾ ਦਲ ਨਾਮੀ ਜਥੇਬੰਦੀ ਝਾੜ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਤਾਰਾ ਸਿੰਘ ਦੇ ਦੁਸਹਿਰੇ ਮੌਕੇ ਉਪਰੰਤ ਉਨ੍ਹਾਂ ਦੇ ਉਤਰਾਧਿਕਾਰੀ ਬਾਬਾ ਕੁਲਦੀਪ ਸਿੰਘ ਮਾਣਕ ਦੀ ਦਸਤਾਰ ਬੰਦੀ ਸਮੇਂ ਸਟੇਜ ਬੈਠ ਜਾਣ ਕਾਰਨ ਸੰਗਤਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਤੇ ਦਲਾਂ ਦੇ ਮੁਖੀ ਜਥੇਦਾਰਾਂ ਬਾਰੇ ਤੋਖਲੇ ਪਾਏ ਜਾ ਰਹੇ ਹਨ ਅਤੇ ਹਾਲਚਾਲ ਜਾਨਣ ਲਈ ਲਗਾਤਾਰ ਫੋਨ ਸੁਨੇਹੇ ਆ ਰਹੇ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਪੁਰਖ ਦੇ ਬਖਸ਼ਿਸ਼ ਸਦਕਾ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬਿਲਕੁਲ ਹਿਲਜੁਲ ਨਹੀਂ ਹੋਈ। ਗੁਰੂ ਮਹਾਰਾਜ ਦੀ ਤਾਬਿਆ ਬੈਠੇ ਸਿੰਘ ਵੀ ਬਿਲਕੁਲ ਸੁਰੱਖਿਅਤ ਹੈ। ਉਨ੍ਹਾਂ ਦਸਿਆ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕੋਰੜੀ ਮੁਖੀ ਬੁੱਢਾ ਦਲ ਦੇ ਨਾਲ ਬਾਕੀ ਦਲਾਂ ਦੇ ਮੁਖੀ ਵੀ ਸਟੇਜ ਤੇ ਸ਼ਾਮਲ ਸਨ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਸਦਕਾ ਸਾਰੇ ਹੀ ਸਿੰਘ ਸੁਰੱਖਿਅਤ ਠੀਕ ਠਾਕ ਹਨ ਕਿਸੇ ਨੂੰ ਝਰੀਟ ਤੱਕ ਵੀ ਨਹੀਂ ਆਈ। ਉਨ੍ਹਾਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਮੁਖੀ ਸਤਿਕਾਰਤ ਸਿੰਘ ਸਾਹਿਬਾਂ ਸਬੰਧੀ ਪਿਆਰ ਸਤਿਕਾਰ ਦਾ ਅਭਾਰ ਪ੍ਰਗਟ ਕੀਤਾ ਹੈ।