ਬਟਾਲਾ, 12 ਜੂਨ : ਰਾਸ਼ਟਰੀ ਡਿਜ਼ਾਸਟਰ ਮੈਨੇਜ਼ਮੈਂਟ ਟਰੇਨਿੰਗ ਅਤੇ ਮੋਕ ਡਰਿਲ ਦਿ ਸਾਲਵੇਸ਼ਨ ਆਰਮੀ ਬਟਾਲਾ ਵਿਖੇ ਕਰਵਾਈ ਗਈ,, ਜਿਸ ਵਿੱਚ ਭਾਰਤ ਦੇ ਵੱਖ ਵੱਖ ਰਾਜਾਂ ਪੰਜਾਬ, ਚੰਡੀਗੜ੍ਹ, ਵੈਸਟ ਬੰਗਾਲ, ਉੱਤਰ ਪ੍ਰਦੇਸ਼, ਝਾਰਖੰਡ ਤੇ ਉਡੀਸ਼ਾ ‘ਚ ਡੇਲੀਗੇਟਾਂ ਨੇ ਹਿੱਸਾ ਲਿਆ। ਇੰਚਾਰਜ ਫਾਇਰ ਸਟੇਸ਼ਨ ਸੁਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਇਰ ਅਫ਼ਸਰ ਉਂਕਾਰ ਸਿੰਘ ਤੇ ਨੀਰਜ ਸ਼ਰਮਾ ਦੇ ਨਾਲ ਸਿਵਲ ਡਿਫੈਂਸ ਦੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਕੁਦਰਤੀ ਅਤੇ ਗੈਰ ਕੁਦਰਤੀ ਆਫਤ ‘ਚ ਅੱਗ ਸਬੰਧੀ 3 ਪੜਾਅ-ਵਾਰ ਸੈਸ਼ਨਾਂ ਰਾਹੀ ਜਾਗਰੂਕ ਕੀਤਾ। ਸ਼ੁਰੂਆਤ ਮੌਕੇ ਮੁੱਖ ਮਹਿਮਾਨਾਂ ਨੂੰ ਫੁਲਾਂ ਦੇ ਗੁਲਦਸਤੇ, ਸ਼ਾਲ ਤੇ ਫਾਇਰ ਫਾਈਟਰਾਂ ਤੇ ਵਲੰਟੀਅਰ ਨੂੰ ਫੁੱਲ ਭੇਟ ਕਰ ਕੇ ਟੀਮ ਦਾ ਸਵਾਗਤ ਕੀਤਾ।ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਪਹਿਲੇ ਸ਼ੈਸ਼ਨ “ ਆਫਤਾਵਾਂ ਬਾਰੇ ਜਾਣਕਾਰੀ ਇਹਨਾਂ ਨੂੰ ਨੱਜਿਠਣ ਲਈ ਆਮ ਨਾਗਰਿਕ ਦੀ ਹਿੱਸੇਦਾਰੀ” ਬਾਰੇ ਦਸਿਆ ਕਿ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਨੰ. 8 ਤਹਿਤ ਆਫਤਾਂ ਨੂੰ ਨਜਿੱਠਣ ਲਈ ਹਰੇਕ ਨਾਗਰਿਕ ਨੂੰ ਯੋਗ ਅਗਵਾਈ ਕਰਨ ਲਈ ਸਮੱਰਥ ਹੋਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਆਫਤ ਕਦੀ ਵੀ ਦੱਸ ਕੇ ਨਹੀਂ ਆਉਂਦੀ, ਵਾਤਾਵਰਨ ਬਦਲਾਵ ਕਾਰਣ ਇਹਨਾਂ ਦਾ ਰੂਪ ਭਿਆਨਕ ਹੁੰਦਾ ਜਾ ਰਿਹਾ ਹੈ, ਇਹਨਾਂ ਬਾਰੇ ਵਿਸਥਾਰ ਨਾਲ ਦਸਿਆ। ਸੋ ਜਿਨ੍ਹਾ ਵੀ ਵਿਕਾਸ ਹੋਵੇ ਉਸ ਵਿਚ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇ ਆਧਾਰ ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋ ਬਾਅਦ ਫਾਇਰ ਅਫ਼ਸਰ ਉਂਕਾਰ ਸਿੰਘ ਵਲੋਂ ਦੂਸਰੇ ਸ਼ੈਸ਼ਨ “ਅੱਗ ਲੱਗਣ ਦੇ ਕਾਰਣ ਅਤੇ ਬਚਾਅ ਦੇ ਉਪਕਰਨ”‘ਚ ਘਰਾਂ, ਦਫਤਰਾਂ ਤੇ ਵਹੀਕਲਾਂ ਵਿੱਚ ਅੱਗ ਲੱਗਣ ਦੇ ਕਾਰਣ ਅਤੇ ਅੱਗ ਦੀਆਂ ਵੱਖ-ਵੱਖ ਕਿਸਮਾਂ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੇ ਚਿੰਨ੍ਹਾਂ ਅਤੇ ਉਨ੍ਹਾਂ ਨੂੰ ਵਰਤਣਾ ਬਾਰੇ ਜਾਣਕਾਰੀ ਦਿੱਤੀ । ਉਹਨਾਂ ਵਲੋਂ ਡੈਮੋ ਕਰਕੇ ਦਸਿਆ ਕਿ ਫਾਇਰ ਫਾਈਟਰ ਆਕਸੀਜਨ ਮਾਸਕ ਪਹਿਨ ਕੇ ਕਿਵੇਂ ਅੱਗ ਲੱਗੀ ਇਮਾਰਤ ਵਿਚੋ ਇਨਸਾਨਾਂ ਨੂੰ ਬਾਹਰ ਕੱਢਦੇ ਹਨ ਅਤੇ ਕਈ ਕੀਮਤੀ ਜਾਨਾਂ ਨੂੰ ਬਚਾਉਂਦੇ ਹਨ। ਆਖਰੀ ਤੀਸਰੇ ਸ਼ੈਸ਼ਨ “ਅੱਗ ਸੁਰੱਖਿਆ ਅਭਿਆਸ”ਕਰਵਾਇਆ ਗਿਆ ਜਿਸ ਵਿਚ ਕਿਸੇ ਸ਼ੁਰੂਆਤ ਅੱਗ ਲੱਗਣ ਦੀ ਘਟਨਾ ਨੂੰ ਕਿਵੇ ਕਾਬੂ ਕੀਤਾ ਜਾ ਸਕਦਾ ਹੈ । ਕਿਸੇ ਹੰਗਾਮੀ ਸਥਿਤੀ ਵਿਚ ਫਾਇਰ ਫਾਈਟਰਾਂ ਵਲੋਂ ਹਾਜ਼ਰ ਡੈਲੀਗੇਟਾਂ ਪਾਸੋਂ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਅਤੇ ਸਾਵਧਾਨੀਆਂ ਬਾਰੇ ਦਸਿਆ। ਇਹ ਵੀ ਦਸਿਆ ਗਿਆ ਕਿ ਜੇਕਰ ਅੱਗ ਕਾਬੂ ਨਾ ਆਵੇ ਤਾਂ ਤੁਰੰਤ ਉਸ ਥਾਂ ਨੂੰ ਛੱਡ ਕੇ ਸਹਾਇਤਾ ਲਈ 112 ਨੰਬਰ ਦੇ ਕਾਲ ਕਰ ਕੇ ਫਾਇਰ ਬ੍ਰਿਗੇਡ ਦੀ ਸਹਾਇਤਾ ਲਈ ਜਾਵੇ। ਉਹਨਾਂ ਨੂੰ ਘਟਨਾ ਦੀ ਸਹੀ ਜਾਣਕਾਰੀ ਦੇ ਕੇ ਮਦਦਗਾਰ ਬਣੋ, ਤਾਂ ਜੋ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਡਰਾਈਵਰ ਜਸਬੀਰ ਸਿੰਘ, ਪਰਮਿੰਦਰ ਸਿੰਘ, ਲਵਪੀ੍ਤ ਸਿੰਘ, ਮਨਜਿੰਦਰ ਸਿੰਘ, ਪੰਕਜ ਕੁਮਾਰ ਸਾਰੇ ਫਾਇਰ ਫਾਈਟਰ, ਸੀ.ਡੀ. ਵਲੰਟੀਅਰ ਹਰਪੀ੍ਤ ਸਿੰਘ, ਕਰਨਲ ਐਸ.ਪੀ. ਸਾਈਮਨ (ਐਨ.ਈ.ਓ.) ਕਰਨਲ ਵੈਲਕਨ ਫੇਨਲ (ਟਰੈਜਿਟੀ ਕਮਾਂਡ ਦਿੱਲੀ) ਕੈਪ: ਕੇਵਲ, ਕੈਪਟਨ ਸ਼ੀਤਲ (ਸਕਾਊਟ ਐਂਡ ਐਂਟੀ ਮਨੌਰਟੀ ਟ੍ਰੈਫਿਕਿੰਗ) ਤੇ ਸਟਾਫ ਮੌਜੂਦ ਸੀ।