- ਮੋਹਤਬਰ ਵਿਅਕਤੀਆਂ ਨੇ ਵਿਧਾਇਕ ਸ਼ੈਰੀ ਕਲਸੀ ਦੀ ਧਰਮਪਤਨੀ ਰਾਜਬੀਰ ਕਲਸੀ ਨੂੰ ਕੀਤਾ ਸਨਮਾਨਿਤ
ਬਟਾਲਾ, 7 ਜੂਨ : ਹਲਕਾ ਵਿਧਾਇਕ ਬਟਾਲਾ, ਅਮਨਸ਼ੇਰ ਸ਼ਿੰਘ ਸ਼ੈਰੀ ਕਲਸੀ, ਜੋ ਮੱਧ ਪ੍ਰਦੇਸ਼ ਵਿਖੇ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਗਏ ਹਨ ਪਰ ਉਨ੍ਹਾਂ ਦੀ ਗੈਰ ਮੌਜੂਦਗੀ ਦੇ ਬਾਵਜੂਦ ਹਲਕੇ ਅੰਦਰ ਵਿਕਾਸ ਕੰਮ ਲਗਾਤਾਰ ਕਰਵਾਏ ਜਾ ਰਹੇ ਹਨ। ਅੱਜ ਹਲਕਾ ਬਟਾਲਾ ਦੇ ਮੋਹਤਬਰ ਵਿਅਕਤੀਆਂ ਵਲੋਂ ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਕੀਤੇ ਵਿਕਾਸ ਕਾਰਜਾਂ ਜਿਵੇਂ ਨਹਿਰਾਂ ਦੇ ਪਾਣੀ, 600 ਯੂਨਿਟ ਬਿਜਲੀ ਦੇ ਬਿੱਲਾਂ ਮਾਫੀ ਆਦਿ ਸਮੇਤ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਜਿਵੇਂ ਸ਼ਹਿਰ ਵਿਚਲੇ ਚੌਂਕਾਂ ਨੂੰ ਚੌੜਾ ਕਰਕੇ ਸੁੰਦਰ ਬਣਾਇਆ ਜਾ ਰਿਹਾ ਹੈ, ਸੜਕਾਂ, ਗਲੀਆਂ ਤੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਸ਼ਹਿਰ ਵਿਚਲੀ ਲਾਇਬਰੇਰੀ ਦਾ ਨਵੀਨੀਕਰਨ ਦਾ ਕੰਮ, ਸ਼ਿਵ ਕੁਮਾਰ ਬਟਾਲਵੀ ਦਾ ਆਦਮ ਕੱਦ ਬੁੱਤ ਲਗਾਇਆ ਗਿਆ, ਆਮ ਆਦਮੀ ਕਲੀਨਿਕ ਖੋਲੇ ਗਏ ਆਦਿ ਲਈ ਵਿਧਾਇਕ ਸ਼ੈਰੀ ਕਲਸੀ, ਜੋ ਚੋਣ ਪ੍ਰਚਾਰ ਤੇ ਮੱਧ ਪ੍ਰਦੇਸ਼ ਵਿਖੇ ਗਅ ਹੋਣ ਕਰਕੇ , ਉਨ੍ਹਾਂ ਦੀ ਧਰਮਪਤਨੀ ਰਾਜਬੀਰ ਕੌਰ ਕਲਸੀ ਅਤੇ ਉਹਨਾਂ ਦੇ ਸਟਾਫ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਰਬੰਸ ਸਿੰਘ ਚੈਨੇਵਾਲ, ਰਜਿੰਦਰ ਕੁਮਾਰ ਜਿੰਬਾ, ਮਾਸਟਰ ਤਿਲਕ ਰਾਜ, ਗੁਰਿੰਦਰ ਸਿੰਘ ਨੀਲੂ, ਆਪ ਪਾਰਟੀ ਦੇ ਸਿਟੀ ਪ੍ਰਧਾਨ ਰਾਜੇਸ਼ ਤੁਲੀ, ਮਿੱਤੂ ਜੀ ਨਾਲ ਉਹਨਾਂ ਦੀ ਟੀਮ, ਵਾਸੂਦੇਵ ਸ਼ਰਮਾ ਤੇ ਪਵਨ ਕੁਮਾਰ ਮੌਜੂਦ ਸਨ। ਇਸ ਮੌਕੇ ਗੱਲ ਕਰਦਿਆਂ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਜਿੱਥੇ ਵਿਕਾਸ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਓਥੇ ਸ਼ਹਿਰ ਵਾਸੀਆਂ ਦੀ ਪੁਰਾਣੀਆਂ ਮੰਗਾਂ ਨੂੰ ਵਪੂਰਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਵਿਕਾਸ ਕੰਮ ਬਿਨਾਂ ਪੱਖਪਾਤ ਦੇ ਕਰਵਾਏ ਜਾ ਰਹੇ ਹਨ ਤੇ ਸ਼ਹਿਰ ਨੂੰ ਖੂਬਸੂਰਤ ਬਣਾਇਆ ਜਾ ਰਿਹਾ ਹੈ।