ਬਟਾਲਾ, 10 ਅਗਸਤ : ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਪ੍ਚਾਰ ਮੁਹਿੰਮ ਤਹਿਤ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਜੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਕਾਹਨੂੰਵਾਨ ਦੇ ਪਿੰਡ ਕੋਟ ਟੋਡਰ ਮੱਲ੍ਹ, ਤੁਗਲਵਾਲ, ਘੋੜੇਵਾਹ ਵਿਖੇ ਜਗਰੂਪ ਸਿੰਘ ਜੀ ਸੇਖਵਾਂ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤੇ ਡਾਕਟਰ ਨੀਲਮ ਸੀਨੀਅਰ ਮੈਡੀਕਲ ਅਫ਼ਸਰ ਕਾਹਨੂੰਵਾਨ ਵਲੋਂ ਆਯੁਸ਼ਮਾਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੇ ਲੋਕਾਂ ਨੂੰ 5 ਲੱਖ ਰੁਪਏ ਦੇ ਮੁਫਤ ਇਲਾਜ ਦੀ ਸਹੂਲਤ ਦੇਂਦਾ ਹੈ। ਇਸ ਆਯੁਸ਼ਮਾਨ ਕਾਰਡ ਨਾਲ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਪੰਜਾਬ ਦੇ ਸਮੂੰਹ ਲੋਕਾਂ ਨੂੰ ਮਿਆਰੀ ਸਹੂਲਤਾਂ ਦੇਣਾ ਸਰਕਾਰ ਦਾ ਸੁਪਨਾ ਹੈ। ਸਿਹਤ ਬੀਮਾ ਅੱਜ ਦੇ ਸਮੇਂ ਵਿਚ ਅਹਿਮ ਜਰੂਰਤ ਹੈ ਇਸ ਸਮੇਂ ਬਿਮਾਰੀਆਂ ਵੱਧ ਰਹੀਆਂ ਹਨ ਤੇ ਇਲਾਜ ਦੇ ਮਹਿੰਗੇ ਹੋਣ ਕਾਰਨ ਬਹੁਤ ਲੋਕ ਇਲਾਜ ਤੋ ਵਾਂਝੇ ਰਹਿ ਜਾਂਦੇ ਹਨ ਕਈ ਲੋਕ ਪੈਸੇ ਦੀ ਕਮੀ ਕਾਰਣ ਸਮੇਂ ਤੇ ਆਪਣਾ ਇਲਾਜ ਨਹੀ ਕਰਵਾ ਪਾਉਂਦੇ। ਸਿਹਤ ਬੀਮਾ ਸਮੇਂ ਤੇ ਵਧੀਆ ਅਤੇ ਕੈਸ਼ਲੈਸ ਇਲਾਜ ਦੀ ਸਹੂਲਤ ਦੇਂਦਾ ਹੈ। ਸਰਕਾਰ ਵਲੋ ਪ੍ਚਾਰ ਵੈਨ ਦੇ ਨਾਲ-ਨਾਲ ਸਿਹਤ ਬੀਮਾ ਕਾਰਡ ਬਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਲੋਕ ਕਾਰਡ ਬਣਾ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ। ਇਸ ਸਮੇਂ ਸਾਰੇ ਗੈਰ - ਸਰਕਾਰੀ ਸੰਸਥਾਵਾਂ, ਪੰਚ-ਸਰਪੰਚਾਂ, ਐਮ.ਸੀ, ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਯੁਸ਼ਮਾਨ ਕਾਰਡ ਬਨਾਉਣ ਵਿਚ ਵੱਧ -ਚੜ ਕੇ ਸਹਿਯੋਗ ਕਰਨ। ਕਾਰਡ ਧਾਰਕ ਇਸ ਯੋਜਨਾ ਤਹਿਤ ਪੰਜਾਬ ਵਿਚ 900 ਤੋ ਵਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕਦਾ ਹੈ। ਇਸ ਮੌਕੇ ਤੇ ਡਾਕਟਰ ਰੁਬਿੰਦਰਜੀਤ ਸਿੰਘ, ਸੁਰਿੰਦਰ ਪਾਲ ਸੀ.ਐਚ.ੳ, ਮਨਜੀਤ ਰਾਜ ਐਚ.ਆਈ, ਦਲੀਪ ਰਾਜ ਐਚ. ਆਈ, ਭੁਪਿੰਦਰ ਸਿੰਘ ਕੰਮ ਬੀ.ਈ.ਈ, ਭੁਪਿੰਦਰ ਕੌਰ ਏ.ਐਨ. ਐਮ, ਪਰਮਜੀਤ ਸਿੰਘ, ਹਰਮੀਤ ਸਿੰਘ, ਪਰਮਜੀਤ ਕੌਰ ਆਰੋਗਿਆ ਮਿੱਤਰ ਆਦਿ ਹਾਜ਼ਰ ਸਨ।