ਗੁਰਦਾਸਪੁਰ, 12 ਅਗਸਤ 2024 : ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ । ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 13.08.2024 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਮੈਕਸੀਕਸ ਕੋਚੇਰਟੈਕ, ਨਾਵਲਟੀ ਹੁੰਡਈ ਅਤੇ ਸੁਖਜਿੰਦਰਾ ਪਬਲਿਕ ਸਕੂਲ, ਗੁਰਦਾਸਪੁਰ ਵੱਲੋਂ ਕਸਟਮਰ ਸਪੋਰਟ ਰੀਪਰਜੈਂਟਿਵ, ਸੇਲ ਐਗਜ਼ੀਕਿਊਟਿਵ ਅਤੇ ਅਧਿਆਪਕਾਂ (ਅੰਗਰੇਜ਼ੀ, ਸੋਸ਼ਲ ਸਾਇੰਸ, ਮੈਥ, ਸਾਇੰਸ ) ਦੀ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਲਈ ਯੋਗਤਾ ਦਸਵੀਂ, ਬਾਰ੍ਹਵੀਂ, ਗਰੈਜੂਏਸ਼ਨ , ਈ.ਟੀ.ਟੀ ਅਤੇ ਬੀ.ਐੱਡ (ਅੰਗਰੇਜ਼ੀ, ਸੋਸ਼ਲ ਸਾਇੰਸ, ਮੈਥ, ਸਾਇੰਸ) ਹੋਣੀ ਲਾਜ਼ਮੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 21-40 ਸਾਲ ਹੈ । ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਨੂੰ ਕੰਪਨੀ ਦੇ ਨਿਯਮਾਂ ਅਨੁਸਾਰ ਤਨਖ਼ਾਹ ਮਿਲਣ ਯੋਗ ਹੋਵੇਗੀ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 13 ਅਗਸਤ 2024 ਨੂੰ ਆਪਣੇ ਅਸਲ ਦਸਤਾਵੇਜ਼ ਦੀਆ ਕਾਪੀਆਂ, ਰੀਜੂਮ(ਸੀ.ਵੀ) ਅਤੇ 2 ਫ਼ੋਟੋਆਂ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰਬਰ 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:00 ਵਜੇ ਤੱਕ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।