ਗੁਰਦਾਸਪੁਰ, 1 ਜੂਨ : ਵਿਰੋਧੀ ਧਿਰ ਦੇ ਨੇਤਾ ਅਤੇ ਉੱਘੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਜੱਦੀ ਪਿੰਡ ਕਾਦੀਆਂ ਹਲਕੇ ਵਿੱਚ ਵੋਟ ਪਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਸ਼ੱਕ ਗਰਮੀ ਬਹੁਤ ਹੈ ਪਰ ਇਹ ਚੋਣ ਕੋਈ ਸਧਾਰਨ ਚੋਣ ਨਹੀਂ ਹੈ। ਇਸ ਚੋਣ ਨਾਲ ਅਸੀਂ ਅਜਿਹੀ ਸਰਕਾਰ ਚੁਣਨੀ ਹੈ ਜੋ ਪੰਜ ਸਾਲ ਲਈ ਦੇਸ਼ ਚਲਾਏਗੀ ਅਤੇ ਨੌਜਵਾਨਾਂ ਦਾ ਭਵਿੱਖ ਬਣਾਏਗੀ। ਇਸ ਲਈ ਹਰ ਵੋਟਰ ਜਿਸ ਦੀ ਵੋਟ ਬਣੀ ਹੈ ਉਸਨੂੰ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਵੋਟ ਜ਼ਰੂਰ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਗਠਬੰਧਨ ਇਸ ਵੇਲੇ ਮੈਜੋਰਟੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਇਹ ਲੋਕਾਂ ਨੇ ਹੀ ਤੈਅ ਕਰਨਾ ਹੈ ਕਿ ਇਸ ਨੂੰ ਕਿੰਨਾ ਹੁੰਗਾਰਾ ਦਿੰਦੇ ਹਨ। ਜੇ ਲੋਕਾਂ ਨੇ ਵਿਸ਼ਵਾਸ ਜਤਾਇਆ ਤਾਂ ਇੰਡੀਆ ਗਠਬੰਧਨ ਫੁੱਲ ਮਜੋਰਟੀ ਨਾਲ ਕੇਂਦਰ ਵਿੱਚ ਸਰਕਾਰ ਬਣਾਏਗਾ।