- ਤਰਨ ਤਾਰਨ ਨੂੰ ਆਉਣ ਅਤੇ ਜਾਣ ਵਾਲੇ ਹਲਕੇ ਅਤੇ ਭਾਰੀ ਵਾਹਨਾਂ ਲਈ ਜ਼ਿਲ੍ਹਾ ਪੁਲਿਸ ਵੱਲੋ ਟਰੈਫਿਕ ਦੇ ਬਦਲਵੇ ਪ੍ਰਬੰਧਾਂ ਸਬੰਧੀ ਰੂਟ ਪਲਾਨ ਜਾਰੀ
ਤਰਨ ਤਾਰਨ, 10 ਫਰਵਰੀ : ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਅਤੇ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਪੁਰਾਣੀ ਸ਼ੂਗਰ ਮਿੱਲ, ਸੇਰੋਂ (ਤਰਨ ਤਾਰਨ) ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਵਿੱਚ ਸ਼ਿਰਕਤ ਕਰਨ ਦੌਰਾਨ ਤਰਨ ਤਾਰਨ ਨੂੰ ਆਉਣ ਅਤੇ ਜਾਣ ਵਾਲੇ ਹਲਕੇ ਅਤੇ ਭਾਰੀ ਵਾਹਨਾਂ ਲਈ ਜ਼ਿਲ੍ਹਾ ਪੁਲਿਸ ਵੱਲੋ ਟਰੈਫਿਕ ਦੇ ਬਦਲਵੇ ਪ੍ਰਬੰਧਾਂ ਸਬੰਧੀ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਦੱਸਿਆ ਕਿ ਮਿਤੀ 11 ਫਰਵਰੀ, 2024 ਨੂੰ ਪੁਰਾਣੀ ਸ਼ੂਗਰ ਮਿੱਲ, ਸੇਰੋਂ ਵਿਖੇ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਦੌਰਾਨ ਸਵੇਰੇ 09.00 ਵਜੇ ਤੋ ਲੈ ਕੇ ਸ਼ਾਮ 04.00 ਵਜੇ ਤੱਕ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਤੋਂ ਆਉਣ ਵਾਲੀ ਟਰੈਫਿਕ, ਹਰੀਕੇ ਹੈੱਡਵਰਕਸ ਪੁਲ ਤੋਂ ਹੁੰਦੀ ਹੋਈ ਮੋੜ ਚੂਸਲੇਵੜ ਤੋਂ ਭਿੱਖੀਵਿੰਡ ਅਤੇ ਭਿੱਖੀਵਿੰਡ ਤੋਂ ਅੰਮ੍ਰਿਤਸਰ ਜਾਵੇਗੀ। ਇਸੇ ਤਰ੍ਹਾ ਜ਼ਿਲ੍ਹਾ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਅੰਮ੍ਰਿਤਸਰ ਦਿਹਾਤੀ ਅਤੇ ਪਠਾਨਕੋਟ ਤੋਂ ਆਉਣ ਵਾਲੀ ਟਰੈਫਿਕ ਵਾਇਆ ਕੱਦ ਗਿੱਲ ਤੋਂ ਗੋਇੰਦਵਾਲ ਬਾਈਪਾਸ ਤੋਂ ਰਸੂਲਪੁਰ ਨਹਿਰਾਂ, ਚੂਸਲੇਵੜ੍ਹ ਮੋੜ ਤੋਂ ਹਰੀਕੇ ਰਾਹੀਂ ਫਿਰੋਜ਼ਪੁਰ ਨੂੰ ਜਾਵੇਗੀ। ਇਸੇ ਤਰ੍ਹਾ ਜ਼ਿਲ੍ਹਾ ਕਪੂਰਥਲਾ ਤੋਂ ਆਉਣ ਵਾਲੀ ਟਰੈਫਿਕ ਵਾਇਆ ਗੋਇੰਦਵਾਲ ਸਾਹਿਬ ਤੋਂ ਫਤਿਆਬਾਦ ਤੋਂ ਨਾਗੋਕੇ ਮੋੜ ਤੋਂ ਟਾਗਰਾ, ਖਲਚੀਆ ਰਾਹੀਂ ਅੰਮ੍ਰਿਤਸਰ ਜਾਵੇਗੀ।ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਤੋਂ ਸਾਮਗਮ ਵਿੱਚ ਆਉਣ ਵਾਲੀਆਂ ਬੱਸਾਂ ਹੀ ਨੈਸ਼ਨਲ ਹਾਈਵੇ ਰਾਹੀਂ ਹਰੀਕੇ ਤੋਂ ਪੁਰਾਣੀ ਸ਼ੂਗਰ ਮਿੱਲ, ਸੇਰੋਂ ਤੱਕ ਆਉਣਗੀਆ।ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ, ਜਲੰਧਰ ਤੋਂ ਰੈਲੀ ਵਿੱਚ ਆਉਣ ਵਾਲੀਆ ਬੱਸਾਂ ਹੀ ਵਾਇਆ ਢੋਟੀਆ , ਸੇਰੋਂ ਰਾਹੀਂ ਪੁਰਾਣੀ ਸ਼ੂਗਰ ਮਿੱਲ, ਸੇਰੋਂ ਤੱਕ ਆਉਣਗੀਆ। ਇਸੇ ਤਰਾ ਜ਼ਿਲ੍ਹਾ ਅੰਮ੍ਰਿਤਸਰ, ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ, ਪਠਾਨਕੋਟ ਤੋਂ ਰੈਲੀ ਵਿੱਚ ਆਉਣ ਵਾਲੀਆ ਬੱਸਾਂ ਹੀ ਵਾਇਆ ਮੇਨ ਹਾਈਵੇ, ਕੱਦ ਗਿੱਲ, ਰਸੂਲਪੁਰ ਨਹਿਰਾਂ ਰਾਹੀਂ ਪੁਰਾਣੀ ਸ਼ੂਗਰ ਮਿੱਲ, ਸੇਰੋਂ ਤੱਕ ਆਉਣਗੀਆ। ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਵੀ. ਵੀ. ਆਈ. ਪੀ. ਦੀ ਆਮਦ ਮੌਕੇ ਇਸੇ ਰੂਟ ਪਲਾਨ ਦਾ ਪਾਲਣਾ ਕੀਤਾ ਜਾਵੇ, ਤਾ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।