ਬਟਾਲਾ, 6 ਸਤੰਬਰ 2024 : ਸ੍ਰੀ ਓਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ ਵਿਆਹ ਪੁਰਬ ਸਬੰਧੀ ਹਰ ਤਰਾਂ ਦੀ ਤਿਆਰੀ ਤਹਿਤ ਦਫ਼ਤਰ ਫਾਇਰ ਬ੍ਰਿਗੇਡ ਵਿਖੇ ਫਾਇਰ ਅਫ਼ਸਰ ਅਤੇ ਫਾਇਰ ਫਾਈਟਰਾਂ ਵਲੋ ਬ੍ਰੀਥਿੰਗ ਉਪਰੇਟਰ ਨਾਲ ਡਰਿਲ ਕੀਤੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਤਾਂ ਵਿਚ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਇਸ ਮੋਕੇ ਸਟੇਸ਼ਨ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੋਂ, ਅਫ਼ਸਰ ਨੀਰਜ਼ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਪੋਸਟ ਵਾਰਡਨ ਹਰਬਖਸ਼ ਸਿੰਘ ਸਿਵਲ ਡਿਫੈਂਸ, ਜਸਬੀਰ ਸਿੰਘ ਤੇ ਸਟਾਫ ਮੋਜੂਦ ਸੀ। ਇਸ ਮੌਕੇ ਫਾਇਰ ਅਫ਼ਸਰ ਨੀਰਜ਼ ਸ਼ਰਮਾਂ ਨੇ ਦਸਿਆ ਕਿ ਇਸ ਬ੍ਰੀਥਿੰਗ ਉਪਰੇਟਰ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋ ਅੱਗ ਲਗਣ ਵਾਲੀ ਥਾਂ ਵਿਚ ਜ਼ਹਿਰੀਲੀ ਗੈਸ ਜਾਂ ਸੰਘਣਾ ਧੂੰਆਂ ਵੱਧਣ ਕਾਰਣ ਆਕਸੀਜਨ ਦੀ ਮਾਤਰਾ ਬਹੁਤ ਘੱਟ ਜਾਂਦੀ ਹੈ ਉਥੇ ਫੱਸੇ ਨਾਗਰਿਕ ਨੂੰ ਬਾਹਰ ਕੱਢਣ ਵੇਲੇ ਕੀਤੀ ਜਾਂਦੀ ਹੈ। ਇਸ ਨੂੰ ਸਾਹ ਲੈਣ ਵਾਲਾ ਉਪਰੇਟਰ ਵੀ ਕਿਹਾ ਜਾਂਦਾ ਹੈ। ਇਸ ਨਾਲ ਹੀ ਹੋਰ ਕਈ ਅਭਿਆਸ ਫਾਇਰ ਫਾਈਟਰਾਂ ਵਲੋਂ ਕੀਤੇ ਗਏ।