
- ਫਾਇਰ-ਬ੍ਰਿਗੇਡ ਫੋਨ ਨੰਬਰ : 01871-240101, ਮੋਬਾਇਲ : 91157-96801, ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਕਰੋ ਅੱਗ ਸਬੰਧੀ ਸੂਚਿਤ
ਬਟਾਲਾ, 10 ਅਪ੍ਰੈਲ 2025 : ਕਮਿਸ਼ਨਰ, ਨਗਰ ਨਿਗਮ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਥਾਨਕ ਫਾਇਰ ਬ੍ਰਿਗੇਡ ਵਲੋਂ ਵਾਢੀ ਦੇ ਸੀਜ਼ਨ ਵਿੱਚ ਅੱਗ ਤੋਂ ਬਚਾਅ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਗਰਮੀ ਵੱਧਣ ਕਰਕੇ ਅੱਗ ਲੱਗਣ ਦੀਆਂ ਘੱਟਨਾਵਾਂ ਵੀ ਵੱਧ ਜਾਂਦੀਆਂ ਹਨ ਪਰ ਥੋੜੀ ਜਿਹੀ ਅਹਿਤੀਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸੇ ਸਬੰਧੀ ਕਿਸੇ ਅਣ-ਸੁਖਾਵੀਂ ਅੱਗ ਦੀ ਘਟਨਾ ਨੂੰ ਨਜਿੱਠਣ ਲਈ ਸਥਾਨਕ ਦਫ਼ਤਰ ਫਾਇਰ ਬ੍ਰਿਗੇਡ ਵਿਖੇ, ਸਟੇਸ਼ਨ ਇੰਚਾਰਜ ਨੀਰਜ ਸ਼ਰਮਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ ਤੇ ਸਾਰੇ ਸਟਾਫ ਨੂੰ ਹਦਾਇਤਾਂ ਜਾਰੀ ਕਰਦਿਆਂ ਬਣਦੀ ਜ਼ਿੰਮੇਵਾਰੀ ਬਾਰੇ ਦਸਿਆ। ਇਸ ਮੌਕੇ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ-ਸਿਵਲ ਡਿਫੈਂਸ, ਜਸਬੀਰ ਸਿੰਘ ਤੇ ਸਾਰੇ ਫਾਇਰਮੈਨ ਤੇ ਫਾਇਰ ਟੈਂਡਰ ਡਰਾਈਵਰ ਹਾਜ਼ਰ ਸਨ। ਇਸ ਮੋਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੰਬਾਈਨ, ਟ੍ਰੈਕਟਰ ਆਦਿ ਦੀ ਬੈਟਰੀ ਵਾਲੀਆ ਤਾਰਾਂ ਸਪਾਰਕ ਨਾ ਕਰਨ, ਇਨ੍ਹਾਂ ਦੀ ਪਹਿਲਾਂ ਤੋਂ ਮੁਰੰਮਤ ਕਰਵਾ ਲਵੋ। ਖੇਤਾਂ ਨੇੜਲੇ ਖਾਲ, ਚੁਬੱਚੇ, ਸਪਰੇਅ ਪੰਪ ਟੈਂਕੀਆਂ ਆਦਿ ਪਾਣੀ ਨਾਲ ਭਰ ਕੇ ਰੱਖੋ। ਖੇਤਾਂ ਵਿੱਚ ਲਗੇ ਟਰਾਂਸਫਾਰਮਰ ਦੇ ਆਲੇ-ਦੁਆਲੇ ਫਸਲ ਕੱਟ ਕੇ ਥਾਂ ਬਿਲਕੁਲ ਸਾਫ਼ ਤੇ ਗਿੱਲਾ ਰੱਖਿਆ ਜਾਵੇ। ਕਿਸੇ ਕੁਦਰਤੀ ਵਰਤਾਰੇ ਅੰਤਿਮ ਸੰਸਕਾਰ ਵੇਲੇ ਵੀ ਸ਼ਮਸ਼ਾਨ ਨੇੜੇ ਵੀ ਪੂਰਾ ਧਿਆਨ ਰੱਖਿਆ ਜਾਵੇ। ਛੋਟੀ ਜਿਹੀ ਚੰਗਿਆਰੀ ਕਈ ਵਾਰ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ।ਕਣਕ ਨੂੰ ਅੱਗ ਤੋਂ ਬਚਾਉਣ ਲਈ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖੀ ਜਾਵੇ। ਇਸ ਲਈ ਕਿਸੇ ਕਾਰਨ ਅੱਗ ਲੱਗਣ ਘਟਨਾ ਵਾਪਰਨ ਮੌਕੇ ਫਾਇਰ-ਬ੍ਰਿਗੇਡ ਫੋਨ ਨੰਬਰ : 01871-240101, 101, ਮੋਬਾਇਲ : 91157-96801, ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਸਹੀ ਤੇ ਪੂਰੀ ਜਾਣਕਾਰੀ ਦਿਓ ਤੇ ਇਹ ਸਹਾਇਤਾ ਨੰਬਰ ਆਪਣੇ ਕੋਲ ਸੇਵ ਵੀ ਰੱਖੋ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਫਾਇਰ ਬ੍ਰਿਗੇਡ ਸਟਾਫ ਨਾਲ ਸਹਿਯੋਗ ਕੀਤਾ ਜਾਵੇੇ ਨਾਲ ਹੀ ਫਾਇਰ ਬ੍ਰਿਗੇਡ, ਪੁਲਿਸ ਤੇ ਐਂਬੂਲੈਂਸ ਨੂੰ ਪਹਿਲ ਦੇ ਅਧਾਰ 'ਤੇ ਸੜਕ 'ਤੇ ਰਸਤਾ ਦਿੱਤਾ ਜਾਵੇ।