ਬਟਾਲਾ, 30 ਮਈ : ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ "ਮਾਂਡੀ" ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਸੀ. ਐਚ. ਸੀ. ਕਾਹਨੂੰਵਾਨ ਵਿਖ਼ੇ ਮਹੀਨਾਵਾਰੀ ਮਲੇਰੀਆਂ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਰਛਪਾਲ ਸਿੰਘ ਸਹਾਇਕ ਮਲੇਰੀਆਂ ਅਫ਼ਸਰ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਨੇ ਵੱਖ -ਵੱਖ ਹੈਲਥ ਸੈਂਟਰ ਤੋਂ ਆਏ ਹੋਏ ਸਮੂੰਹ ਮਲਟੀ. ਪਰਪਜ. ਹੈਲਥ. ਵਰਕਰ. (ਮੇਲ) ਨੂੰ ਮਲੇਰੀਆਂ ਤੇ ਡੇਂਗੂ ਬੁਖਾਰ ਤੋਂ ਬਚਾਓ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਮਾਈਗ੍ਰੇਟਰੀ ਅਬਾਦੀ ਦਾ ਆਰ. ਟੀ. ਵਾਲੇ ਦਿਨਾਂ ਵਿੱਚ ਫੀਵਰ ਸਰਵੇ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਸ਼ੱਕੀ ਬੁਖਾਰ ਵਾਲੇ ਮਰੀਜ਼ਾਂ ਦੀਆਂ ਬਲੱਡ ਸਲਾਈਡਾਂ ਬਣਾਈਆਂ ਜਾਣ। ਹਰ ਸ਼ੁੱਕਰਵਾਰ ਡਰਾਈ -ਡੇ ਦੇ ਤੌਰ ਤੇ ਮਨਾਇਆ ਜਾਵੇ, ਟੂਰ ਦੌਰਾਨ ਘਰਾਂ ਵਿੱਚ ਪਏ ਫਰਿੱਜ, ਕੁਲਰਾਂ ਵਿੱਚ ਪਾਣੀ, ਟੁੱਟੇ ਭੱਜੇ ਬਰਤਨਾਂ ਵਿੱਚ ਪਏ ਮੀਂਹ ਦੇ ਪਾਣੀ, ਟੋਇਆਂ ਵਿੱਚ ਖੜ੍ਹੇ ਪਾਣੀ, ਇਹ ਪਏ ਪਾਣੀ ਨੂੰ ਕੱਢਿਆ ਜਾਵੇ ਜਾਂ ਖੜ੍ਹੇ ਪਾਣੀ ਉਪਰ ਸੜ੍ਹਿਆ ਤੇਲ ਪਾਇਆ ਜਾਵੇ। ਇਸ ਸਮੇਂ ਦਲੀਪ ਰਾਜ ਹੈਲਥ ਇੰਸਪੈਕਟਰ, ਮਹਿੰਦਰਪਾਲ ਹੈਲਥ ਇੰਸਪੈਕਟਰ, ਜੋਗਾ ਸਿੰਘ, ਪ੍ਰਤਾਪ ਸਿੰਘ, ਭੁਪਿੰਦਰ ਸਿੰਘ, ਰਾਜਬੀਰ ਸਿੰਘ, ਅਮੋਲਕ ਸਿੰਘ, ਰਣਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।