- ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਮੁਫ਼ਤ ਇਲਾਜ ਕਰਵਾਉਣ ਲਈ ਜ਼ਿਲਾ ਗੁਰਦਾਸਪੁਰ ਦੇ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ
ਗੁਰਦਾਸਪੁਰ, 31 ਜੁਲਾਈ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜ਼ਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ/ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਨੇ ਅਜੇ ਤੱਕ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਅਤੇ ਆਪਣੇ ਕਾਰਡ ਨਹੀਂ ਬਣਾਏ ਉਹ ਤੁਰੰਤ ਆਪਣੇ ਕਾਰਡ ਬਣਵਾ ਲੈਣ ਤਾਂ ਜੋ ਲੋੜ ਪੈਣ ’ਤੇ ਉਹ ਸਿਹਤ ਬੀਮਾ ਯੋਜਨਾ ਦਾ ਲਾਭ ਲੈ ਸਕਣ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਦੇ 100 ਫੀਸਦੀ ਬੀਮਾ ਕਾਰਡ ਬਣਾਏ ਜਾਣ। ਉਨਾਂ ਕਿਹਾ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਜੇ-ਫਾਰਮ ਹੋਲਡਰ ਕਿਸਾਨਾਂ, ਰਜਿਸਟਰਡ ਉਸਾਰੀ ਕਿਰਤੀਆਂ, ਰਾਸ਼ਨ ਕਾਰਡ ਯੋਜਨਾ ਦੇ ਸਮਾਰਟ ਕਾਰਡ ਹੋਲਡਰ ਵਿਅਕਤੀਆਂ, ਰਜਿਸਟਰਡ ਛੋਟੇ ਵਪਾਰੀਆਂ ਅਤੇ ਯੈਲੋ ਕਾਰਡ ਤੇ ਐਕਰੀਡੇਸ਼ਨ ਕਾਰਡ ਧਾਰਕ ਪੱਤਰਕਾਰਾਂ ਨੂੰ ਕਵਰ ਕੀਤਾ ਜਾਂਦਾ ਹੈ ਅਤੇ ਇਨਾਂ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਸੂਚੀਬੱਧ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੁੱਲ 39 ਸਰਕਾਰੀ ਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੂਚੀਬੱਧ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜ਼ਿਲਾ ਹਸਪਤਾਲ ਗੁਰਦਾਸਪੁਰ, ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ, ਸੀ.ਐੱਚ.ਸੀ. ਭਾਮ, ਸੀ.ਐੱਚ.ਸੀ. ਧਾਰੀਵਾਲ, ਸੀ.ਐੱਚ.ਸੀ. ਦੀਨਾਨਗਰ, ਸੀ.ਐੱਚ.ਸੀ. ਫ਼ਤਹਿਗੜ ਚੂੜੀਆਂ, ਸੀ.ਐੱਚ.ਸੀ. ਘੁਮਾਣ, ਸੀ.ਐੱਚ.ਸੀ. ਕਾਹਨੂੰਵਾਨ, ਸੀ.ਐੱਚ.ਸੀ. ਕਲਾਨੌਰ, ਸੀ.ਐੱਚ.ਸੀ. ਨੌਸ਼ਹਿਰਾ ਮੱਝਾ ਸਿੰਘ, ਸੀ.ਐੱਚ.ਸੀ. ਕਾਦੀਆਂ, ਕਮਿਊਨਿਟੀ ਹੈਲਥ ਸੈਂਟਰ ਡੇਰਾ ਬਾਬਾ ਨਾਨਕ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਅਕਾਸ਼ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਬਟਾਲਾ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਡਵਾਲ ਹਸਪਤਾਲ ਗੁਰਦਾਸਪੁਰ, ਬਾਹਰੀ ਹਸਪਤਾਲ ਦੀਨਾਨਗਰ, ਬਾਜਵਾ ਹਸਪਤਾਲ ਬਟਾਲਾ, ਬੀਬੀ ਕੌਲਾਂ ਜੀ ਹਸਪਤਾਲ ਫ਼ਤਹਿਗੜ ਚੂੜੀਆਂ, ਬੀ.ਜੇ.ਐੱਸ. ਬੱਲ ਮੈਮੋਰੀਅਲ ਹਸਪਤਾਲ ਬਟਾਲਾ, ਚੌਹਾਨ ਹਸਪਤਾਲ ਦੀਨਾਨਗਰ, ਛੀਨਾ ਹਸਪਤਾਲ ਬਟਾਲਾ, ਗੁਰਨੂਰ ਹਸਪਤਾਲ ਬਟਾਲਾ, ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਘੁਮਾਣ, ਕਿਰਨ ਮੈਡੀਸਨ ਹਸਪਤਾਲ ਦੀਨਾਨਗਰ, ਐੱਚ.ਏ.ਐੱਸ. ਛੀਨਾ ਹਸਪਤਾਲ ਬਟਾਲਾ, ਜੇ.ਸੀ. ਨੰਦਾ ਹਸਪਤਾਲ ਗੁਰਦਾਸਪੁਰ, ਕਾਹਲੋਂ ਹਸਪਤਾਲ ਵਡਾਲਾ ਬਾਂਗਰ, ਕੋਹਲੀ ਹਸਪਤਾਲ ਧਾਰੀਵਾਲ, ਲਾਈਫ ਕੇਅਰ ਹਸਪਤਾਲ ਅਤੇ ਆਈ ਕੇਅਰ ਸੈਂਟਰ ਕੋਟ ਯੋਗਰਾਜ, ਮਹਾਜਨ ਹਸਪਤਾਲ ਐਂਡਰ ਆਈ ਕੇਅਰ ਸੈਂਟਰ ਗੁਰਦਾਸਪੁਰ, ਨਿਊ ਮਹਾਜਨ ਹਸਪਤਾਲ ਫ਼ਤਹਿਗੜ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਖੈਹਿਰਾ ਰੋਡ, ਰੰਧਾਵਾ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਗੁਰਦਾਸਪੁਰ, ਸੰਧੂ ਹਸਪਤਾਲ ਬਟਾਲਾ, ਸਤਸਰ ਹਸਪਤਾਲ ਬਟਾਲਾ, ਸ. ਰਾਮ ਸਿੰਘ ਮੈਮੋਰੀਅਲ ਬੱਬਰ ਮਲਟੀਸਪੈਸ਼ਲਿਟੀ ਹਸਪਤਾਲ ਜੀਵਨਵਾਲ ਬੱਬਰੀ, ਵਿਆਨ ਮਲਟੀਸਪੈਸ਼ਲਿਟੀ ਹਸਪਤਾਲ ਬਟਾਲਾ ਅਤੇ ਸੁਰਜੀਤ ਹਸਪਤਾਲ ਕਲਾਨੌਰ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਲਾਭਪਾਤਰੀ ‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਕਾਰਡ ਬਣਵਾਉਣ ਲਈ ਜ਼ਿਲ੍ਹਾ ਹਸਪਤਾਲ ਬੱਬਰੀ (ਗੁਰਦਾਸਪੁਰ), ਸਿਵਲ ਹਸਪਤਾਲ ਬਟਾਲਾ, ਸਰਕਾਰੀ ਹਸਪਤਾਲ ਨੌਸ਼ਿਹਰਾ ਮੱਝਾ ਸਿੰਘ, ਸਰਕਾਰੀ ਹਸਪਤਾਲ ਭਾਮ, ਸਰਕਾਰੀ ਹਸਪਤਾਲ ਫ਼ਤਹਿਗੜ੍ਹ ਚੂੜੀਆਂ, ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਸਥਿਤ ਸੇਵਾ ਕੇਂਦਰ, ਧਿਆਨਪੁਰ ਦੇ ਸੇਵਾ ਕੇਂਦਰ, ਫ਼ਤਹਿਗੜ੍ਹ ਚੂੜੀਆਂ ਦੇ ਸੇਵਾ ਕੇਂਦਰ, ਕਾਦੀਆਂ ਦੇ ਸੇਵਾ ਕੇਂਦਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਬਟਾਲਾ ਸਥਿਤ ਸੇਵਾ ਕੇਂਦਰ ਵਿਖੇ ਸੰਪਰਕ ਕਰ ਸਕਦੇ ਹਨ।