- ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਕਰਦੀਆਂ ਹਨ ਪ੍ਰਦਾਨ:- ਕੈਪਟਨ ਸੁਨੀਲ ਗੁਪਤਾ।
- ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀ ਸੂਬਾ ਪੱਧਰੀ ਖੇਡਾਂ ਵਿੱਚ ਲੈਣਗੇ ਭਾਗ:- ਕਮਲਦੀਪ ਕੌਰ।
- ਖੇਡਾਂ ਨੂੰ ਸਫਲਤਾ ਪੂਰਵਕ ਸੰਪੰਨ ਕਰਵਾਉਣ ਵਿੱਚ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ:- ਡੀਜੀ ਸਿੰਘ।
ਪਠਾਨਕੋਟ, 30 ਅਕਤੂਬਰ 2024 : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਕਮਲਦੀਪ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀ ਡੀਜੀ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਗਈਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਜਿਸ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਕੈਪਟਨ ਸੁਨੀਲ ਗੁਪਤਾ ਚੇਅਰਮੈਨ ਪੈਸਕੋ ਪੰਜਾਬ ਅਤੇ ਵਿਸੇਸ਼ ਮਹਿਮਾਨ ਦੇ ਤੌਰ ਤੇ ਸ੍ਰੀ ਅਮਨਦੀਪ ਕੁਮਾਰ ਡਿਪਟੀ ਡੀਈਓ (ਸੈ.ਸਿੱ) ਪਠਾਨਕੋਟ, ਪ੍ਰਿੰਸੀਪਲ ਜਤਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਇਨਰਵਹੀਲ ਕਲੱਬ ਡਮਟਾਲ ਤੋਂ ਸ੍ਰੀਮਤੀ ਸੀਮਾ ਪੁਡਾਲ, ਨਿਹਾਰਿਕਾ, ਨੀਤਾ ਮਨੀ, ਬਿੰਦੂ ਗੁਪਤਾ, ਅਦਰਸ਼ ਸ਼ਰਮਾ, ਅਰਚਨਾ ਅਗਰਵਾਲ, ਚਾਰੂ ਪੁਰੀ, ਲਾਈਨਜ਼ ਕਲੱਬ ਪਠਾਨਕੋਟ ਤੋਂ ਅਜਮੇਰ ਸਿੰਘ ਰਿਜਨਲ ਚੇਅਰਮੈਨ ਅਤੇ ਅਸ਼ੋਕ ਕੁਮਾਰ ਪ੍ਰੈਜ਼ੀਡੈਂਟ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੁੱਜੇ। ਮੁੱਖ ਮਹਿਮਾਨ ਕੈਪਟਨ ਸੁਨੀਲ ਗੁਪਤਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਦੇ ਮੈਦਾਨਾਂ ‘ਚ ਰੌਣਕਾਂ ਹਨ ਅਤੇ ਦੇਸ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ। ਸ੍ਰੀਮਤੀ ਕਮਲਦੀਪ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਅਧਿਆਪਕਾਂ ਅਤੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਖਿਡਾਰੀ ਅਤੇ ਅਧਿਆਪਕ ਇਸੇ ਤਰ੍ਹਾਂ ਹੀ ਆਪਣੀ ਮਿਹਨਤ ਜਾਰੀ ਰੱਖਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਪਠਾਨਕੋਟ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਸ੍ਰੀ ਡੀਜੀ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਡਿਆਂ ਦੇ ਲੰਬੀ ਛਾਲ ਮੁਕਾਬਲਿਆਂ ਵਿੱਚ ਰਾਜੇਸ਼ ਪਠਾਨਕੋਟ -1 ਨੇ ਪਹਿਲਾ ਅਤੇ ਅਭਿਮਾਨੁ ਪਠਾਨਕੋਟ -3 ਨੇ ਦੂਜਾ ਸਥਾਨ, ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਵਿੱਚ ਵਿਧੀ ਸ਼ਰਮਾ ਪਠਾਨਕੋਟ -2 ਨੇ ਪਹਿਲਾ ਅਤੇ ਨਜੀਨ ਪਠਾਨਕੋਟ -1 ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕੁੜੀਆਂ ਦੀ 100 ਮੀਟਰ ਰੇਸ ਵਿੱਚ ਵਿਧੀ ਸ਼ਰਮਾ ਪਠਾਨਕੋਟ -2 ਨੇ ਪਹਿਲਾ, 200 ਮੀਟਰ ਵਿੱਚ ਨਾਜ਼ੀਆ ਪਠਾਨਕੋਟ -1 ਨੇ ਪਹਿਲਾ, 400 ਮੀਟਰ ਰੇਸ ਵਿੱਚ ਪੁਰਵੀ ਪਠਾਨਕੋਟ -3 ਨੇ ਪਹਿਲਾ, 600 ਮੀਟਰ ਰੇਸ ਵਿੱਚ ਸੇਜਲ ਪਠਾਨਕੋਟ -3 ਨੇ ਪਹਿਲਾ ਸਥਾਨ, ਕੁੜੀਆਂ ਦੀ 400 ਮੀਟਰ ਰਿਲੇ ਰੇਸ ਵਿੱਚ ਬਲਾਕ ਪਠਾਨਕੋਟ -3 ਨੇ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ਦੀ 100 ਮੀਟਰ ਰੇਸ ਵਿੱਚ ਅਨੁਪਰਵ ਪਠਾਨਕੋਟ -3 ਨੇ ਪਹਿਲਾ, 200 ਮੀਟਰ ਰੇਸ ਵਿੱਚ ਰਾਜੇਸ਼ ਕੁਮਾਰ ਪਠਾਨਕੋਟ -1 ਨੇ ਪਹਿਲਾ, 400 ਮੀਟਰ ਰੇਸ ਵਿੱਚ ਅੰਕੁਸ਼ ਪਠਾਨਕੋਟ -1 ਨੇ ਪਹਿਲਾ, 600 ਮੀਟਰ ਰੇਸ ਵਿੱਚ ਵਿਕਰਾਂਤ ਧਾਰ -2 ਨੇ ਪਹਿਲਾ ਸਥਾਨ, 400 ਮੀਟਰ ਰਿਲੇ ਰੇਸ ਵਿੱਚ ਪਠਾਨਕੋਟ -1 ਨੇ ਪਹਿਲਾ ਸਥਾਨ ਹਾਸਲ ਕੀਤਾ। ਮੁੰਡਿਆਂ ਦੇ ਸਾੱਟਪੁਟ ਮੁਕਾਬਲਿਆਂ ਵਿੱਚ ਸਿਧਾਰਥ ਨੇ ਪਹਿਲਾ ਅਤੇ ਕੁੜੀਆਂ ਦੇ ਸਾੱਟਪੁਟ ਮੁਕਾਬਲਿਆਂ ਵਿੱਚ ਆਰਤੀ ਧਾਰ-2 ਨੇ ਪਹਿਲਾ ਸਥਾਨ ਹਾਸਲ ਕਰ ਆਪਣੇ ਮਾਪਿਆਂ ਅਤੇ ਬਲਾਕ ਦਾ ਨਾਂ ਰੌਸ਼ਨ ਕੀਤਾ ਹੈ। ਇਸ ਟੂਰਨਾਮੈਂਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੀਐਚਟੀ ਰਵੀਕਾਂਤ, ਸੋਨਿਕਾ ਸ਼ਰਮਾਂ ਅਤੇ ਸੰਜੀਵ ਮਨੀ ਵੱਲੋਂ ਬਾਖੂਬੀ ਨਿਭਾਈ ਗਈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਅਤੇ ਬਹਿਲੋਲਪੁਰ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀ ਪੇਸ਼ ਕਰ ਸਮਾਂ ਬਣਿਆ ਗਿਆ।
ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਰੁਣ ਸ਼ਰਮਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ, ਰਿਸੈਪਸ਼ਨ ਕਮੇਟੀ ਇੰਚਾਰਜ ਬੀਪੀਈਓ ਪੰਕਜ ਅਰੋੜਾ, ਅਨੁਸ਼ਾਸਨ ਕਮੇਟੀ ਇੰਚਾਰਜ ਬੀਪੀਈਓ ਨਰੇਸ਼ ਪਨਿਆੜ, ਰਿਫਰੈਸ਼ਮੈਂਟ ਕਮੇਟੀ ਇੰਚਾਰਜ ਬੀਪੀਈਓ ਰਾਕੇਸ਼ ਕੁਮਾਰ , ਇੰਚਾਰਜ ਮੈਨੇਜਮੈਂਟ ਬੀਪੀਈਓ ਕੁਲਦੀਪ ਸਿੰਘ, ਡਾਕਟਰ ਮਨਦੀਪ ਸਿੰਘ ਅਤੇ ਮੈਡੀਕਲ ਟੀਮ, ਮੀਡੀਆ ਤੋਂ ਬਲਕਾਰ ਅੱਤਰੀ, ਜੋਤੀ ਮਹਾਜਨ, ਵਿਕਾਸ ਕੁਮਾਰ, ਸਮੂਹ ਪੀਟੀਆਈ, ਸੈਂਟਰ ਹੈਡ ਟੀਚਰ ਅਤੇ ਅਧਿਆਪਕ ਦਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।