ਅੰਮ੍ਰਿਤਸਰ 16 ਅਪ੍ਰੈਲ : ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਜੀਂਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸ੍ਰੀਮਤੀ ਹਰਪ੍ਰੀਤ ਕੋਰ ਰੰਧਾਵਾ, ਮਾਨਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਸਹਿਤ-ਚੈਅਰਪਰਸਨ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਅਤੇ ਸ੍ਰੀ ਰਛਪਾਲ ਸਿੰਘ, ਸਿਵਿਲ ਜੱਜ (ਸੀਨੀਅਰ-ਡਵੀਜਨ)/ਸੀ.ਜੇ.ਐਮ.ਸਹਿਤ, ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀਆ ਦੁਆਰਾ ਅੰਮ੍ਰਿਤਸਰ ਜਿ੍ਹਲੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਗਰੂਕਤਾ ਕਰਨ ਲਈ ਪੰਜਾਬ ਰਾਜ ਕਾਨੂੰੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੁਆਰਾ ਭੇਜੀ ਗਈ ਮੋਬਾਇਲ ਵੈਨ ਨੂੰ ਜਿਲ੍ਹਾ ਕਚਹਿਰੀਆ, ਅੰਮ੍ਰਿਤਸਰ ਤੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ੍ਰੀਮਤੀ ਹਰਪ੍ਰੀਤ ਕੋਰ ਰੰਧਾਵਾ, ਮਾਨਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ-ਸਹਿਤ-ਚੈਅਰਪਰਸਨ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੁਆਰਾ ਇਸ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੋਕੇ ਸ੍ਰੀ ਰਛਪਾਲ ਸਿੰਘ, ਸਿਵਿਲ ਜੱਜ (ਸੀਨੀਅਰ-ਡਵੀਜਨ)/ਸੀ.ਜੇ.ਐਮ.ਸਹਿਤ, ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਤੋ ਇਲਾਵਾਂ ਸਟਾਫ ਮੈਬਰ ਸ੍ਰੀ ਸੰਜੇ ਹੀਰ, ਸੀਨੀਅਰ ਅਸੀਸਟੈਂਟ, ਸ੍ਰੀ ਮਨਜੀਤ ਸਿੰਘ, ਕਲਰਕ, ਮਿਸ ਸਿਵਾਲੀ ਦੇਵਗਨ, ਡਾਟਾ ਐਟਰੀ ਉਪਰੇਟਰ, ਮਿਸ ਅਮਨਦੀਪ ਕੋਰ, ਸਟੇਨੋਗਰਾਫਰ ਤੇ ਹੋਰ ਸਟਾਫ ਮੈਬਰ, ਪੈਨਲ ਐਡਵੋਕੇਟਜ਼ ਵੀ ਮੌਜੂਦ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਰਛਪਾਲ ਸਿੰਘ, ਸਕੱਤਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਇਹ ਮੋਬਾਇਲ ਵੈਨ ਜ਼ਿਲ੍ਹਾਂ ਕਚਹਿਰੀਆ, ਅੰਮ੍ਰਿਤਸਰ ਤੋ ਰਵਾਨਾ ਹੋਵੇਗੀ ਅਤੇ ਮਿਤੀ 29.04.2024 ਤੱਕ ਅੰਮ੍ਰਿਤਸਰ ਦੇ ਵੱਖ ਵੱਖ ਪਿੰਡਾਂ ਵਿੱਚ ਜਾਵੇਗੀ। ਇਹ ਮੋਬਾਇਲ ਵੈਨ ਅੱਜ ਅੰਮ੍ਰਿਤਸਰ ਅਟਾਰੀ ਬਲਾਕ ਦੇ ਪਿੰਡ ਰੋਡੇਵਾਲ ਕਲਾਂ, ਰੋਡੇਵਾਲ ਖੁਰਦ, ਰਣਗੜ੍ਹ, ਰਣੀਕੇ ਅਤੇ ਡੱਡੇ ਨੂੰ ਜਾਵੇਗੀ ਅਤੇ ਮਿਤੀ 29.04.2024 ਤੱਕ ਲਗਭਗ 70 ਪਿੰਡਾਂ ਵਿਚ ਜਾਵੇਗੀ ਅਤੇ ਇਸ ਮੋਬਾਇਲ ਵੈਨ ਰਾਹੀਂ ਪੈਨਲ ਐਡਵੋਕੇਟਜ਼ ਅਤੇ ਪੀ.ਐਲ.ਵੀਜ਼ ਦੀਆਂ ਵੱਖ ਵੱਖ ਟੀਮਾਂ ਪਿੰਡਾਂ ਵਿਚ ਜਾ ਕੇ ਨਾਲਸਾ ਦੀਆਂ ਵੱਖ ਵੱਖ ਸਕੀਮਾ ਬਾਰੇ ਜਾਣੂ ਕਰਵਾÇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਯੋਗ ਨੈਸਨਲ ਲੀਗਲ ਸਰਵਿਸ ਅਥਾਰਟੀ ਵਲੋ ਜੇਲਾ ਵਿੱਚ ਬੰਦ ਕੈਦੀਆ ਦੇ ਹੱਕਾ ਬਾਰੇ ਮਿਤੀ 8 ਅਪ੍ਰੈਲ ਤੋ ਮੁਫਤ ਕਾਨੂੰਨੀ ਸਹਾਇਤਾ ਦੇ ਤਹਿਤ ਸਜਾ ਜਾਫਤਾ ਕੈਦੀ ਜੋ ਕਿ ਆਰਥਿਕ ਤੰਗੀ ਕਾਰਨ ਆਪਣੀ ਜਮਾਨਤਾ ਕੋਰਟ ਵਿਚ ਨਹੀ ਭਰ ਸਕਦੇ ਆਪਣੇ ਪਰਿਵਾਰਕ ਮੈਬਰਾ ਦੁਆਰਾ ਜਿਲਾਂ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਦੇ ਦਫਤਰ ਵਿਚ ਲਿਖਤੀ ਦਰਖਾਸਤ ਦੇ ਕੇ ਲਾਭ ਲੈ ਸਕਦੇ ਹਨ।