ਅੰਮ੍ਰਿਤਸਰ 16 ਸਤੰਬਰ 2024 : ਡਾਇਰੈਕਟਰ ,ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਪੰਜਾਬ ,ਚੰਡੀਗੜ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ)–ਕਮ-ਮੁੱਖ ਕਾਰਜਕਾਰੀ ਅਫਸਰ ,ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਸ਼੍ਰੀ ਨਿਕਾਸ ਕੁਮਾਰ ਦੀ ਯੋਗ ਅਗਵਾਈ ਹੇਠ ਅੰਮ੍ਰਿਤਸਰ ਜ਼ਿਲੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਦੱਸਵੀਂ ਤੋਂ ਬਾਅਦ ਵੱਖ-ਵੱਖ ਵਿਦਿਅਕ ਖੇਤਰਾਂ ਵਿੱਚ ਕੋਰਸਾਂ ਸਬੰਧੀ ਮਾਸ ਕਾਊਂਸਲਿੰਗ ਕਰਵਾਈ ਜਾ ਰਹੀ ਹੈ। ਜਿਸ ਤਹਿਤ ਅਜਨਾਲਾ ਬਲਾਕ ਵਿਖੇ ਸਰਕਾਰੀ ਸੀਨੀ. ਸਕੈਂ. ਸਕੂਲ ਚਮਿਆਰੀ ਵਿੱਚ ਕਾਊਂਸਲਿੰਗ ਕੀਤੀ ਗਈ । ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ ਨੇ ਆਪਣੇ ਦਫਤਰ ਵਿੱਚ ਮਿਲ ਰਹੀਆਂ ਸਹੂਲੀਅਤਾਂ ਬਾਰੇ ਜਾਣੂ ਕਰਵਾਇਆ। ਸੀ-ਪਾਈਟ ਸੈਂਟਰ ਵੱਲੋਂ ਸ਼੍ਰੀ ਮਨਦੀਪ ਸਿੰਘ ਚੀਮਾ ਨੇ ਪੁਲਿਸ ਅਤੇ ਆਰਮੀ ਵਿੱਚ ਭਰਤੀ ਲੈਣ ਸਬੰਧੀ ਜਾਗਰੂਕ ਕੀਤਾ ਗਿਆ। ਸਰਕਾਰੀ ਪੋਲੀਟੈਕਨਿਕ ਕਾਲਜ , ਛੇਹਰਟਾ ਅੰਮ੍ਰਿਤਸਰ ਤੋਂ ਡਾ. ਰਵੀ ਚੰਦਰ ਅਤੇ ਲੈਕਚਰਾਰ ਰਾਕੇਸ਼ ਕੁਮਾਰ ਨੇ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਚਲ ਰਹੇ ਵੱਖ-ਵੱਖ ਕੋਰਸਾਂ ਬਾਰੇ ਦੱਸਿਆ। ਆਈ.ਕੇ ਗੁਜਰਾਲ ਪੰਜਾਬ ਯੁਨੀਵਰਸਿਟੀ ਰੀਜ਼ਨਲ ਕੈਂਪਸ ਵੱਲੋਂ ਡਾ. ਸੁਖਵਿੰਦਰ ਸਿੰਘ ਕਲਸੀ ਨੇ ਬਾਹਰਵੀਂ ਤੋਂ ਬਾਅਦ ਟੈਕਨੀਕਲ ਡਿਗਰੀ ਕੋਰਸਾਂ ਬਾਰੇ ਜਾਗਰੂਕ ਕੀਤਾ। ਇਸ ਦੇ ਨਾਲ ਹੀ ਪ੍ਰਿੰਸੀਪਲ ,ਪਰਮਜੀਤ ਕੌਰ ਨੇ ਆਏ ਵੱਖਰੋ-ਵੱਖਰੇ ਕਾਲਜਾਂ ਤੇ ਪ੍ਰਤੀਨਿਧੀਆਂ ਦਾ ਬੱਚਿਆਂ ਨੂੰ ਗਾਈਡ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਸਾਬਕਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਗਿੱਲ ਤੇ ਹੋਰ ਅਧਿਆਪਕ ਮੌਜੂਦ ਸਨ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉੱਪਰ ਜਾਂ ਕਿਸੇ ਕੰਮ ਵਾਲੇ ਦਿਨ ਦਫਤਰ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ।