ਬਟਾਲਾ, 29 ਫਰਵਰੀ : ਅੱਜ ਸਿਵਲ ਹਸਪਤਾਲ ਬਟਾਲਾ ਵਿਖੇ ਐਸ ਐਮ ੳ ਸਿਵਲ ਹਸਪਤਾਲ ਬਟਾਲਾ ਡਾ: ਰਵਿੰਦਰ ਸਿੰਘ ਦੀ ਅਗਵਾਈ ਹੇਠ ਦਿਵਿਆਂਗ ਲੋਕਾਂ ਦੇ ਅੰਗਹੀਣ ਸਰਟੀਫਿਕੇਟ ਅਤੇ ਯੂਡੀਆਈਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ । ਜਿਸ ਵਿੱਚ 25 ਦੇ ਕਰੀਬ ਦਿਵਿਆਂਗਾਂ ਦਾ ਮੁਆਇਨਾ ਕੀਤਾ ਗਿਆ।2 ਯੂ ਡੀ ਆਈ ਕਾਰਡ ਬਣਾਏ ਗਏ ,ਆਰਥੋ ਦੇ 15, ਨਿਊਰੋ ਦੇ 2 MRI ਦੇ ਸਰਟੀਫਿਕੇਟ ਬਣਾਏ ਗਏ ਅਤੇ 2 ਈ ਐਨ ਟੀ ਦੇ ਕੇਸ ਜੀ ਐਮ ਸੀ ਅਮ੍ਰਿੰਤਸਰ ਰੈਫਰ ਕੀਤੇ ਗਏ। ਡਾ: ਰਵਿੰਦਰ ਐਸ ਐਮ ੳ ਨੇ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਚਾਰ ਕੈਂਪ ਲਗਾਏ ਜਾ ਚੁੱਕੇ ਹਨ । ਉਹਨਾਂ ਡਾਕਟਰਾਂ ਨੂੰ ਕਿਹਾ ਕਿ ਕੋਈ ਵੀ ਵਿਆਕਤੀ ਡਾਕਟਰੀ ਮੁਆਨੇ ਤੋਂ ਵਾਝਾਂ ਨਾ ਰਹੇ। ਸਾਰੇ ਆਪਣੇ ਏਰੀਏ ਦੇ ਦਿਵਿਆਂਗਾਂ ਦਾ ਚੈਕਅਪ ਜਰੂਰ ਕਰਵਾਉਣ। ਇਸ ਮੌਕੇ ਡਾਕਟਰ ਹਰਪ੍ਰੀਤ ਸਿੰਘ , ਡਾਕਟਰ ਮੀਨਾਕਸੀ , ਡਾਕਟਰ ਸੁਖਦੀਪ ਸਿੰਘ ,ਡਾਕਟਰ ਰਮਨ,ਚਰਨਜੀਤ ਕੌਰ ,ਨਰਸਿੰਗ ਵਿਦਿਆਰਥੀਆਂ ਨੇ ਭਾਗ ਲਿਆ।