- ਓੁਜ ਦਰਿਆ ਦੇ ਨਾਲ ਲਗਦੇ ਖੇਤਰ ਪਿੰਡ ਸਰੋਟਾ, ਖੋਜਕੀ ਚੱਕ ਕੁਲੀਆਂ ਅਤੇ ਪਹਾੜੀਪੁਰ ਖੇਤਰਾਂ ਦਾ ਕੀਤਾ ਦੋਰਾ
- ਸੰਭਾਵਿੱਤ ਹੜ੍ਹ ਪ੍ਰਭਾਵਿੱਤ ਖੇਤਰਾਂ ਵਿੱਚ ਚਲ ਰਹੇ ਅਗੇਤੇ ਪ੍ਰਬੰਧਾਂ ਦਾ ਲਿਆ ਜਾਇਜਾ, ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ
ਪਠਾਨਕੋਟ, 10 ਜੁਲਾਈ 2024 : ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਵੱਲੋਂ ਜ਼ਿਲਾ ਪਠਾਨਕੋਟ ਦੇ ਅਧੀਨ ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਆਉਦੇ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਹੜ੍ਹ ਪ੍ਰਭਾਵਿੱਤ ਖੇਤਰ ਸਰੋਟਾ, ਖੋਜਕੀਚੱਕ ਕੁਲੀਆਂ ਅਤੇ ਪਹਾੜੀਪੁਰ ਖੇਤਰਾਂ ਦਾ ਵਿਸੇਸ ਤੋਰ ਤੇ ਦੋਰਾ ਕੀਤਾ ਅਤੇ ਹੜ੍ਹਾਂ ਤੋਂ ਬਚਾਓ ਲਈ ਕੀਤੇ ਜਾ ਰਹੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ। ਇਸ ਮੋਕੇ ਤੇ ਉਨ੍ਹਾਂ ਦੇ ਨਾਲ ਸਰਵਸ੍ਰੀ ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਰਾਜੇਸ ਸਿੰਘ ਬਲਾਕ ਪ੍ਰਧਾਨ, ਦਲਬੀਰ ਸਿੰਘ, ਸਰਪੰਚ ਦਨਵਾਲ ਬਲਬੀਰ ਸਿੰਘ, ਸਰਪੰਚ ਸਰੋਟਾ ਦਿਲਾਬਰ ਸਿੰਘ, ਮੱਖਨੂੰ, ਪ੍ਰਦੀਪ ਸਿੰਘ ਫਰਵਾਲ, ਸਰਦਾਰੀ ਲਾਲ, ਰਾਧਾ ਸਰਮਾ, ਤਰਸੇਮ ਖੋਜਕੀਚੱਕ, ਵਿਪਨ ਭਾਰਤੀ, ਸਰਪੰਚ ਉਦੀਪੁਰ ਐਮਾਂ ਗਨੇਸ ਰਾਜ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ। ਜ਼ਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਹੜ੍ਹ ਪ੍ਰਭਾਵਿੱਤ ਖੇਤਰ ਬਮਿਆਲ ਦੇ ਪਿੰਡ ਸਰੋਟਾ, ਖੋਜਕੀਚੱਕ ਕੁੱਲੀਆਂ ਅਤੇ ਪਹਾੜੀਪੁਰ ਵਿਖੇ ਪਹੁੰਚੇ ਜਿੱਥੇ ਪਹੁੰਚ ਕੇ ਉਹਨਾਂ ਨੇ ਜਿਹੜੇ ਖੇਤਰ ਪਿਛਲੇ ਸਾਲ ਓੁਜ ਦਰਿਆ ਵਿੱਚ ਆਏ ਹੜ੍ਹ ਦੇ ਕਾਰਨ ਪ੍ਰਭਾਵਿੱਤ ਹੋਏ ਸਨ ਊਨ੍ਹਾਂ ਪਿੰਡਾਂ ਦਾ ਜਾਇਜਾ ਲਿਆ। ਪਿੰਡ ਸਰੋਟਾ ਵਿਖੇ ਪਹੁੰਚਣ ਤੇ ਉਨ੍ਹਾਂ ਨਰੇਗਾ ਅਧੀਨ ਕਰੇਟ ਬਣਾਉਂਣ ਦਾ ਕਾਰਜ ਕਰ ਰਹੀਆਂ ਮਹਿਲਾਵਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕੈਬਨਿਟ ਮੰਤਰੀ ਪੰਜਾਬ ਵੱਲੋਂ ਓੁਜ ਦਰਿਆ ਦੇ ਨਾਲ ਲੱਗਦੇ ਖੇਤਰਾਂ ਤੇ ਚੱਲ ਰਹੇ ਅਗੇਤੇ ਬਚਾਓ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਪਿੰਡ ਸਰੋਟਾ ਦੇ ਨਾਲ ਲਗਦੇ ਓੁਜ ਦਰਿਆ ਤੇ ਚਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਜਿਨਾਂ ਜਲਦੀ ਹੋ ਸਕਦਾ ਹੈ ਕਰੇਟ ਲਗਾਉਣ ਦਾ ਬਾਕੀ ਰਹਿ ਗਿਆ ਕੰਮ ਨਿਰਧਾਰਿਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇ ਤਾਂ ਜੋ ਲੋਕ ਓੁਜ ਦਰਿਆ ਵਿੱਚ ਆਉਣ ਵਾਲੇ ਪਾਣੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਇਥੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਓੁਜ ਦਰਿਆ ਦਾ ਰੁੱਖ ਬਦਲਣ ਕਰਕੇ ਉਹਨਾਂ ਦੀ ਖੇਤੀ ਵਾਲੀ ਜਮੀਨ ਓੁਜ ਦਰਿਆ ਦੀ ਭੇਟ ਚੜ ਗਈ ਹੈ ਜਿਸ ਦੇ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕੀ ਜਿਹੜੇ ਸੰਭਾਵਿੱਤ ਹੜ੍ਹ ਪ੍ਰਭਾਵਿੱਤ ਖੇਤਰਾਂ ਵਿੱਚ ਕਰੇਟ ਲਗਾਉਣ ਦਾ ਕੰਮ ਰਹਿ ਗਿਆ ਹੈ ਉਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮੇਂ ਰਹਿੰਦਿਆਂ ਹੀ ਕਰੇਟਾ ਦੇ ਕੰਮ ਨੂੰ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਕਿਸਾਨਾਂ ਦੀ ਵਾਹੀ ਯੋਗ ਜਮੀਨ ਦਾ ਹੋਰ ਨੁਕਸਾਨ ਨਾ ਹੋ ਸਕੇ। ਇਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਪਿੰਡ ਖੋਜਕੀ ਚੱਕ ਕੁੱਲੀਆਂ ਵਿਖੇ ਪਹੁੰਚੇ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਇੱਥੇ ਉਹਨਾਂ ਵੱਲੋਂ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਲੋਕਾਂ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਨਾਲ ਲੱਗਦੇ ਓੁਜ ਦਰਿਆ ਦੇ ਪਾਣੀ ਦੀ ਮਾਰ ਦਾ ਖਮਿਆਜਾ ਪਿੰਡ ਵਾਸੀਆਂ ਨੂੰ ਝੱਲਣਾ ਪੈਂਦਾ ਹੈ। ਜਿਸ ਦੇ ਚਲਦਿਆਂ ਉਹਨਾਂ ਦੇ ਘਰਾਂ ਦੇ ਵਿੱਚ ਦਰਾਰਾਂ ਆ ਚੁੱਕੀਆਂ ਹਨ ਅਤੇ ਕਿਸੇ ਵੀ ਟਾਈਮ ਘਰਾਂ ਦੇ ਡਿੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਪਿੰਡ ਦੀਆਂ ਹੋਰ ਸਮੱਸਿਆਵਾਂ ਤੋਂ ਕੈਬਨਿਟ ਮੰਤਰੀ ਪੰਜਾਬ ਨੂੰ ਜਾਣੂ ਕਰਵਾਇਆ ਉਹਨਾਂ ਭਰੋਸਾ ਦਿੱਤਾ ਕਿ ਜਲਦੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਕਿਸੇ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰ ਯੋਗ ਹੈ ਕਿ ਇਸ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਹਿੰਦ-ਪਾਕ ਸਰਹੱਦ ਦੇ ਨਾਲ ਲਗਦੇ ਪਿੰਡ ਪਹਾੜੀਪੁਰ ਵਿਖੇ ਪਹੁੰਚੇ ਅਤੇ ਹਿੰਦ ਭਾਰਤ ਪਾਕ ਦੇ ਨਾਲ ਲੱਗਦੇ ਉਜ ਦਰਿਆ ਦਾ ਵੀ ਨਿਰੀਖਣ ਕੀਤਾ। ਉਹਨਾਂ ਨੇ ਪਹਾੜੀਪੁਰ ਪੋਸਟ ਦੇ ਨਾਲ ਓੁਜ ਦਰਿਆ ਤੇ ਚੱਲ ਰਹੇ ਕਰੇਟਾਂ ਦੇ ਵਿਕਾਸ ਕਾਰਜ ਨੂੰ ਦੇਖਣ ਤੋਂ ਬਾਅਦ ਕਾਰਜ ਕਰਵਾ ਰਹੇ ਠੇਕੇਦਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੰਮ ਵਿੱਚ ਦੇਰੀ ਨਾ ਕੀਤੀ ਜਾਵੈ ਅਤੇ ਕਾਰਜ ਦੋਰਾਨ ਗੁਣਵੱਤਾ ਦਾ ਵਿਸੇਸ ਧਿਆਨ ਰੱਖਿਆ ਜਾਵੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਉਣ ਵਾਲੇ ਇੱਕ ਹਫਤੇ ਦੇ ਅੰਦਰ ਅੰਦਰ ਪਹਾੜੀਪੁਰ ਵਿਖੇ ਜੋ ਕਰੇਟਾ ਦਾ ਕੰਮ ਚੱਲ ਰਿਹਾ ਹੈ ਉਸ ਨੂੰ ਮੁਕੰਮਲ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਜਿਹੜੇ ਇਲਾਕੇ ਸੰਭਾਵਿਤ ਹੜ੍ਹਾਂ ਦੀ ਮਾਰ ਹੇਠ ਆਉਂਦੇ ਹਨ ਉੱਥੇ ਇਸ ਵਾਰ ਅਗੇਤੇ ਪ੍ਰਬੰਧ ਕੀਤੇ ਗਏ ਹਨ। ਜਿਲ੍ਹਾ ਪ੍ਰਸਾਸਨਿਕ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਅਗੇਤੇ ਪ੍ਰਬੰਧ ਕੀਤੇ ਗਏ ਹਨ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ਾਂ ਅਨੁਸਾਰ ਪੂਰੇ ਪੰਜਾਬ ਅੰਦਰ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅੰਦਰ ਵਿਸ਼ੇਸ਼ ਦੌਰੇ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਅਤੇ ਬਚਾਓ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਤਾਂ ਜੋ ਜਨਤਾ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।