ਪਠਾਨਕੋਟ, 26 ਜੂਨ 2024 : ਜਿਲ੍ਹਾ ਪ੍ਰਸ਼ਾਸ਼ਨ ਪਠਾਨਕੋਟ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰਬੋਰ ਬਿਊਰੋ ਪਠਾਨਕੋਟ ਵਲੋਂ ਮਿਤੀ 28.06.2024 ਤੋਂ ਲੈ ਕੇ ਮਿਤੀ 08.7.2024 ਤੱਕ ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਵਿੱਚ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦਫਤਰ ਦੇ ਮੁਖੀ ਸ਼੍ਰੀ ਤੇਜਵਿੰਦਰ ਸਿੰਘ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਮਿਤੀ 28.06.2024 ਨੂੰ ਬੀ.ਡੀ.ਪੀ.ੳ ਦਫਤਰ ਨਰੋਟ ਜੈਮਲ ਸਿੰਘ, ਮਿਤੀ 01.07.2024 ਨੂੰ ਬੀ.ਡੀ.ਪੀ.ੳ ਦਫਤਰ ਧਾਰਕਲਾ, ਮਿਤੀ 02.07.2024 ਨੂੰ ਬੀ.ਡੀ.ਪੀ.ੳ ਦਫਤਰ ਬਮਿਆਲ, ਮਿਤੀ 03.07.2024 ਨੂੰ ਬੀ.ਡੀ.ਪੀ.ੳ ਦਫਤਰ ਘਰੋਟਾ, ਮਿਤੀ 04.07.2024 ਨੂੰ ਬੀ.ਡੀ.ਪੀ.ੳ ਦਫਤਰ ਸੁਜਾਨਪੁਰ ਅਤੇ ਮਿਤੀ 08.07.2024 ਨੂੰ ਜਿਲ੍ਹਾ ਰੋਜਗਾਰ ਦਫਤਰ, ਪਠਾਨਕੋਟ ਵਿਖੇ ਪਲੇਸਮੈਂਟ ਕੈਪ ਲਗਾਏ ਜਾ ਰਹੇ ਹਨ । ਜਿਹਨਾਂ ਪ੍ਰਾਰਥੀਆ ਦੀ ਉਮਰ 18 ਤੋਂ 35 ਸਾਲ, ਯੋਗਤਾ ਘੱਟ ਤੋਂ ਘੱਟ ਦਸਵੀ ਅਤੇ ਸਰੀਰਕ ਲੰਬਾਈ 5 ਫੁੱਟ 7 ਇੰਚ ਹੈ, ਉਹ ਉਪਰ ਦਿੱਤੇ ਸਥਾਨਾਂ ਅਤੇ ਦਰਸਾਈਆ ਗਈਆ ਮਿਤੀਆ ਨੂੰ ਸਵੇਰੇ 10:00 ਵਜੇ ਪਹੁੰਚ ਕੇ ਇੰਟਰਵਿਊ ਦੇ ਸਕਦੇ ਹਨ । ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ । ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ ਪ੍ਰਾਰਥੀਆ ਨੂੰ ਏਅਰ ਪੋਰਟ ਅਤੇ ਵੱਖ-ਵੱਖ ਮੈਲਟੀਨੈਸ਼ਨਲ ਕੰਪਨੀਆ ਵਿੱਚ ਜਾਬ ਮੁੱਹਈਆ ਕਰਵਾਈ ਜਾਵੇਗੀ ਅਤੇ 13500-18000/- ਰੁਪਏ ਪ੍ਰਤੀ ਮਹੀਨਾ ਸੈਲਰੀ ਮਿਲਣਯੋਗ ਹੋਵੇਗੀ । ਇਸਤੋਂ ਇਲਾਵਾ ਕੰਪਨੀ ਵਲੋਂ ਫੰਡਜ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ । ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ : 7657825214 ਤੇ ਸੰਪਰਕ ਕਰ ਸਕਦੇ ਹਨ ।