ਪਠਾਨਕੋਟ 22 ਮਾਰਚ : ਲੋਕ ਸਭਾ ਚੋਣਾਂ-2024 ਦਾ ਆਗਾਜ ਹੋ ਚੁੱਕਿਆ ਹੈ ਅਤੇ ਸ਼੍ਰੀ ਆਦਿੱਤਿਆ ਉੱਪਲ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਅਤੇ ਜਿਲ੍ਹਾ ਪਠਾਨਕੋਟ ਅੰਦਰ ਵੱਖ ਵੱਖ ਲੋਕ ਸਭਾ ਸੈਗਮੈਂਟਾਂ ਦੇ ਏ.ਆਰ.ਓਜ ਵੱਲੋਂ ਵੀ ਸਮੇਂ ਸਮੇਂ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਬਿਨ੍ਹਾਂ ਕਿਸੇ ਪਰਮਿਸਨ ਦੇ ਕਿਸੇ ਵੀ ਪ੍ਰਕਾਰ ਦੀ ਮੀਟਿੰਗ ਕਰਨਾ ਜਾਂ ਰੈਲੀ ਕਰਨਾ ਆਦਰਸ ਚੋਣ ਜਾਬਤਾ ਦੀ ਉਲੰਘਣਾਂ ਹੈ। ਜਿਕਰਯੋਗ ਹੈ ਕਿ ਲੋਕ ਸਭਾ ਸੈਗਮੈਂਟ ਪਠਾਨਕੋਟ ਦੇ ਅਧੀਨ ਆਉਂਦੇ ਖੇਤਰ ਵਿੱਚ ਸਿਟੀ ਪਠਾਨਕੋਟ ਵਿਖੇ ਪਿਛਲੇ ਦਿਨ੍ਹਾਂ ਦੋਰਾਨ ਆਮ ਆਦਮੀ ਪਾਰਟੀ ਵੱਲੋਂ ਰਾਜਨੀਤਿਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਆਰ.ਓ. ਪਠਾਨਕੋਟ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਰਾਜਟੀਤਿਕ ਮੀਟਿੰਗ ਬਿਨ੍ਹਾਂ ਪਰਮਿਸ਼ਨ ਲਿਆ ਆਯੋਜਿਤ ਕੀਤੀ ਗਈ ਜਿਸ ਤੇ ਕਾਰਵਾਈ ਕਰਦਿਆਂ ਏ.ਆਰ.ਓ. ਪਠਾਨਕੋਟ ਵੱਲੋਂ ਉਪਰੋਕਤ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੂੰ ਦੋ ਦਿਨ੍ਹਾਂ ਦੇ ਅੰਦਰ ਅੰਦਰ ਸਪੱਸਟੀਕਰਨ ਦੇਣ ਦੇ ਲਈ ਨੋਟਿਸ ਜਾਰੀ ਕੀਤੇ ਗਏ ਹਨ।