ਬਟਾਲਾ, 28 ਅਕਤੂਬਰ 2024 : ਸਥਾਨਿਕ ਸਿਵਲ ਡਿਫੈਂਸ ਵਲੋ ਸਰਕਾਰੀ ਪ੍ਰਾਇਮਰੀ ਸਕੂਲ, ਬਰਾਂਚ ਨੰ. 5, ਸਰਕੁਲਰ ਰੋਡ ਬਟਾਲਾ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ “ਆਉ ਹਰੀਆਵਲ ਦੀਵਾਲੀ ਮਨਾਈਏ”। ਇਸ ਮੌਕੇ ਹਰਬਖਸ਼ ਸਿੰਘ-ਸਿਵਲ ਡਿਫੈਂਸ, ਹੈਡ ਟੀਚਰ ਰੁਪਿੰਦਰ ਕੌਰ, ਸੁਖਦੇਵ ਸਿੰਘ, ਪੂਨਮ ਬਾਲਾ, ਮਮਤਾ ਦੇਵੀ, ਜਤਿੰਦਰਪਾਲ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਰਹੇ। ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਦਾ ਤਿਉਹਾਰ ਹੈ ਇਸ ਦਿਨ ਪਟਾਕੇ ਵੀ ਚਲਾਏ ਜਾਂਦੇ ਹਨ ਪਰ ਇਹਨਾਂ ਜਿਆਦਾ ਧਮਾਕੇਦਾਰ ਪਟਾਕਿਆਂ ਕਾਰਣ ਹੋ ਰਹੇ ਵਾਤਾਵਰਣ, ਸਾਡੀ ਸਿਹਤ, ਪੰਛੀਆਂ, ਜਾਨਵਰਾਂ ਤੇ ਜਾਨੀ - ਮਾਲੀ ਨੁਕਸਾਨ ਬਾਰੇ ਦਸਿਆ।ਬੱਚਿਆਂ ਨੂੰ ਦੱਸਿਆ ਗਿਆ ਕਿ ਸੜਕਾਂ, ਬਜਾਰਾਂ, ਗਲੀਆਂ, ਵਹੀਕਲਾਂ ਲਾਗੇ ਪਟਾਕੇ ਨਾ ਚਲਾਏ ਜਾਣ ਇਸ ਕਾਰਣ ਕੋਈ ਹਾਦਸਾ ਵਾਪਰ ਸਕਦਾ ਹੈ। ਆਖਰ ਵਿਚ ਗ੍ਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।