ਅੰਮ੍ਰਿਤਸਰ, 10 ਸਤੰਬਰ 2024 : ਬਾਡਰ ਰੇਂਜ ਡੀ.ਆਈ.ਜੀ.ਸ਼੍ਰੀ ਸਤਿੰਦਰ ਸਿੰਘ (ਆਈ.ਪੀ.ਐਸ) ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ (ਆਈ.ਪੀ.ਐਸ), ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ’ਤੇ ਕੰਮ ਕਰਦਿਆਂ (ਡੀਐਸਪੀ) ਅਟਾਰੀ ਦੀ ਜੇਰੇ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਚਮਕੌਰ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਮੈਹਦੀਪੁਰ ਜ਼ਿਲ੍ਹਾ ਤਰਨਤਾਰਨ ਅਤੇ ਪ੍ਰਵੀਨ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਮੈਹਦੀਪੁਰ ਜ਼ਿਲ੍ਹਾ ਤਰਨਤਾਰਨ ਦੇ ਪਾਕਿਸਤਾਨੀ ਸਮਗਲਰਾਂ ਨਾਲ ਸੰਬਧ ਹਨ। ਇਹ ਦੋਵੇਂ ਪਾਕਿਸਤਾਨੀ ਸਮੱਗਲਰਾਂ ਪਾਸੋ ਅਸਲਾ ਮੰਗਵਾ ਕੇ ਤਰਨਤਾਰਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਆਸ ਪਾਸ ਦੇ ਇਲਾਕਿਆ ਵਿਚ ਅਸਲਾ ਸਪਲਾਈ ਕਰਨ ਦਾ ਕੰਮ ਕਰਦੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਘਰਿੰਡਾ ਵੱਲੋਂ ਉਕਤ ਚਮਕੌਰ ਸਿੰਘ ਅਤੇ ਪ੍ਰਵੀਨ ਸਿੰਘ ਨੂੰ ਤਿੰਨ 9 MM ਗਲੋਕ ਪਿਸਟਲ, ਚਾਰ ਮੈਗਜੀਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਰੰਗ ਕਾਲਾ ਨੰਬਰੀ PB46-AJ-7212 ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਸਬੰਧੀ ਉਕਤ ਗ੍ਰਿਫਤਾਰ ਦੋਸ਼ੀਆ ਖਿਲ਼ਾਫ ਮੁਕੱਦਮਾ ਨੰ. 209 ਮਿਤੀ 09.09.2024 ਜੁਰਮ 25/54/59 ਅਸਲਾ ਐਕਟ ਤਹਿਤ ਥਾਣਾ ਘਰਿੰਡਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ। ਉਕਤ ਗ੍ਰਿਫਤਾਰ ਦੋਸ਼ੀਆ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਕੋਲੋ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਸਕੇ।