ਅੰਮ੍ਰਿਤਸਰ, 17 ਅਕਤੂਬਰ, 2024 : ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦੋ ਦਿਨਾਂ ਤੋਂ ਵਾਪਰੇ ਘਟਨਾਕ੍ਰਮ ਦੇ ਮਾਮਲੇ ਵਿਚ ਸਿੰਘ ਸਾਹਿਬਾਨ ਕੋਲੋਂ ਮੁਆਫੀ ਮੰਗੀ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਦੇ ਵਫਦ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਵੱਲੋਂ ਸਿੰਘ ਸਾਹਿਬਾਨ ਤੋਂ ਜਾਣੇ ਅਣਜਾਣੇ ਵਿਚ ਹੋਈ ਭੁੱਲ ਲਈ ਮੁਆਫੀ ਮੰਗਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ। ਅੱਜ ਦਲਜੀਤ ਸਿੰਘ ਚੀਮਾ ਵੱਲੋਂ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰਸ ਕਰਦੇ ਹੋਏ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪੇਸ਼ ਹੋ ਉਹਨਾਂ ਨੂੰ ਭਰੋਸਾ ਜਤਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਈ ਸੀਸ ਝੁਕਾਉਂਦੀ ਰਹੀ ਹੈ ਅਤੇ ਇੱਥੋਂ ਮਿਲਿਆ ਹੋਇਆ ਫੈਸਲਾ ਹਮੇਸ਼ਾ ਮਨਜ਼ੂਰ ਕਰਦੀ ਰਹੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਫੈਸਲੇ ਨੂੰ ਸਿਰ ਝੁਕਾ ਕੇ ਮੰਨਦੀ ਹੈ ਅਤੇ ਇਨ ਬਿਨ ਪਾਲਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਦੁਖਾਂਤ ਕੱਲ ਦਾ ਸਾਹਮਣੇ ਆ ਰਿਹਾ ਹੈ ਉਸ ਨੂੰ ਵੇਖਦੇ ਹੋਏ ਜੇਕਰ ਉਹਨਾਂ ਦੇ ਆਈਟੀ ਵਿੰਗ ਦੇ ਕਿਸੇ ਵੀ ਵਿਅਕਤੀ ਵੱਲੋਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਕੋਈ ਟਿੱਪਣੀ ਕੀਤੀ ਗਈ ਹੋਵੇ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਪਾਰਟੀ ਜਰੂਰ ਕਰੇਗੀ। ਉਥੇ ਹੀ ਉਹਨਾਂ ਨੇ ਕਿਹਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਹੁਣਾਂ ਕੋਲੋਂ ਹੱਥ ਜੋੜ ਕੇ ਮਾਫੀ ਵੀ ਮੰਗਦੇ ਹਨ ਜੇਕਰ ਉਹਨਾਂ ਦੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਹਨਾਂ ਦੇ ਮਾਨ ਨੂੰ ਠੇਸ ਪਹੁੰਚਾਈ ਹੋਵੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਈ ਅਪਸ਼ਬਦ ਬੋਲਿਆ ਗਏ ਹਨ ਤਾਂ ਉਸ ਵਾਸਤੇ ਵੀ ਉਹ ਮਾਫੀ ਮੰਗਦੇ ਹਨ ਉਹਨਾਂ ਨੇ ਕਿਹਾ ਕਿ ਇਹ ਸਿਰਫ ਵਿਰੋਧੀਆਂ ਦੀ ਚਾਲ ਹੈ ਕਿ ਅਕਾਲ ਤਖਤ ਤੇ ਸਨਮੁਖਸਾ ਨੂੰ ਪੇਸ਼ ਹੋਣ ਤੋਂ ਬਾਅਦ ਵੀ ਸਾਡੇ ਉੱਤੇ ਦਬਾਵ ਜਾਣ ਬੁਝ ਕੇ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਤੱਤਵ ਵੱਲੋਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਕਦੀ ਵੀ ਨਹੀਂ ਹੋਣ ਦੇਵਾਂਗੇ ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਵਿਰਸਾ ਸਿੰਘ ਵਲਟੋਹਾ ਵੱਲੋਂ ਆਪਣਾ ਪਾਰਟੀਪਤ ਤੋਂ ਇਸਤੀਫਾ ਭੇਜਿਆ ਗਿਆ ਸੀ ਉਸ ਨੂੰ ਉਸੇ ਵੇਲੇ ਹੀ ਪਾਰਟੀ ਦੇ ਪ੍ਰਧਾਨ ਵੱਲੋਂ ਮਨਜੂਰ ਕਰ ਲਿੱਤਾ ਗਿਆ ਸੀ ਅਤੇ ਜੋ ਵੀ ਹੁਣ ਭਵਿੱਖ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫੈਸਲਾ ਦਿੱਤਾ ਜਾਵੇਗਾ ਉਹ ਉਹਨਾਂ ਨੂੰ ਜਿਹੜੇ ਮੱਥੇ ਪਰਵਾਨ ਹੋਵੇਗਾ ਉਹ ਤੇ ਉਹਨਾਂ ਨੇ ਅੱਜ ਇੱਕ ਵਾਰ ਫਿਰ ਤੋਂ ਜਲਦ ਤੋਂ ਜਲਦ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਾਲ ਮੌਜੂਦ ਉਸ ਵੇਲੇ ਦੇ ਕੈਬਨ ਮੰਤਰੀਆਂ ਨੂੰ ਸਿਰ ਸੁਣਾਉਣ ਦੇ ਲਈ ਦੁਬਾਰਾ ਤੋਂ ਅਪੀਲ ਕੀਤੀ। ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿਮਨੀ ਚੋਣਾਂ ਹਨ ਅਤੇ ਜਿਮਨੀ ਚੋਣਾਂ ਦੇ ਵਿੱਚ ਅਸੀਂ ਉਸ ਵੇਲੇ ਹੀ ਲੋਕਾਂ ਦੇ ਵਿੱਚ ਵਿਚਰ ਸਕਦੇ ਹਾਂ ਜਦੋਂ ਸਾਨੂੰ ਧਾਰਮਿਕ ਸਜ਼ਾ ਪੂਰੀ ਹੋ ਸਕੇ ਉੱਥੇ ਹੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਈ ਵਿਸ਼ੇਸ਼ ਵਿਅਕਤੀ ਅਤੇ ਜਾਂ ਕੋਈ ਵੀ ਵਿਅਕਤੀ ਅਗਰ ਸ਼੍ਰੋਮਣੀ ਅਕਾਲੀ ਦਲ ਉੱਤੇ ਸਵਾਲ ਚੁੱਕਦਾ ਹੈ ਤਾਂ ਉਸਦਾ ਸਿਰਫ ਇੱਕ ਹੀ ਮਕਸਦ ਹੈ ਕਿ ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੱਗ ਕਰਨਾ ਜੋ ਕਿ ਅਸੀਂ ਕਦੀ ਵੀ ਨਹੀਂ ਹੋਣ ਦਵਾਂਗੇ ਅਤੇ ਉਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਵਿਅਕਤੀ ਨੇ ਵੀ ਧਮਕੀ ਭਰੇ ਮੈਸੇਜ ਲਿਖੇ ਹਨ ਜਾਂ ਉਹਨਾਂ ਦੀ ਸ਼ਾਨ ਖਿਲਾਫ ਕੁਝ ਲਿਖਿਆ ਹੈ ਤੇ ਉਹ ਉਹਨਾਂ ਨੂੰ ਦੱਸਣ ਪਾਰਟੀ ਉਤਰੰਤ ਉਸ ਖਿਲਾਫ ਕਾਰਵਾਈ ਕਰੇਗੀ। ਅਤੇ ਨਾ ਹੀ ਇਹ ਕਦੀ ਵੀ ਭਵਿੱਖ ਵਿੱਚ ਬਰਦਾਸ਼ਤ ਕੀਤਾ ਜਾਵੇਗਾ। ਇੱਥੇ ਦੱਸਣ ਯੋਗ ਹੈ ਕੀ ਲਗਾਤਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿੱਚ ਕਾਫੀ ਤਿੱਖੀ ਨੋਕ ਝੋਕ ਵੇਖਣ ਨੂੰ ਮਿਲ ਰਹੀ ਹੈ ਅਤੇ ਲਗਾਤਾਰ ਹੀ ਜਿੱਥੇ ਇੱਕ ਪਾਸੇ ਵਿਰਸਾ ਸਿੰਘ ਵਲਟੋਹਾ ਵੀਡੀਓ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਠੀਕਰਾ ਭਾਂਦੇ ਹੋਏ ਨਜ਼ਰ ਆ ਰਹੇ ਹਨ। ਉਹ ਤੇ ਹੀ ਗਿਆਨੀ ਹਰਪ੍ਰੀਤ ਸਿੰਘ ਵੀ ਵਿਰਸਾ ਸਿੰਘ ਵਲਟੋਹਾ ਅਤੇ ਉਹਨਾਂ ਦੀ ਆਈਟੀ ਸਿੰਘ ਉੱਤੇ ਕਈ ਸਵਾਲ ਚੁੱਕ ਚੁੱਕੇ ਹਨ ਲੇਕਿਨ ਦਲਜੀਤ ਸਿੰਘ ਚੀਮਾ ਵੱਲੋਂ ਸਾਫ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਜੇਕਰ ਕਿਸੇ ਵਿਅਕਤੀ ਵੱਲੋਂ ਵੀ ਸਿੰਘ ਸਾਹਿਬਾਨ ਦੇ ਖਿਲਾਫ ਕੋਈ ਵੀ ਟਿੱਪਣੀ ਕੀਤੀ ਗਈ ਤਾਂ ਉਸ ਦੇ ਨਤੀਜਾ ਬਹੁਤ ਭਿਆਨਕ ਹੋਵੇਗਾ। ਹੁਣ ਵੇਖਣਾ ਹੋਵੇਗਾ ਕਿ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਕੀਤੀ ਗਈ ਮੀਟਿੰਗ ਤੋਂ ਬਾਅਦ ਹੁਣ ਕੀ ਗਿਆਨੀ ਰਘਬੀਰ ਸਿੰਘ ਇਸ ਦੇ ਫੈਸਲਾ ਲੈਂਦੇ ਹਨ। ਇਹ ਤਾਂ ਸਮਝ ਦੱਸੇਗਾ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਦੀ ਵੀਡੀਓ ਤੋਂ ਬਾਅਦ ਸਾਰੇ ਸਿੱਖ ਜਗਤ ਵਿੱਚ ਵਿਰਸਾ ਸਿੰਘ ਵਲਟੋਹਾ ਅਤੇ ਅਕਾਲੀ ਦਲ ਦੇ ਖਿਲਾਫ ਇੱਕ ਰੋਸ਼ ਪੈਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ।