ਬਟਾਲਾ, 1 ਜੂਨ : ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਜਾਇਜ ਅਸਲਾ ਅਤੇ ਇਕ ਕਾਰ ਸਵਿੱਫਟ ਸਮੇਤ ਕਾਬੂ ਕੀਤਾ। ਜਿਨ੍ਹਾਂ ਦੇ ਖਿਲਾਫ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਦੋਸੀ ਇਹਨਾ ਮੁਕੱਦਮਿਆ ਵਿਚ ਲੋੜੀਂਦੇ ਹਨ। ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗੋਇੰਦਵਾਲ ਸਾਹਿਬ ਜੇਲ ਵਿੱਚ ਕਤਲ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦੇ ਮੈਂਬਰ, ਗੈਗਸਟਰ ਮਨਦੀਪ ਸਿੰਘ ਉਰਫ ਲੰਡਾ ਉਰਫ ਤੂਫਾਨ ਦਾ ਇਹ ਪਿਆਰਾ ਸ਼ੂਟਰ ਨੇੜਲਾ ਸਾਥੀ ਰਿਹਾ ਹੈ। ਇਨ੍ਹਾਂ ਪਾਸੋਂ ਬ੍ਰਾਮਦਾ ਅਸਲਾ ਵੀ ਮਨਦੀਪ ਤੂਫਾਨ ਰਾਹੀ ਮਿਲਿਆ ਸੀ । ਇਸ ਗੈਂਗ ਵੱਲੋਂ ਪਿਛਲੇ ਦਿਨੀ ਲਗਾਤਾਰ ਥਾਣਾ ਫਤਿਹਗੜ ਚੂੜੀਆ ਅਤੇ ਕੋਟਲੀ ਸੂਰਤ ਮੱਲੀ ਦੇ ਇਲਾਕੇ ਵਿੱਚ ਅਸਲਾ ਅਤੇ ਦਾਤਰਾਂ ਨਾਲ ਇਰਾਦਾ ਕਤਲ ਦੀਆ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿਤਾ ਜਾ ਰਿਹਾ ਸੀ। ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 5 ਰੋਂਦ 2. ਇੱਕ ਦੇਸੀ ਕੱਟਾ 12 ਬੋਰ ਸਮੇਤ 5 ਰੋਂਦ, ਇੱਕ ਕਾਰ ਸਵਿਫਟ ਜੋ ਵਾਰਦਾਤਾ ਵਿਚ ਵਰਤੀ ਜਾਂਦੀ ਸੀ, ਦੋ ਦਾਤਰ ਜੋ ਵਾਰਦਾਤਾ ਵਿਚ ਵਰਤੇ ਜਾਂਦੇ ਸਨ, ਵਾਰਦਾਤ ਸਮੇਂ ਮੋਕਾ ਤੋ ਚੋਰੀ ਕੀਤੇ ਦੋ ਮੋਬਾਇਲ ਫੋਨ ਬ੍ਰਾਮਦ ਹੋਏ।