ਕਪੂਰਥਲਾ, 14 ਮਈ : ਸ਼੍ਰੀ ਰਾਜਪਾਲ ਸਿੰਘ ਸੰਧੂ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀ ਹਰਵਿੰਦਰ ਸਿੰਘ, ਪੁਲਿਸ ਕਪਤਾਨ (ਤਫਤੀਸ਼) ਕਪੂਰਥਲਾ ਦੀ ਨਿਗਰਾਨੀ ਹੇਠ ਸ਼੍ਰੀ ਮਨਿੰਦਰਪਾਲ ਸਿੰਘ, ਉਪ ਪੁਲਿਸ ਕਪਤਾਨ ਸਬ ਡਵੀਜਨ ਕਪੂਰਥਲਾ ਦੀ ਸੁਪਰਵੀਜਨ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਦਿਆਂ ਇੰਸ.ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕਪੂਰਥਲਾ ਸਮੇਤ ਪੁਲਿਸ ਪਾਰਟੀ ਮੁਕੱਦਮਾ ਨੰਬਰ 94 ਮਿਤੀ 26.04.2023 ਅ/ਧ 386, 506 ਭ:ਦ ਥਾਣਾ ਸਿਟੀ ਕਪੂਰਥਲਾ ਬਰਬਿਆਨ ਰਮਨ ਕੁਮਾਰ ਪੁੱਤਰ ਸ਼੍ਰੀ ਰਾਮ ਕ੍ਰਿਸ਼ਨ ਵਾਸੀ ਮੁਹੱਲਾ ਅਮ੍ਰਿਤ ਬਜਾਰ ਕਪੂਰਥਲਾ ਨੂੰ ਉਸ ਦੇ ਮੋਬਾਇਲ ਨੰਬਰ 98159-33233 ਪਰ ਮੋਬਾਇਲ ਫੋਨ ਵੱਟਸਐਪ ਨੰਬਰ +351965731731 ਤੋਂ ਮਿਤੀ 21.04.2023 ਨੂੰ ਗੋਲਡੀ ਬਰਾੜ ਦਾ ਨਾਮ ਵਰਤ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਮੁਦੱਈ ਮੁਕੱਦਮਾ ਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਵੱਖ-ਵੱਖ ਨੰਬਰਾਂ ਤੋ ਕਾਲਾਂ ਕਰਕੇ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕਰਦਾ ਰਿਹਾ ਜਿਸ ਤੇ ਮੁਕੱਦਮੇ ਦੀ ਤਫਤੀਸ਼ ਦੌਰਾਨ ਮਨੀਸ਼ ਗੁਲਾਟੀ ਪੁੱਤਰ ਯਸ਼ਪਾਲ ਗੁਲਾਟੀ ਵਾਸੀ ਮੁਹੱਲਾ ਕਸਾਬਾ ਕਪੂਰਥਲਾ ਹਾਲ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਦੋਸਤ ਗੌਤਮ ਅਰੋੜਾ ਪੁੱਤਰ ਰਾਜਨ ਅਰੋੜਾ ਵਾਸੀ ਮੁਹੱਲਾ ਹਕੀਮ ਜਾਫਰ ਅਲੀ ਥਾਣਾ ਸਿਟੀ ਕਪੂਰਥਲਾ ਜੋ ਇੰਗਲੈਂਡ ਵਿੱਚ ਹੈ ਤੇ ਦੂਸਰਾ ਦੋਸਤ ਮਨੀ ਪੁੱਤਰ ਬਾਲ ਕ੍ਰਿਸ਼ਨ ਡੋਗਰਾ ਵਾਸੀ ਸੁਲਤਾਨਪੁਰ ਲੋਧੀ ਜੋ ਹੁਣ ਪੁਰਤਗਾਲ ਵਿੱਚ ਹੈ ਇਸ ਸਾਜਿਸ਼ ਦਾ ਹਿੱਸਾ ਹਨ। ਉਸਨੇ ਦੱਸਿਆ ਕਿ ਗੌਤਮ ਅਰੋੜਾ ਮਾਸਟਰ ਮਾਈਡ ਹੈ।ਗੋਤਮ ਅਰੋੜਾ ਦੇ ਕਹਿਣ ਤੇ ਹੀ ਮੈਂ ਆਪਣੇ ਦੋਸਤ ਮਨੀ ਪੁਰਤਗਾਲ ਤੋਂ ਵੱਟਸਐਪ ਨੰਬਰ ਇੰਗਲੈਂਡ ਭੇਜਿਆ ਸੀ। ਪੁਰਤਗਾਲ ਵਾਲੇ ਨੰਬਰ ਤੋਂ ਗੌਤਮ ਨੇ ਰਮਨ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਦਿੱਤੀਆਂ ਤੇ ਪੈਸਿਆਂ ਦੀ ਮੰਗ ਕੀਤੀ।ਜਿਸ ਪਾਸੋ ਹੋਰ ਪੁੱਛਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।