- ਸਿਹਤ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਬਣਾਏ ਜਾ ਰਹੇ ਹਨ ਸਿਹਤ ਬੀਮਾ ਯੋਜਨਾ ਦੇ ਕਾਰਡ
ਬਟਾਲਾ, 31 ਜੁਲਾਈ : ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਗੁਰਦਾਸਪੁਰ ਵਲੋਂ ਪ੍ਰਚਾਰ ਵੈਨ ਚਲਾਈ ਗਈ ਹੈ, ਜੋ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਬੀਮਾਂ ਯੋਜਨਾ ਦਾ ਲਾਭ ਲੈਣ ਲਈ ਜਾਗਰੂਕ ਕਰ ਰਹੀ ਹੈ। ਸਿਵਲ ਸਰਜਨ ਡਾ ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਸਤਾ ਅਨਾਜ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨ ਪਰਿਵਾਰਾਂ, ਛੋਟੇ ਵਪਾਰੀਆਂ, ਰਜਿਸਟਰਡ ਉਸਾਰੀ ਮਜ਼ਦੂਰਾਂ ਅਤੇ ਐਕਰੀਡੇਟਿਡ/ਯੈਲੋ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਪ੍ਰਚਾਰ ਵੈਨ ਜਰੀਏ ਜਿਥੇ ਸਿਹਤ ਬੀਮੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਓਥੇ ਨਾਲ ਹੀ ਯੋਗ ਲਾਭਪਾਤਰੀ ਪਰਿਵਾਰਾਂ ਦੇ ਕਾਰਡ ਵੀ ਬਣਾ ਕੇ ਦਿੱਤੇ ਜਾਣਗੇ। ਉਨਾਂ ਸਮਾਜ ਸੇਵੀ ਸੰਸਥਾਵਾਂ, ਪੰਚ-ਸਰਪੰਚਾਂ, ਐਮ.ਸੀ, ਜ਼ਿਲ੍ਹਾ ਪ੍ੀਸ਼ਦ, ਬਲਾਕ ਸੰਮਤੀ, ਮਾਰਕਿਟ ਕਮੇਟੀ ਆਦਿ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਉਹ ਯੋਗ ਲਾਭਪਤਾਰੀਆਂ ਦੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਨਾਉਣ ਵਿਚ ਵੱਧ ਚੜ ਕੇ ਸਹਿਯੋਗ ਕਰਨ। ਇਸ ਮੌਕੇ ਗੱਲ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਨੇ ਦੱਸਿਆ ਕਿ ਪ੍ਰਚਾਰ ਵੈਨ ਦੇ ਨਾਲ ਹੀ ਕਾਰਡ ਬਨਾਉਣ ਵਾਲੀ ਟੀਮ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰੇਗੀ। ਉਨ੍ਹਾਂ ਦੱਸਿਆ ਕਿ ਪ੍ਰਚਾਰ ਵੈਨ ਕੱਲ 1 ਅਗਸਤ ਨੂੰ ਪਿੰਡ ਅਵਾਂਖਾ ਅਤੇ ਦੀਨਾਨਗਰ, 2 ਅਗਸਤ ਨੂੰ ਪਿੰਡ ਚੱਘੂਵਾਲ ਅਤੇ ਡੁਗਰੀ, 3 ਅਗਸਤ ਨੂੰ ਰੁਡਿਆਨਾ, ਰੋਸੇ ਅਤੇ ਚੰਦੂ ਵਡਾਲਾ, 4 ਅਗਸਤ ਨੂੰ ਹਰਦੋਵਾਲ, ਜੌੜੀਆਂ ਕਲਾਂ, ਜੌੜੀਆਂ ਖੁਰਦ, 5 ਅਗਸਤ ਨੂੰ ਖੈਹਿਰਾ ਕਲਾਂ ਅਤੇ ਮਾਨ ਸੈਂਡਵਾਲ, 6 ਅਗਸਤ ਨੂੰ ਕਿਲ੍ਹਾ ਲਾਲ ਸਿੰਘ, ਬਿਜਲੀਵਾਲ, ਧਰਮਕੋਟ ਬੱਗਾ ਅਤੇ ਭਾਗੋਵਾਲ, 7 ਅਗਸਤ ਨੂੰ ਛੋਟੇਪੁਰ, ਅਵਾਣ ਅਤੇ ਜਾਗੋਵਾਲ ਸੰਘਰ, 8 ਅਗਸਤ ਨੂੰ ਫੱਜੂਪੁਰ, ਲੇਹਲ ਅਤੇ ਦੀਨਪੁਰ, 9 ਅਗਸਤ ਨੂੰ ਧਰਮਕੋਟ ਪੱਤਣ ਅਤੇ ਖੋਦੇ ਬੇਟ, 10 ਅਗਸਤ ਨੂੰ ਕੋਟ ਟੋਡਰ ਮੱਲ, ਤੁਗਲਵਾਲ ਅਤੇ ਘੋੜੇਵਾਹ ਵਿਖੇ ਕਾਰਡ ਬਨਾਉਣ ਲਈ ਕੈਂਪ ਲਗਾਏ ਜਾਣਗੇ। ਉਨ੍ਹਾਂ ਸਮੂਹ ਲਾਭਪਾਤਰੀਆਂ ਨੂੰ ਸਿਹਤ ਬੀਮਾਂ ਕਾਰਡ ਬਣਾਉਣ ਦੀ ਅਪੀਲ ਕੀਤੀ ਹੈ।