ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਬਣੇ ਡਾ ਜਸ਼ਨਦੀਪ ਸਿੰਘ ਸੰਧੂ


ਪਟਿਆਲਾ (ਯਸ਼ਨਪ੍ਰੀਤ ਢਿੱਲੋਂ) : ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁੱਖੀ ਵਜੋਂ ਡਾ. ਜਸ਼ਨਦੀਪ ਸਿੰਘ ਸੰਧੂ ਨੇ ਆਪਣਾ ਕਾਰਜ ਸੰਭਾਲ ਲਿਆ ਹੈ। ਇਸ ਮੌਕੇ ਵਿਭਾਗ ਦੇ ਸਾਬਕਾ ਮੁਖੀ ਡਾ. ਦਲਜੀਤ ਸਿੰਘ, ਡਾ. ਬਲਰਾਜ ਸਿੰਘ ਬਰਾੜ, ਡਾ. ਸੰਦੀਪ ਕੌਰ, ਡਾ. ਪਰਨੀਤ ਕੌਰ ਢਿੱਲੋਂ ਤੋਂ ਇਲਾਵਾ ਡਾ. ਜਸਦੀਪ ਸਿੰਘ ਤੂਰ, ਇਕਨਾਮਿਕਸ ਵਿਭਾਗ ਅਤੇ ਸਮੂਹ ਨਾਨ ਟੀਚਿੰਗ ਸਟਾਫ ਵੀ ਹਾਜ਼ਰ ਸੀ। ਇਸ ਮੌਕੇ ਹਾਜ਼ਰ ਹੋਏ ਸਾਰੇ ਮਹਿਮਾਨਾਂ ਅਤੇ ਵਾਈਸ ਚਾਂਸਲਰ ਦਾ ਡਾ. ਜਸ਼ਨਦੀਪ ਸੰਧੂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
      ਜਿਕਰਯੋਗ ਹੈ ਕਿ ਡਾ. ਜਸ਼ਨਦੀਪ ਸੰਧੂ ਪਿਛਲੇ 18 ਸਾਲਾਂ ਤੋਂ ਵਿਭਾਗ ’ਚ ਪੜ੍ਹਾ ਰਹੇ ਹਨ। ਉਨ੍ਹਾਂ ਐਮ.ਏ. ਇਤਿਹਾਸ ਅਤੇ ਇੰਗਲਿਸ਼ ਵਿਸ਼ੇ ਵਿੱਚ ਕੀਤੀ ਹੋਈ ਹੈ। ਇਸ ਤੋਂ ਇਲਾਵਾ 1995 ਅਤੇ 1998 ਵਿੱਚ ਆਰਮੀ ਦਾ ਕੰਬਾਈਨਡ ਡਿਫੈਂਸ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ 2002 ਵਿੱਚ ਡੀ.ਐਸ.ਪੀ ਪੰਜਾਬ ਵਜੋਂ ਵੀ ਚੁਣੇ ਗਏ ਸਨ। ਡਾ. ਸੰਧੂ ਦੇ 20 ਤੋਂ ਵੱਧ ਰਿਸਰਚ ਪੇਪਰ ਪ੍ਰਸਿੱਧ ਜਨਰਲ ਵਿੱਚ ਛਪੇ ਹਨ।