ਅੰਤਰ-ਰਾਸ਼ਟਰੀ

ਸਤਿੰਦਰ ਸੱਤੀ ਨੇ ਕੈਨੇਡਾ ਦੇ ਅਲਬਰਟਾ ‘ਚ ਕੈਨੇਡੀਅਨ ਵਕੀਲ ਦਾ ਲਾਇਸੰਸ ਕੀਤਾ ਹਾਸਲ
ਟੋਰਾਂਟੋਂ, 03 ਮਾਰਚ (ਭੁਪਿੰਦਰ ਸਿੰਘ ਠੁੱਲੀਵਾਲ) : ਪੰਜਾਬੀ ਇੰਡਸਟਰੀ ਦੀ ਮਾਣਮੱਤੀ ਸਖ਼ਸੀਅਤ ਮੰਚ ਸੰਚਾਲਿਕਾ, ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਨੇ ਕੈਨੇਡਾ ਦੇ ਅਲਬਰਟਾ ‘ਚ ਕੈਨੇਡੀਅਨ ਵਕੀਲ ਦਾ ਲਾਇਸੰਸ ਹਾਸਲ ਕਰਕੇ ਪੰਜਾਬੀ ਇੰਡਸਟਰੀ ਦਾ ਮਾਣ ਵਧਾ ਦਿੱਤਾ ਹੈ।ਇੱਕ ਸਹੁੰ ਚੁੱਕ ਸਮਾਗਮ ਸਤਿੰਦਰ ਸੱਤੀ ਨੂੰ ਵਕੀਲ ਦੀ ਸਹੁੰ ਚੁਕਾਈ ਗਈ। ਸਤਿੰਦਰ ਸੱਤੀ ਨੇ ਦੱਸਿਆ ਕਿ ਲੋਕ ਉਸ ਨੂੰ ਪੰਜਾਬੀ ਕਲਾਕਾਰ ਤੇ ਸਟੇਜ ਕਲਾਕਾਰ ਦੇ ਰੂਪ ’ਚ ਜਾਣਦੇ ਹੋਣਗੇ, ਪਰ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਉਸ ਨੇ ਵਕਾਲਤ....
ਰਾਹੁਲ ਗਾਂਧੀ ਨੇ ਵਿਸ਼ਵ ਪੱਧਰ 'ਤੇ ਲੋਕਤੰਤਰੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਸੋਚ ਦਾ ਸੱਦਾ ਦਿੱਤਾ
ਲੰਡਨ, 02 ਮਾਰਚ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜ਼ਬਰਦਸਤੀ ਦੇ ਵਿਰੋਧ ਵਿੱਚ ਵਿਸ਼ਵ ਪੱਧਰ 'ਤੇ ਲੋਕਤੰਤਰੀ ਮਾਹੌਲ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਸੋਚ ਦਾ ਸੱਦਾ ਦਿੱਤਾ ਹੈ। ਉਸਨੇ ਜਮਹੂਰੀ ਦੇਸ਼ਾਂ ਵਿੱਚ ਉਤਪਾਦਨ ਵਿੱਚ ਗਿਰਾਵਟ ਦਾ ਹਵਾਲਾ ਦਿੱਤਾ, ਕਿਉਂਕਿ ਉਤਪਾਦਨ ਚੀਨ ਵਿੱਚ ਤਬਦੀਲ ਹੋ ਗਿਆ ਅਤੇ ਕਿਹਾ ਕਿ ਇਸ ਨਾਲ ਵਿਆਪਕ ਅਸਮਾਨਤਾ ਅਤੇ ਗੁੱਸਾ ਪੈਦਾ ਹੋਇਆ ਹੈ ਜਿਸਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ। "...ਸਾਨੂੰ ਇਸ ਬਾਰੇ ਨਵੀਂ ਸੋਚ ਦੀ ਲੋੜ ਹੈ ਕਿ ਤੁਸੀਂ ਲੋਕਤੰਤਰੀ ਮਾਹੌਲ ਵਿੱਚ ਕਿਵੇਂ....
ਨਿਓਸ ਏਅਰ ਦੀਆਂ ਉਡਾਣਾਂ ਟੋਰਾਂਟੋ ਤੇ ਨਿਊਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਹੋਣਗੀਆਂ ਸ਼ੁਰੂ
ਟੋਰਾਟੋ ( ਕੈਨੇਡਾ) 02 ਮਾਰਚ : ਕੈਨੇਡਾ ਤੇ ਅਮਰੀਕਾ ਵਿੱਚ ਵਸਦੇ ਪਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਨੂੰ ਜਾਂਦੇ ਹਨ, ਉਨ੍ਹਾਂ ਲਈ ਹਵਾਈ ਸਫਰ ਹੁਣ ਸੁਖਾਲਾ ਹੋਣ ਜਾ ਰਿਹਾ ਹੈ। ਉਨ੍ਹਾਂ ਲਈ ਚੰਗੀ ਖ਼ਬਰ ਹੈ ਕਿ ਇਟਲੀ ਦੀ ਨਿਓਸ ਏਅਰ 6 ਅਪ੍ਰੈਲ, 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਤੇ ਅਮਰੀਕਾ ਦੇ ਨਿਊਯਾਰਕ ਤਕ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਰਾਹੀ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਓਜ਼ ਏਅਰ....
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀ ਘੋਸ਼ਣਾ , ਵਿਜ਼ਟਰ ਵੀ ਕਰ ਸਕਣਗੇ ਕੈਨੇਡਾ ‘ਚ ਵਰਕ ਪਰਮਿਟ ਲਈ ਅਪਲਾਈ
ਟੋਰਾਂਟੋਂ, 02 ਮਾਰਚ (ਭੁਪਿੰਦਰ ਸਿੰਘ ਧਾਲੀਵਾਲ) : ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਘੋਸ਼ਣਾ ਕੀਤੀ ਹੈ ਕਿ ਜਿਹੜੇ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਵਿਜ਼ਿਟਰਾਂ ਵਜੋਂ ਹਨ ਅਤੇ ਜਿਨ੍ਹਾਂ ਨੂੰ ਨੌਕਰੀ ਦੀ ਯੋਗ ਪੇਸ਼ਕਸ਼ ਮਿਲੀ ਹੈ, ਉਹ ਦੇਸ਼ ਛੱਡੇ ਬਿਨਾਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਣਗੇ। ਇਹ ਕਦਮ, ਕੋਵਿਡ-ਯੁੱਗ ਦੀ ਅਸਥਾਈ ਜਨਤਕ ਨੀਤੀ ਦਾ ਵਿਸਤਾਰ, ਜੋ ਕਿ ਮਿਆਦ ਪੁੱਗਣ ਵਾਲਾ ਸੀ, ਨੂੰ ਹੁਣ ਦੋ ਸਾਲਾਂ ਲਈ 28 ਫਰਵਰੀ, 2025 ਤੱਕ ਵਧਾ ਦਿੱਤਾ ਗਿਆ ਹੈ। ਇਸ ਜਨਤਕ ਨੀਤੀ ਦੇ....
ਸੰਤ ਸੀਚੇਵਾਲ ਨੇ ਭਾਰਤੀ ਦੂਤਾਵਾਸ ਕੋਲ ਮਨੀਲਾ ਜੇਲ੍ਹ 'ਚ ਬੰਦ ਪੰਜਾਬੀ ਦਾ ਮਾਮਲਾ ਚੁੱਕਿਆ
ਮਨੀਲਾ, 02 ਮਾਰਚ : ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਦੂਤਾਵਾਸ ਵਿੱਚ ਰਾਜਦੂਤ ਸ਼ੰਭੂ ਐਸ.ਕੁਮਾਰਨ ਨਾਲ ਮੀਟਿੰਗ ਕਰਕੇ ਜੇਲ੍ਹ ਵਿੱਚ ਬੰਦ ਚਾਰ ਸਾਲਾਂ ਤੋਂ ਬਲਦੇਵ ਸਿੰਘ ਦਾ ਮਸਲਾ ਗੰਭੀਰਤਾ ਨਾਲ ਉਠਾਇਆ। ਭਾਰਤੀ ਦੂਤਾਵਾਸ ਵਿੱਚ ਰਾਜਦੂਤ ਨਾਲ 45 ਮਿੰਟਾਂ ਤੱਕ ਚੱਲੀ ਮੀਟਿੰਗ ਦੌਰਾਨ ਫਿਲੀਪਾਈਨ ਵਿੱਚ ਰਹਿੰਦੇ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਦਾ ਵੀ ਮੁੱਦਾ ਉਠਾਇਆ। ਸੰਤ ਸੀਚੇਵਾਲ ਨੇ ਭਾਰਤੀ ਰਾਜਦੂਤ....
ਯੂਕਰੇਨ ਦੀ ਫ਼ੌਜ ਨੇ ਰੂਸ ਤੇ ਕੀਤਾ ਵੱਡਾ ਡ੍ਰੋਨ ਹਮਲਾ, ਮਾਸਕੋ ਤੋਂ ਸਿਰਫ਼ 100 ਕਿਲੋਮੀਟਰ ਦੂਰ ਡਿੱਗਾ ਡ੍ਰੋਨ
ਕੀਵ (ਏਪੀ) : ਯੂਕਰੇਨ ਦੀ ਫ਼ੌਜ ਨੇ ਰੂਸ ’ਤੇ ਅੱਧੀ ਰਾਤ ਨੂੰ ਵੱਡਾ ਡ੍ਰੋਨ ਹਮਲਾ ਕੀਤਾ ਹੈ। ਪੂਰੀ ਰਾਤ ਯੂਕਰੇਨ ਡ੍ਰੋਨ ਹਮਲਾ ਕਰਦਾ ਰਿਹਾ ਅਤੇ ਰੂਸ ਉਸਨੂੰ ਨਾਕਾਮ ਕਰਨ ਵਿਚ ਲੱਗਿਆ ਰਿਹਾ। ਇਹ ਦਾਅਵਾ ਖ਼ੁਦ ਮਾਸਕੋ ਵੱਲੋਂ ਕੀਤਾ ਗਿਆ ਹੈ। ਮਾਸਕੋ ਦਾ ਕਹਿਣਾ ਹੈ ਕਿ ਉਸ ਨੇ ਰੂਸੀ ਖੇਤਰ ’ਤੇ ਯੂਕਰੇਨ ਦੇ ਡ੍ਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਦੱਖਣੀ ਅਤੇ ਪੱਛਮੀ ਰੂਸ ਵਿਚ ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਸ ਸਮੇਂ ਰੂਸੀ....
ਅਮਰੀਕੀ ਸੂਬੇ ਕੈਲੀਫੋਰਨੀਆ ਦੀ ਜ਼ਿਲ੍ਹਾ ਅਦਾਲਤ ਵਿੱਚ ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਸਹਾਇਕ ਜੱਜ ਨਿਯੁਕਤ
ਕੈਲੀਫੋਰਨੀਆ, 01 ਮਾਰਚ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਵਿਦੇਸ਼ ਵਿੱਚ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਦਰਅਸਲ, ਸ਼ਮਾ ਹਕੀਮ ਨੂੰ ਅਮਰੀਕੀ ਸੂਬੇ ਕੈਲੀਫੋਰਨੀਆ ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ਵਿੱਚ ਸਹਾਇਕ ਜੱਜ ਦੇ ਅਹੁਦੇ ’ਤੇ ਸਹਾਇਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਮਾ ਹਕੀਮ ਮੇਸੀਵਾਲਾ (48) ਪਹਿਲੀ ਦੱਖਣ ਏਸ਼ੀਆਈ ਅਮਰੀਕਨ ਔਰਤ ਤੇ ਪਹਿਲੀ ਅਮਰੀਕਨ ਮੁਸਲਮਾਨ ਹੈ ਜੋ ਇਸ ਅਹੁੱਦੇ ’ਤੇ ਪਹੁੰਚੇ ਹਨ । ਚੀਫ਼ ਜਸਟਿਸ ਪੈਟਰੀਸੀਆ ਗੁਰੇਰੋ, ਚੇਅਰ ਆਫ਼ ਦ....
ਅਮਰੀਕਾ 'ਚ ਲਾਪਤਾ ਹੋਈ ਲੜਕੀ ਸੌਜਾਨਿਆ ਰਾਮਾ ਮੂਰਤੀ ਦੀ ਝੀਲ ਤੋਂ ਮਿਲੀ ਲਾਸ਼
ਵਾਸ਼ਿੰਗਟਨ, 01 ਮਾਰਚ : ਅਮਰੀਕਾ 'ਚ ਬੀਤੇ ਦਿਨੀਂ ਲਾਪਤਾ ਹੋਈ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਲਾਸ਼ ਵਾਸ਼ਿੰਗਟਨ 'ਚ ਸਮਾਮਿਸ਼ ਝੀਲ ਨੇੜੇ ਪਈ ਮਿਲੀ ਹੈ। ਸੌਜਾਨਿਆ ਰਾਮਾਮੂਰਤੀ (30) ਬੀਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ, ਜਿਸ ਦੇ ਚਲਦੇ ਰਾਮਾਮੂਰਤੀ ਦੀ ਲਾਸ਼ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾ ਸੌਜਾਨਿਆ ਰਾਮਾਮੂਰਤੀ ਮਾਈਕ੍ਰੋਸਾਫਟ ਦੇ ਇਕ ਭਾਰਤੀ ਕਰਮਚਾਰੀ ਮੁਦੰਬੀ ਐੱਸ....
ਕੋਰੋਨਾ ਮਹਾਂਮਾਰੀ ਚੀਨ ਦੀ ਵੁਹਾਨ ਲੈਬ ਤੋਂ ਪੂਰੀ ਦੁਨੀਆ 'ਚ ਫੈਲਿਆ : ਐਫਬੀਆਈ ਅਮਰੀਕਾ
ਵਾਸ਼ਿੰਗਟਨ, 01 ਮਾਰਚ : ਕੋਰੋਨਾ (ਕੋਵਿਡ-19) ਨੇ ਦੁਨੀਆਂ ਭਰ ਵਿੱਚ ਵੱਡੀ ਪੱਧਰ ਤੇ ਭਿਆਨਕ ਤਬਾਹੀ ਮਚਾਈ ਸੀ, ਜਿਸ ਦੇ ਫੈਲਣ ਤੋਂ ਲੈ ਕੇ ਉਤਪਤੀ ਸਬੰਧੀ ਚੀਨ ਸਵਾਲਾਂ ‘ਚ ਘਿਰਿਆ ਰਿਹਾ ਹੈ, ਉਸ ਸਮੇਂ ਇਹ ਵੀ ਦਾਅਵੇ ਕੀਤੇ ਗਏ ਕਿ ਕੋਰੋਨਾ ਮਹਾਂਮਾਰੀਚੀਨ ਦੀ ਵੁਹਾਨ ਲੈਬ ਤੋਂ ਹੋਈ ਸੀ। ਇਸ ਸਬੰਧ ਅਮਰੀਕਾਂ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਕੁੱਝ ਵਿਸ਼ੇਸ਼ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਗੱਲ ਦੀ ਪੁਸ਼ਟੀ ਅਮਰੀਕਾ ਦੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਕੀਤੀ ਹੈ।....
ਗ੍ਰੀਸ ਦੇ ਸ਼ਹਿਰ ਲਾਰੀਸਾ ਨੇੜੇ ਆਪਸ ‘ਚ ਟਕਰਾਈਆਂ ਦੋ ਟਰੇਨਾਂ, 36 ਦੀ ਮੌਤ, 85 ਜਖ਼ਮੀ
ਏਥਨਜ਼, 01 ਮਾਰਚ : ਗ੍ਰੀਸ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਇਸ ਘਟਨਾ ‘ਚ ਹੁਣ ਤੱਕ 36 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ 85 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਰਾਹਤ-ਬਚਾਅ ਦਾ ਕੰਮ ਜਾਰੀ ਹੈ। ਇਹ ਹਾਦਸਾ ਗਰੀਸ ਦੇ ਮੱਧ ਵਿੱਚ ਪੈਂਦੇ ਲਾਰੀਸਾ ਸ਼ਹਿਰ ਦੇ ਨੇੜੇ ਟੈਂਪੀ ਵਿੱਚ ਵਾਪਰਿਆ। ਇਸ ਦੀ ਦੂਰੀ ਰਾਜਧਾਨੀ ਏਥਨਜ਼ ਤੋਂ ਲਗਭਗ 380 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਸ਼ਾਮ ਨੂੰ....
ਐਲੋਨ ਮਸਕ ਫਿਰ ਤੋਂ ਬਣੇ ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਵਿਅਕਤੀ
ਅਮਰੀਕਾ, 28 ਫਰਵਰੀ : ਐਲੋਨ ਮਸਕ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ। ਮਸਕ ਨੇ ਫਰਾਂਸੀਸੀ ਅਰਬਪਤੀ ਬਰਨਾਰਡ ਅਰਨੌਲਟ ਨੂੰ ਪਿੱਛੇ ਛੱਡ ਕੇ ਲਗਭਗ ਇਕ ਸਾਲ ਬਾਅਦ ਇਹ ਦਰਜਾ ਹਾਸਲ ਕੀਤਾ ਹੈ। ਟਵਿੱਟਰ ਡੀਲ ਨੂੰ ਪੂਰਾ ਕਰਨ ਦੇ ਬਾਅਦ ਤੋਂ ਹੀ ਐਲੋਨ ਮਸਕ ‘ਤੇ ਦਬਾਅ ਬਣਿਆ ਹੋਇਆ ਹੈ ਪਰ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੀ ਤਾਜ਼ਾ ਸੂਚੀ ‘ਚ ਇਕ ਵਾਰ ਫਿਰ ਤੋਂ ਉਨ੍ਹਾਂ ਦਾ ਦਬਦਬਾ ਕਾਇਮ ਹੋ ਗਿਆ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਵਿੱਚ ਫਰਾਂਸੀਸੀ ਅਰਬਪਤੀ ਅਤੇ LVMH ਦੇ ਸੰਸਥਾਪਕ....
ਉੱਤਰੀ ਇੰਗਲੈਂਡ ‘ਚ ਸੜਕ ਹਾਦਸੇ ਕਾਰਨ ਭਾਰਤੀ 28 ਸਾਲਾ ਵਿਦਿਆਰਥਣ ਦੀ ਮੌਤ
ਲੰਡਨ, 28 ਫਰਵਰੀ : ਉੱਤਰੀ ਇੰਗਲੈਂਡ ‘ਚ ਭਾਰਤੀ 28 ਸਾਲਾ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਟਿਸ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਇੰਗਲੈਂਡ ਦੇ ਲੀਡਜ਼ ਵਿੱਚ ਇੱਕ ਬੱਸ ਸਟਾਪ ਵਿੱਚ ਇੱਕ ਕਾਰ ਦੀ ਟੱਕਰ ਅਤੇ ਪੈਦਲ ਚੱਲਣ ਵਾਲਿਆਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ 28 ਸਾਲਾ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਕੇ ‘ਤੇ ਮੌਤ ਹੋ ਗਈ। ਵੈਸਟ ਯੌਰਕਸ਼ਾਇਰ ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਈ ਅਥੀਰਾ ਅਨਿਲ ਕੁਮਾਰ ਲਾਲੀ ਕੁਮਾਰੀ ਦੀ ਪਛਾਣ ਕੀਤੀ ਹੈ।....
ਫਰਾਂਸ ਵਲੋਂ ਯੂਕਰੇਨ ਨੂੰ ਹਥਿਆਰ ਦੇਣ ਫੈਸਲਾ, ਫਰਾਂਸ ਸਰਕਾਰ  ਨੂੰ ਨਾਗਰਿਕਾਂ ਦੇ ਵਿਰੋਧ ਦਾ ਕਰਨਾ ਪੈ ਰਿਹਾ ਸਾਹਮਣਾ  
ਫਰਾਂਸ, 27 ਫਰਵਰੀ : ਰੂਸ-ਯੂਕਰੇਨ ਜੰਗ ਦੇ ਵਿਚਕਾਰ ਫਰਾਂਸ- ਯੂਕਰੇਨ ਨੂੰ ਹਥਿਆਰ ਦੇ ਰਿਹਾ ਹੈ। ਇਸ ਫੈਸਲੇ ਲਈ ਫਰਾਂਸ ਨੂੰ ਹੁਣ ਆਪਣੇ ਨਾਗਰਿਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਰਿਸ ‘ਚ ਹਜ਼ਾਰਾਂ ਲੋਕ ਸੜਕਾਂ ‘ਤੇ ਫਰਾਂਸ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਫਰਾਂਸ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਹਥਿਆਰ ਦੇਣ ਨਾਲ ਜੰਗ ਵਧੇਗੀ। ਜੇਕਰ ਸਰਕਾਰ ਮਦਦ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰੂਸ ਨੂੰ ਹਮਲਾ ਕਰਨ ਤੋਂ ਰੋਕਣਾ ਚਾਹੀਦਾ ਹੈ। ਲੋਕਾਂ ਨੇ ਯੂਕਰੇਨ ਦੇ ਸਮਰਥਨ....
ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸਰਕਾਰ ਨੂੰ ਮਦਦ ਕਰਨ ਦੀ ਕੀਤੀ ਅਪੀਲ
ਲੰਡਨ, 27 ਫਰਵਰੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬ੍ਰਿਟਿਸ਼ ਸਿੱਖ ਲੇਬਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ਸਰਕਾਰ ਨੂੰ ਭਾਰਤ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਲਈ ਕਿਹਾ ਹੈ ਅਤੇ ਇਹ ਵੀ ਪੁੱਛਿਆ ਹੈ ਕਿ ਕੀ ਉਹ ਇਸ ਮਾਮਲੇ 'ਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰ ਰਹੇ ਹਨ। ਢੇਸੀ ਨੇ ਇੱਕ ਟਵੀਟ ਵਿੱਚ ਕਿਹਾ “ਉਸ ਦੀ ਦੁਖਦਾਈ ਮੌਤ ਦੇ ਅੱਠ ਮਹੀਨਿਆਂ ਤੋਂ ਵੱਧ ਸਮੇਂ ਬਾਅਦ, ਸਿੱਧੂ ਮੂਸੇ ਵਾਲਾ ਦੇ ਪਰਿਵਾਰ, ਦੋਸਤ ਅਤੇ ਪ੍ਰਸ਼ੰਸਕ ਨਿਆਂ ਦੇ ਹੱਕਦਾਰ ਹਨ।....
ਚੀਨ 'ਚ ਇਕ ਖਾਨ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ
ਸਿਚੁਆਨ, 27 ਫਰਵਰੀ : ਦੱਖਣੀ-ਪੱਛਮੀ ਚੀਨ 'ਚ ਇਕ ਖਾਨ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 5 ਮਜ਼ਦੂਰਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਸੂਬਾਈ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਸਿਚੁਆਨ ਸੂਬੇ 'ਚ ਇਕ ਖਾਨ 'ਚ ਵਾਪਰਿਆ। ਉਸ ਸਮੇਂ ਉੱਥੇ 25 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੂਰੀ ਸਮਰੱਥਾ ਨਾਲ ਖੋਜ ਅਤੇ ਬਚਾਅ....