ਅੰਤਰ-ਰਾਸ਼ਟਰੀ

ਦੱਖਣੀ ਬ੍ਰਾਜ਼ੀਲ ‘ਚ ਆਏ ਭਿਆਨਕ ਤੂਫਾਨ ਕਾਰਨ 22 ਲੋਕਾਂ ਦੀ ਮੌਤ, ਤੂਫਾਨ ਕਾਰਨ 60 ਦੇ ਕਰੀਬ ਸ਼ਹਿਰ ਪ੍ਰਭਾਵਿਤ
ਉਰੂਗਵੇ , 06 ਸਤੰਬਰ : ਦੱਖਣੀ ਬ੍ਰਾਜ਼ੀਲ ਦੇ ਰਿਓ ਗ੍ਰਾਂਡੇ ਡੋ ਸੁਲ ਦੇ ਗੁਆਂਢੀ ਉਰੂਗਵੇ ਅਤੇ ਅਰਜਨਟੀਨਾ ਰਾਜ ‘ਚ ਆਏ ਭਿਆਨਕ ਤੂਫਾਨ ਕਾਰਨ ਕਈ ਸ਼ਹਿਰ ਰੁੜ ਗਏ ਹਨ ਅਤੇ 22 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਹੋਈ ਭਾਰੀ ਤਬਾਹੀ ਸਬੰਧੀ ਜਾਣਕਾਰੀ ਦਿੰਦਿਆਂ ਰੀਓ ਗ੍ਰਾਂਡੇ ਡੋ ਸੁਲ ਗਵਰਨਰ ਐਡੁਆਰਡੋ ਲੇਇਟ ਨੇ ਕਿਹਾ ਕਿ ਭਿਆਨਕ ਤੂਫਾਨ ਕਾਰਨ ਸੂਬੇ ਵਿੱਚ ਸਭ ਤੋਂ ਜਿਆਦਾ ਮੌਤਾਂ ਹੋਈਆਂ ਹਨ। ਤੂਫਾਨ ਕਾਰਨ 60 ਦੇ ਕਰੀਬ ਸ਼ਹਿਰ ਪ੍ਰਭਾਵਿਤ ਹੋਏ ਹਨ, ਜਿਸ ਨੂੰ ਐਕਸਟਰਾ ਟ੍ਰੋਪਿਕਲ ਚੱਕਰਵਾਤ ਵਜੋਂ....
ਖੈਬਰ ਪਖਤੂਨਖਵਾ ‘ਚ ਇੱਕ ਘਰ ਤੇ ਮੋਰਟਾਰ ਦਾ ਗੋਲਾ ਡਿੱਗਣ ਕਾਰਨ ਇੱਕੋਂ ਪਰਿਵਾਰ ਚਾਰ ਬੱਚਿਆਂ ਸਮੇਤ 5 ਮੌਤਾਂ
ਖੈਬਰ ਪਖਤੂਨਖਵਾ, 06 ਸਤੰਬਰ : ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ‘ਚ ਇੱਕ ਘਰ ਤੇ ਮੋਰਟਾਰ ਦਾ ਗੋਲਾ ਡਿੱਗਣ ਕਾਰਨ ਇੱਕੋਂ ਪਰਿਵਾਰ ਚਾਰ ਬੱਚਿਆਂ ਸਮੇਤ 5 ਮੌਤਾਂ ਹੋ ਜਾ ਦੀ ਖਬਰ ਹੈ। ਪੁਲਿਸ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਦੱਖਣੀ ਵਜੀਰਿਸਤਾਨ ਕਬਾਇਲੀ ਜਿਲ੍ਹੇ ਵਿੱਚ ਤਹਿਸੀਲ ਲੱਡਾ ਦੇ ਸ਼ਕਤੋਈ ਸ਼ਾਹੀਖੇਲ ਇਲਾਕੇ ਵਿੱਚ ਇਹ ਘਟਨਾਂ ਇੱਕ ਘਰ ਵਿੱਚ ਵਾਪਰੀ ਹੈ, ਇਸ ਘਟਨਾਂ ਵਿੱਚ ਇੱਕ ਔਰਤ ਅਤੇ ਚਾਰ ਬੱਚਿਆਂ ਦੀ ਮੌਤ ਹੋ ਗਈ, ਦੋ ਜਖ਼ਮੀ ਹੋਏ ਹਨ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।....
ਕੈਲੀਫੋਰਨੀਆ ’ਚ ਇਕ ਰਾਜ ਮਾਰਗ ਦੇ ਹਿੱਸੇ ਦਾ ਨਾਂ ਭਾਰਤੀ ਮੂਲ ਦੇ ਮਹਰੂਮ ਪੁਲਿਸ ਅਧਿਕਾਰੀ ਦੇ ਨਾਂ ’ਤੇ ਰੱਖਿਆ 
ਕੈਲੀਫੋਰਨੀਆ, 5 ਸਤੰਬਰ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਇਕ ਰਾਜ ਮਾਰਗ ਦੇ ਹਿੱਸੇ ਦਾ ਨਾਂ ਭਾਰਤੀ ਮੂਲ ਦੇ ਮਹਰੂਮ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। 2018 ’ਚ ਇਕ ਵਿਅਕਤੀ ਨੇ 33 ਸਾਲਾ ਰੋਨਿਲ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਹੀਦ ਰਾਸ਼ਟਰੀ ਨਾਇਕ ਦਾ ਸਨਮਾਨ ਕਰਨ ਲਈ ਨਿਊਮੈਨ ’ਚ ਰਾਜਮਾਰਗ 33 ਦਾ ਇਹ ਹਿੱਸਾ ਸ਼ਨਿਚਰਵਾਰ ਨੂੰ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ। ਨਿਊਮੈਨ ਵਿੱਚ ਹਾਈਵੇਅ 33 ਦਾ ਵਿਸਤਾਰ ਸ਼ਨੀਵਾਰ ਨੂੰ ਨਿਊਮੈਨ ਪੁਲਿਸ ਵਿਭਾਗ ਦੇ....
ਬਲੋਚਿਸਤਾਨ 'ਚ ਹੈਲੀਕਾਪਟਰ ਦੇ ਹਾਦਸਾਗ੍ਰਸਤ, ਨੇਵੀ ਦੇ ਦੋ ਅਧਿਕਾਰੀ ਅਤੇ ਇੱਕ ਸਿਪਾਹੀ ਦੀ ਮੌਤ
ਬਲੋਚਿਸਤਾਨ, 04 ਸਤੰਬਰ : ਬਲੋਚਿਸਤਾਨ ਦੇ ਗਵਾਦਰ ਖੇਤਰ ਵਿੱਚ ਇੱਕ ਰੁਟੀਨ ਸਿਖਲਾਈ ਉਡਾਣ ਦੌਰਾਨ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਕਿਸਤਾਨ ਨੇਵੀ ਦੇ ਦੋ ਅਧਿਕਾਰੀ ਅਤੇ ਇੱਕ ਸਿਪਾਹੀ ਦੀ ਮੌਤ ਹੋ ਗਈ। ਇੱਕ ਬਿਆਨ ਵਿੱਚ, ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਗਵਾਦਰ ਵਿੱਚ ਇੱਕ ਸਿਖਲਾਈ ਉਡਾਣ ਦੌਰਾਨ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਬੁਲਾਰੇ ਦੇ ਅਨੁਸਾਰ, ਹੈਲੀਕਾਪਟਰ "ਸੰਭਾਵਿਤ ਤਕਨੀਕੀ ਨੁਕਸ" ਕਾਰਨ ਉਡਾਣ ਦੌਰਾਨ ਕ੍ਰੈਸ਼ ਹੋ ਗਿਆ। ਬੁਲਾਰੇ ਨੇ ਕਿਹਾ, "ਹਾਦਸੇ ਦੇ ਨਤੀਜੇ ਵਜੋਂ....
ਲੰਡਨ 'ਚ ਹੇਜ਼ ਵਿਖੇ 9ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਸਫਲਤਾਪੂਰਵਕ ਸੰਪੰਨ
ਸਲਾਨਾ ਗੱਤਕਾ ਮੁਕਾਬਲਿਆਂ ‘ਚ ਯੂਕੇ ਦੀਆਂ 15 ਟੀਮਾਂ ਨੇ ਲਿਆ ਹਿੱਸਾ ਬਾਬਾ ਸੀਚੇਵਾਲ, ਸੰਸਦ ਮੈਂਬਰ ਢੇਸੀ ਤੇ ਸ਼ਰਮਾ ਸਣੇ ਗਰੇਵਾਲ ਨੇ ਜੇਤੂਆਂ ਨੂੰ ਵੰਡੇ ਇਨਾਮ ਲੰਡਨ, 4 ਸਤੰਬਰ : 9ਵੀਂ ਯੂ.ਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ -2023 ਦੌਰਾਨ ਗੱਤਕੇਬਾਜ਼ਾਂ ਦੇ ਜੰਗਜੂ ਜੌਹਰ, ਸਮਰਪਣ ਅਤੇ ਖੇਡ ਹੁਨਰ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਅਕਾਲੀ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਮਾਨਚੈਸਟਰ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ ਜਦਕਿ ਦਮਦਮੀ ਟਕਸਾਲ ਗੱਤਕਾ ਅਖਾੜਾ ਡਰਬੀ ਦੀ ਟੀਮ ਉਪ ਜੇਤੂ ਰਹੀ। ਇਹ ਸਾਲਾਨਾ....
ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਵੈਨਕੁਵਰ, 03 ਸਤੰਬਰ (ਬੱਬੂ) : ਕੈਨੇਡਾ ‘ਚ ਆਏ ਦਿਨ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀਂ ਲੈ ਰਿਹਾ, ਹਰ ਰੋਜ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਦੁੱਖਦਾਈ ਖਬਰ ਸੁਣਨ ਨੂੰ ਮਿਲ ਰਹੀ ਹੈ। ਅਜਿਹੀਆਂ ਹੀ ਦੋ ਹੋਰ ਮੰਦਭਾਗੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ, ਜਾਣਕਾਰੀ ਅਨੁਸਾਰ ਪੰਜਾਬ ਦੇ ਪਿੰਡ ਸਲਾਣੀ (ਅਮਲੋਹ) ਤੋਂ ਆਪਣੀ ਪੀਐਚਡੀ ਦੀ ਪੜ੍ਹਾਈ ਕਰਨ ਉਪਰੰਤ ਤਕਰੀਬਨ 4 ਮਹੀਨੇ ਪਹਿਲਾਂ ਕੈਨੇਡਾ ਆਏ ਨੌਜਵਾਨ ਹਰਪ੍ਰੀਤ ਸਿੰਘ (31) ਦੀ ਦਿਲ ਦੀ ਧੜਕਣ ਰੁਕ....
ਨਾਈਜ਼ੀਰੀਆ 'ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਮਸਜਿਦ 'ਤੇ ਹਮਲਾ, 7 ਸ਼ਰਧਾਲੂਆਂ ਦੀ ਮੌਤ
ਕਦੂਨਾ, 3 ਸਤੰਬਰ : ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਸਮੂਹ ਨੇ ਨਾਈਜ਼ੀਰੀਆ ਦੇ ਉੱਤਰ-ਪੱਛਮੀ ਕਾਦੂਨਾ ਰਾਜ ਵਿੱਚ ਮਸਜਿਦ 'ਤੇ ਹਮਲਾ ਕਰਨ ਦੀ ਖ਼ਬਰ ਮਿਲੀ ਹੈ। ਇਸ ਹਮਲੇ 'ਚ 7 ਸ਼ਰਧਾਲੂ ਮਾਰੇ ਗਏ ਹਨ। ਮਸਜਿਦ ਦੇ ਅੰਦਰ ਅਤੇ ਬਾਹਰ ਗੋਲੀਬਾਰੀ ਕੀਤੀ ਗਈ ਕਦੂਨਾ ਪੁਲਿਸ ਦੇ ਬੁਲਾਰੇ ਮਨਸੂਰ ਹਾਰੁਨਾ ਨੇ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਸੂਬੇ ਦੇ ਇਕਾਰਾ ਸਥਾਨਕ ਸਰਕਾਰੀ ਖੇਤਰ ਦੇ ਦੂਰ-ਦੁਰਾਡੇ ਸਯਾ ਪਿੰਡ ਵਿੱਚ ਹੋਇਆ। ਇਸ ਦੌਰਾਨ ਸਾਰੇ ਸ਼ਰਧਾਲੂ ਨਮਾਜ਼ ਲਈ ਮਸਜਿਦ ਵਿੱਚ ਇਕੱਠੇ ਹੋਏ....
ਚੀਨ 'ਚ ਚੱਕਰਵਾਤੀ ਤੂਫ਼ਾਨ ਸਾਓਲਾ ਨੇ ਮਚਾਈ ਤਬਾਹੀ, 9 ਲੱਖ ਲੋਕ ਬੇਘਰ
ਗੁਆਂਗਡੋਂਗ, 02 ਸਤੰਬਰ : ਚੱਕਰਵਾਤੀ ਤੂਫ਼ਾਨ ਸਾਓਲਾ ਨੇ ਚੀਨ ਵਿੱਚ ਤਬਾਹੀ ਮਚਾਈ ਹੋਈ ਹੈ। ਤੂਫਾਨ ਦਾ ਲੈਂਡਫਾਲ ਦੱਖਣੀ ਸੂਬੇ ਗੁਆਂਗਡੋਂਗ ‘ਚ ਤੇਜ਼ ਰਫਤਾਰ ਹਵਾ ਨਾਲ ਹੋਇਆ ਹੈ। ਆਸ-ਪਾਸ ਦੇ ਹਾਂਗਕਾਂਗ, ਸ਼ੇਨਜ਼ੇਨ ਅਤੇ ਮਕਾਊ ਵਿਚ ਇਸ ਦਾ ਬੁਰਾ ਪ੍ਰਭਾਵ ਪਿਆ ਹੈ। 9 ਲੱਖ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। ਬਿਜਲੀ ਅਤੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ। ਹਾਂਗਕਾਂਗ ਅਤੇ ਹੋਰ ਸੂਬਿਆਂ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਸਕੂਲ ਬੰਦ ਕਰ ਦਿੱਤੇ ਗਏ ਅਤੇ....
ਚਿਲੀ 'ਚ ਮਿੰਨੀ ਬੱਸ ਤੇ ਟਰੇਨ ਦੀ ਟੱਕਰ 'ਚ 6 ਲੋਕਾਂ ਦੀ ਮੌਤ 
ਸੈਂਟੀਆਗੋ, 02 ਸਤੰਬਰ : ਮੱਧ ਚਿਲੀ ਦੇ ਸੈਨ ਪੇਡਰੋ ਡੇ ਲਾ ਪਾਜ਼ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਮਿੰਨੀ ਬੱਸ ਨਾਲ ਟਰੇਨ ਦੀ ਟੱਕਰ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮਿਲਟਰੀ ਪੁਲਿਸ ਦੇ ਜੁਆਨ ਫਰਾਂਸਿਸਕੋ ਕਾਰਾਸਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਰੇਲਮਾਰਗ ਕ੍ਰਾਸਿੰਗ 'ਤੇ ਵਾਪਰਿਆ। ਸ਼ੁੱਕਰਵਾਰ ਨੂੰ ਹੋਏ ਇਸ ਹਾਦਸੇ 'ਚ ਮਿੰਨੀ ਬੱਸ 'ਚ ਸਵਾਰ 14 ਲੋਕਾਂ 'ਚੋਂ 6 ਦੀ ਮੌਤ ਹੋ ਗਈ। ਰੇਲਗੱਡੀਆਂ ਦਾ ਸੰਚਾਲਨ....
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 
ਸਰੀ, 01 ਸਤੰਬਰ : ਕੈਨੇਡਾ ਤੋਂ ਇੱਕ ਹੋਰ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਮ੍ਰਿਤਕ ਦੀ ਪਹਿਚਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਰਾਏਕੋਟ ਦੇ ਪਿੰਡ ਸੀਲੋਆਣੀ ਦਾ ਰਹਿਣ ਵਾਲਾ ਸੀ ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਉਹ ਆਪਣੇ ਚਾਰ ਦੋਸਤਾਂ ਨਾਲ ਐਫਸਫੋਰਡ ਰਹਿੰਦਾ ਸੀ। ਕੈਨੇਡਾ ਰਹਿ ਰਹੇ ਸਾਥੀ ਨੌਜਵਾਨਾਂ ਨੇ....
ਪਾਕਿਸਤਾਨ ’ਚ ਫ਼ੌਜ ਦੇ ਕਾਫ਼ਲੇ ਆਤਮਘਾਤੀ ਹਮਲਾ, 9 ਜਵਾਨਾਂ ਦੀ ਮੌਤ, 5 ਜ਼ਖ਼ਮੀ
ਪਿਸ਼ਾਵਰ, 01 ਸਤੰਬਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਆਤਮਘਾਤੀ ਹਮਲੇ ’ਚ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। ਆਤਮਘਾਤੀ ਅੱਤਵਾਦੀ ਨੇ ਬਾਈਕ ਨਾਲ ਵਾਹਨ ਨੂੰ ਟੱਕਰ ਮਾਰੀ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੂੰ ਬਣੇ ਹਾਲੇ 15 ਦਿਨ....
ਮਨੀਲਾ 'ਚ ਕੱਪੜੇ ਦੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਮੌਤ
ਮਨੀਲਾ, 01 ਸਤੰਬਰ : ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਇੱਕ ਕੱਪੜੇ ਦੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ। ਇਮਾਰਤ ਨੂੰ ਇੱਕ ਗੋਦਾਮ ਅਤੇ ਟੀ-ਸ਼ਰਟ ਪ੍ਰਿੰਟਿੰਗ ਕਾਰੋਬਾਰ ਲਈ ਕਾਮਿਆਂ ਦੀ ਰਿਹਾਇਸ਼ ਵਜੋਂ ਵਰਤਿਆ ਜਾਂਦਾ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਅੱਗ ਲੱਗਣ ਕਾਰਨ ਦੋ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਬਾਰਾਂਗੇ ਤੰਦਾਂਗ ਸੋਰਾ ਜ਼ਿਲ੍ਹੇ ਦੇ ਫਾਇਰ ਚੀਫ਼ ਮਾਰਸੇਲੋ ਰਾਗੁੰਡਿਆਜ਼ ਨੇ ਕਿਹਾ ਕਿ ਕਿਊਜ਼ਨ ਸਿਟੀ ਵਿੱਚ ਅੱਗ ਲੱਗਣ ਕਾਰਨ....
ਅਮਰੀਕਾ ਵਿਚ ਇਡਾਲੀਆ ਚੱਕਰਵਾਤ ਦਾ ਕਹਿਰ, 4 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ, 900 ਉਡਾਣਾਂ ਰੱਦ 
ਫਲੋਰੀਡਾ, 31 ਅਗਸਤ : ਅਮਰੀਕਾ ਵਿਚ ਇਡਾਲੀਆ ਚੱਕਰਵਾਤ ਦਾ ਕਹਿਰ ਜਾਰੀ ਹੈ। ਬੁਧਵਾਰ ਨੂੰ ਫਲੋਰੀਡਾ ਦੇ ਬਿਗ ਬੈਂਡ ਵਿਚ ਤੂਫਾਨ ਦੇ ਚਲਦਿਆਂ 2 ਲੋਕਾਂ ਦੀ ਮੌਤ ਹੋ ਗਈ। ਇਹ ਤੂਫਾਨ ਫਲੋਰੀਡਾ ਤੋਂ ਬਾਅਦ ਜਾਰਜੀਆ, ਨੋਰਥ ਕੈਰੋਲੀਨਾ ਅਤੇ ਸਾਊਥ ਕੈਰੋਲੀਨਾ ਵੱਲ ਵਧ ਚੁੱਕਿਆ ਹੈ। ਇਸ ਦੇ ਚਲਦਿਆਂ ਜਾਰਜੀਆ ਅਤੇ ਫਲੋਰੀਡਾ ਵਿਚ ਕਰੀਬ ਸਾਢੇ 4 ਲੱਖ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਹੈ। ਇਡਾਲੀਆ ਤੂਫਾਨ ਕਾਰਨ ਲਗਭਗ 900 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਲੈਂਡਫਾਲ ਦੇ ਸਮੇਂ, ਚੱਕਰਵਾਤ ਸ਼੍ਰੇਣੀ 4 ਤੋਂ....
ਦੱਖਣੀ ਅਫਰੀਕਾ 'ਚ ਇਕ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, 64 ਲੋਕਾਂ ਦੀ ਦਰਦਨਾਕ ਮੌਤ, 43 ਜ਼ਖ਼ਮੀ
ਜੋਹਾਨਸਬਰਗ, 31 ਅਗਸਤ : ਦੱਖਣੀ ਅਫਰੀਕਾ ਦੇ ਜੋਹਾਨਸਬਰਗ ਸ਼ਹਿਰ 'ਚ ਇਕ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ 64 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਘਟਨਾ 'ਚ 43 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜੋਹਾਨਸਬਰਗ ਦੀ ਮਿਉਂਸਪਲ ਸਰਕਾਰ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਦੱਸਿਆ ਕਿ ਇਹ ਘਟਨਾ ਜੋਹਾਨਸਬਰਗ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਵਿੱਚ ਵਾਪਰੀ ਹੈ। ਵੱਡੀ ਗਿਣਤੀ ਵਿਚ ਐਮਰਜੈਂਸੀ ਅਤੇ ਬਚਾਅ ਕਰਮਚਾਰੀ ਅਜੇ....
ਭਾਰਤ ਤੋਂ ਇੱਕ ਸਾਲ ਵਿੱਚ 15,000 ਤੋਂ ਵੱਧ ਤਕਨੀਕੀ ਕਾਮੇ ਗਏ ਕੈਨੇਡਾ 
ਓਟਵਾ, 30 ਅਗਸਤ : ਭਾਰਤ ਵਿੱਚ ਨੌਕਰੀ ਦੀ ਕਮੀ ਦੇ ਕਾਰਨ ਪਿਛਲੇ ਇੱਕ ਸਾਲ ਵਿੱਚ 15,000 ਤੋਂ ਵੱਧ ਤਕਨੀਕੀ ਕਾਮੇ ਕੈਨੇਡਾ ਚਲੇ ਗਏ ਹਨ। ਰਿਪੋਰਟ ਮੁਤਾਬਕ ਅਪ੍ਰੈਲ 2022 ਤੋਂ ਮਾਰਚ 2023 ਦਰਮਿਆਨ 15000 ਤੋਂ ਵੱਧ ਤਕਨੀਕੀ ਕਾਮੇ ਨੌਕਰੀਆਂ ਦੀ ਭਾਲ ਵਿੱਚ ਕੈਨੇਡਾ ਗਏ ਹਨ। ਖਾਲਸਾ ਵੌਕਸ ਦੀ ਰਿਪੋਰਟ ਦਰਸਾਉਂਦੀ ਹੈ ਕਿ ਕੈਨੇਡਾ ਵਿੱਚ ਤਕਨਾਲੋਜੀ ਖੇਤਰ ਵਿੱਚ ਨੌਕਰੀਆਂ ਦੇ ਚੰਗੇ ਮੌਕੇ ਹਨ । ਇਹੀ ਕਾਰਨ ਹੈ ਕਿ ਸਿਰਫ ਇੱਕ ਸਾਲ ਵਿੱਚ ਇੰਨੇ ਸਾਰੇ ਭਾਰਤੀ ਤਕਨੀਕੀ ਕਾਮੇ ਕੈਨੇਡਾ ਚਲੇ ਗਏ। The....