ਕੈਨੇਡਾ : ਕੈਨੇਡਾ ਨਿਵਾਸੀ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਮਹਾਰਾਣੀ ਐਲੱਜਬੈੱਥ (2) ਦੀ ਪਲੈਟੀਨਮ ਜੁਬਲੀ ਮੌਕੇ ਮਹਾਰਾਣੀ ਅਲੈਜਬੈੱਥ-॥ ਦੇ ਪਿੰਨ ਤੇ ਸਰਟੀਫਿਕੇਟ ਨਾਲ ਪ੍ਰਧਾਨ ਮੰਤਰੀ ਜਸ਼ਟਿਨ ਟਰੂਡੋ ਦੀ ਸਰਕਾਰ ਵਿੱਚ ਕਨੇਡਾ ਦੀ ਸ਼ੀਨੀਅਰਸ ਲਈ ਕੇਦਰੀ ( ਫੈਡਰਲ) ਮੰਤਰੀ ਕਮਲ ਖੈਰਾ ਨੇ ਵਿਸ਼ੇਸ਼ ਤੌਰ ਤੇ ਭੇਟ ਕੀਤਾ। ਬਲਜਿੰਦਰ ਸੇਖਾ ਨੂੰ ਇਹ ਸਨਮਾਨ ਉਹਨਾਂ ਵੱਲੋਂ ਕੀਤੇ ਕਮਿਊਨਿਟੀ ਦੇ ਕੰਮਾਂ ਲਈ ਪਾਏ ਯੋਗਦਾਨ ਨੂੰ ਮਾਨਤਾ ਦੇਣ ਲਈ ਅਤੇ ਮਾਨਯੋਗ ਮੰਤਰੀ ਵੱਲੋਂ ਕਵੀਨਜ਼ ਪਲੈਟੀਨਮ ਜੁਬਲੀ ਅਵਾਰਡ ਨਾਲ ਸਨਮਾਨਤ ਕਰਨ ਲਈ ਬਹੁਤ ਨਿਮਰਤਾ ਨਾਲ ਮਾਨਯੋਗ ਮੰਤਰੀ ਤੇ ਸੰਸਦ ਮੈਂਬਰ ਕਮਲ ਖੈਰਾ ਤੇ ਕਨੇਡਾ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਮਲ ਖੈਰਾ ਸੀਨੀਅਰਸ਼ ਬਾਰੇ ਮੰਤਰੀ, ਵੱਲੋਂ ਕੈਨੇਡਾ ਸਰਕਾਰ ਦਿੱਤੇ ਗਏ ਇਸ ਅਵਾਰਡ ਕਮਿਊਨਿਟੀ ਲਈ ਮੇਰੀ ਨਿਰਸਵਾਰਥ ਸੇਵਾ, ਵਲੰਟੀਅਰ ਕੰਮ ਅਤੇ ਕਮਿਊਨਿਟੀ ਲੀਡਰਸ਼ਿਪ ਦੀ ਮਾਨਤਾ ਦਾ ਪ੍ਰਮਾਣ ਪੱਤਰ ਹੈ। ਇਹ ਪੁਰਸਕਾਰ ਪ੍ਰਾਪਤ ਕਰਨਾ ਸੱਚਮੁੱਚ ਬਹੁਤ ਖਾਸ ਹੈ। ਇਹ ਉਹ ਚੀਜ਼ ਨਹੀਂ ਹੈ ਜਿਸਦੀ ਮੈਂ ਕਦੇ ਉਮੀਦ ਕੀਤੀ ਸੀ, ਮੈਂ ਉਹ ਕੰਮ ਕਰਦਾ ਹਾਂ ਜੋ ਮੈਂ ਉਸ ਭਾਈਚਾਰੇ ਨੂੰ ਵਾਪਸ ਦੇਣ ਲਈ ਕਰਦਾ ਹਾਂ। ਜਿਸ ਨੇ ਮੇਰੇ ਨਾਲ ਡੂੰਘੇ ਪਿਆਰ, ਸਤਿਕਾਰ ਅਤੇ ਸ਼ਮੂਲੀਅਤ ਵਾਲਾ ਵਿਵਹਾਰ ਕੀਤਾ ਹੈ। ਮਾਨਤਾ ਦੇਣ ਲਈ ਮੰਤਰੀ ਖੈਰਾ ਦਾ ਧੰਨਵਾਦ ਕਰਦਾ ਹਾਂ, ਮੈਂ ਤੇ ਮੇਰਾ ਪਰੀਵਾਰ ਹਮੇਸ਼ਾ ਇਸਨੂੰ ਯਾਦ ਰੱਖਾਂਗਾ! ਇਹ ਜਾਣਕਾਰੀ ਉਹਨਾਂ ਦੇ ਪਰੀਵਾਰਿਕ ਮੈਂਬਰਾਂ ਕੈਬਰਿਜ ਸਕੂਲ ਦੇ ਚੈਅਰਮੇਨ ਦਵਿੰਦਰਪਾਲ ਸਿੰਘ ਰਿੰਪੀ ਤੇ ਨਵਨੀਤ ਸਿੰਘ ਸੇਖਾ ਨੇ ਮੀਡੀਆ ਨਾਲ ਸਾਂਝੀ ਕੀਤੀ । ਜਿਕਰਯੋਗ ਹੈ ਕਿ ਪੰਜਾਬੀ ਕਲਾਕਾਰ ਪੰਜਾਬ ਦੇ ਜਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਹਨ, ਉਨ੍ਹਾਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।