ਵਾਸ਼ਿੰਗਟਨ, 15 ਫਰਵਰੀ : ਅਮਰੀਕੀ ਸਿਆਸਤਦਾਨ ਪੰਜਾਬ ਦੀ ਧੀ ਨਿਮਰਤਾ ਰੰਧਾਵਾ ਉਰਫ ਨਿੱਕੀ ਹੇਲੀ ਨੇ ਐਲਾਨ ਕੀਤਾ ਹੈ ਕਿ ਉਹ 2024 ਵਿੱਚ ਅਮਰੀਕੀ ਰਾਸ਼ਟਰਪਤੀ ਲਈ ਚੋਣ ਲੜ ਰਹੀ ਹੈ। ਇਸ ਦੇ ਨਾਲ, ਉਹ ਵ੍ਹਾਈਟ ਹਾਊਸ ਲਈ ਆਪਣੀ ਦਾਅਵੇਦਾਰੀ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦੇਣ ਵਾਲੀ ਪਹਿਲੀ ਰਿਪਬਲਿਕਨ ਬਣ ਗਈ ਹੈ। ਹੇਲੀ (51) ਦੋ ਵਾਰ ਦੱਖਣੀ ਕੈਰੋਲਿਨਾ ਦੀ ਗਰਵਨਰ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਦੇ ਤੌਰ ’ਤੇ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਰਾਸ਼ਟਰਪਤੀ ਚੋਣਾਂ ਲਈ ਆਪਣਾ ਦਾਅਵਾ ਪੇਸ਼ ਕੀਤਾ। ਦੋ ਸਾਲ ਪਹਿਲਾਂ ਉਹ ਟਰੰਪ ਲਈ ਚੁਣੌਤੀ ਨਹੀਂ ਸੀ, ਪਰ ਹੁਣ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਦੀ ਚੋਣ 5 ਨਵੰਬਰ 2024 ਨੂੰ ਹੋਣ ਜਾ ਰਹੀ ਹੈ। ਇਸ ਇੰਟਰਵਿਊ 'ਚ ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਉਹ ਦੇਸ਼ ਨੂੰ ਇਕ ਨਵੀਂ ਦਿਸ਼ਾ 'ਚ ਲਿਜਾਣ ਲਈ ਨੇਤਾ ਬਣ ਕੇ ਉਭਰ ਸਕਦੀ ਹੈ।