ਵਲਿੰਗਟਨ, 13 ਮਾਰਚ : ਨਿਊਜੀਲੇਂਡ ਇੰਮੀਗ੍ਰੇਸ਼ਨ ਵੱਲੋਂ 2021 ਰੈਜ਼ੀਡੈਂਟ ਵੀਜਾ ਸ਼੍ਰੇਣੀ ਲਈ ਦੋ ਗੇੜਾਂ ਵਿੱਚ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਹ 31 ਜੁਲਾਈ 2022 ਤੱਕ ਦਾਖਲ ਕਰਨ ਲਈ ਸੀ। ਇਸ ਸ਼੍ਰੇਣੀ ਅਧੀਨ 11 ਮਾਰਚ 2023 ਤੱਕ ਅੰਕੜਿਆਂ ਅਨੁਸਾਰ 160,336 ਲੋਕ ਪੱਕੇ ਹੋ ਗਏ ਹਨ। ਇਸ ਸ਼੍ਰੇਣੀ ਤਹਿਤ ਕੁੱਲ 106,096 ਅਰਜੀਆਂ ਮਿਲੀਆਂ ਸਨ, ਜਿਸ ਵਿੱਚ ਕੁੱਲ 214, 325 ਲੋਕ ਸ਼ਾਮਿਲ ਸਨ। ਇੰਮੀਗ੍ਰੇਸ਼ਨ ਨੂੰ ਮਿਲੀਆਂ ਅਰਜੀਆਂ ਵਿੱਚੋਂ 83,814 ਨੂੰ ਪੁਰਾ ਕੀਤਾ ਜਾ ਚੁੱਕਿਆ ਹੈ, ਜਿਸ ਵਿੱਚੋਂ 269 ਅਰਜੀਆਂ ਨੁੰ ਅਯੋਗ ਕਰਾਰ ਦਿੱਤਾ ਗਿਆ ਹੈ। ਇੰਮੀਗ੍ਰੇਸ਼ਨ ਵੱਲੋਂ ਪਾਸ ਕੀਤੀਆਂ ਅਰਜੀਆਂ ਵਿੱਚੋਂ 45000 ਭਾਰਤੀ ਮੂਲ ਦੇ ਲੋਕਾਂ ਦੀਆਂ ਹਨ, ਜਿੰਨ੍ਹਾਂ ਨੂੰ ਮੰਜ਼ੂਰ ਕੀਤਾ ਜਾ ਚੁੱਕਿਆ ਅਤੇ ਵੀਜੇ ਵੀ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤੀ ਲੋਕਾਂ ਦੀਆਂ ਤਕਰੀਬਨ 11000 ਹਜ਼ਾਰ ਅਰਜੀਆਂ ਅਗਲੇ ਕੁੱਝ ਮਹੀਨਿਆਂ ਤੱਕ ਫੈਸਲਾ ਕੀਤਾ ਜਾਣ ਦੀ ਸੰਭਾਵਨਾਂ ਹੈ। ਜਿੰਨ੍ਹਾਂ ਲੋਕਾਂ ਦਾ ਆਰ-2021 ਸ਼੍ਰੇਣੀ ਅੰਤਿਰਿਮ ਵੀਜਾ () ਅਗਲੇ ਮਹੀਨਿਆਂ ‘ਚ ਖ਼ਤਮ ਹੋ ਰਿਹਾ ਹੈ, ਉਹ ਦੁਬਾਰਾ ਬਿਨ੍ਹਾ ਕੋਈ ਪੈਸਾ ਦਿੱਤੇ ਅਪਲ਼ਾਈ ਕਰ ਸਕਦੇ ਹਨ। ਇਸ ਵੀਜੇ ‘ਚ ਉਹ ਨਿਊਜੀਲੈਂਡ ਤੋਂ ਬਾਹਰ ਵੀ ਯਾਤਰਾ ਕਰਨ ਜਾ ਸਕਦੇ ਹਨ। ਇੰਮੀਗ੍ਰੇਸ਼ਨ ਅਨੁਸਾਰ ਨਿਊਜੀਲੈਂਡ ਵਿੱਚ ਕਾਨੂੰਨੀ ਤੌਰ ਤੇ ਰਿਹਣ ਲਈ ਅੰਤਰਿਮ ਵੀਜਾ ਹੋਣਾ ਅਤਿ ਜਰੂਰੀ ਹੈ।