ਬੇਰੂਤ, 20 ਅਪ੍ਰੈਲ : ਲੇਬਨਾਨ ਦੇ ਫੌਜੀ ਸੂਤਰਾਂ ਨੇ ਦੱਸਿਆ ਕਿ ਦੱਖਣੀ ਲੇਬਨਾਨ ਦੇ ਕਈ ਪਿੰਡਾਂ ‘ਤੇ ਇਜ਼ਰਾਈਲੀ ਹਵਾਈ ਹਮਲਿਆਂ ‘ਚ ਦੋ ਹਿਜ਼ਬੁੱਲਾ ਲੜਾਕੇ ਮਾਰੇ ਗਏ ਅਤੇ ਤਿੰਨ ਨਾਗਰਿਕ ਜ਼ਖਮੀ ਹੋ ਗਏ। ਫੌਜੀ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਜ਼ਰਾਈਲੀ ਫੌਜ ਨੇ ਸਰਹੱਦੀ ਖੇਤਰ ਦੇ ਐਤਾ ਅਲ-ਸ਼ਾਬ ਪਿੰਡ ‘ਚ ਇਕ ਘਰ ਨੂੰ ਹਵਾ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀਆਂ ਦੋ ਮਿਜ਼ਾਈਲਾਂ ਨਾਲ ਤਬਾਹ ਕਰ ਦਿੱਤਾ। ਹਮਲੇ ‘ਚ ਹਿਜ਼ਬੁੱਲਾ ਦਾ ਇਕ ਲਆ ੜਾਕੂ ਮਾਰਿਗਿਆ, ਜਦਕਿ ਦੋ ਨਾਗਰਿਕ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਇਕ ਹੋਰ ਇਜ਼ਰਾਈਲੀ ਲੜਾਕੂ ਜਹਾਜ਼ ਨੇ ਦੱਖਣ-ਪੂਰਬੀ ਲੇਬਨਾਨ ਦੇ ਬਲਿਦਾ ਪਿੰਡ ਵਿਚ ਇਕ ਦੋ ਮੰਜ਼ਿਲਾ ਘਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਹਿਜ਼ਬੁੱਲਾ ਦੇ ਇਕ ਹੋਰ ਮੈਂਬਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਨਾਗਰਿਕ ਜ਼ਖਮੀ ਹੋ ਗਿਆ। ਨਿਊਜ਼ ਏਜੰਸੀ ਦੀ ਰਿਪੋਰਟ ਦੇ ਹਵਾਲੇ ਨਾਲ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੇ ਸਰਹੱਦੀ ਖੇਤਰ ਦੇ ਪੂਰਬੀ ਅਤੇ ਮੱਧ ਹਿੱਸਿਆਂ ਦੇ ਪੰਜ ਕਸਬਿਆਂ ਅਤੇ ਪਿੰਡਾਂ ‘ਤੇ ਲੜੀਵਾਰ ਹਵਾਈ ਹਮਲੇ ਕੀਤੇ, ਜਿਸ ਨਾਲ 17 ਘਰਾਂ ਨੂੰ ਨੁਕਸਾਨ ਪਹੁੰਚਿਆ।