ਲੰਡਨ, 12 ਫਰਵਰੀ : ਕੋਵਿਡ-19 ਮਹਾਂਮਾਰੀ ਦੌਰਾਨ 50 ਪਰਿਵਾਰਾਂ ਨੂੰ ਮੁਫ਼ਤ ਭੋਜਨ ਦੇਣ ਦੀ ਸਹਾਇਤਾ ਕਰਨ ਵਜੋਂ ਮਹਾਰਾਣੀ ਐਲਿਜਾਬੈਥ-II ਵੱਲੋਂ ਭਾਰਤੀ ਵਿਮਲ ਪੰਡਯਾ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨੂੰ ਯੂਕੇ ਵਿੱਚ ਇਮੀਗ੍ਰੇਸ਼ਨ ਅਪੀਲ ਗੁਆਉਣ ਤੋਂ ਬਾਅਦ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਡਯਾ ਦੀ ਦੇਸ਼ ਨਿਕਾਲੇ ਦੀ ਖ਼ਬਰ ਸੁਣ ਤੋਂ ਬਾਅਦ ਸਥਾਨਕ ਭਾਰੀਚਾਰੇ ਸਮੇਤ ਪੂਰੇ ਬ੍ਰਿਟੇਨ ਵਿੱਚ ਲੋਕ ਵਿਮਲ ਪੰਡਯਾ ਦੇ ਹੱਕ ਵਿੱਚ ਖੜ੍ਹ ਗਏ ਹਨ ਅਤੇ ਪੰਡਯਾ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੰਡਯਾ ਦਾ ਵੀਜਾ ਬਹਾਲ ਕਰਨ ਲਈ ਇੱਕ ਆਨਲਾਇਨ ਪਟੀਸ਼ਨ ਵੀ ਪਾਈ ਗਈ ਹੈ, ਜਿਸ ਵਿੱਚ 1, 75000 ਤੋਂ ਦਸਤਖਤ ਹਨ। ਰਿਪੋਰਟ ਮੁਤਾਬਕ ਵਿਮਲ ਪੰਡਯਾ, 42, 2011 ਵਿੱਚ ਸਟੱਡੀ ਵੀਜ਼ੇ ‘ਤੇ ਭਾਰਤ ਤੋਂ ਆਇਆ ਸੀ, ਪਰ ਤਿੰਨ ਸਾਲ ਬਾਅਦ ਯੂਕੇ ਦੇ ਗ੍ਰਹਿ ਦਫਤਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਦੇ ਉਸ ਦੇ ਕਾਲਜ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ। ਉਦੋਂ ਤੋਂ ਪੰਡਯਾ, ਜੋ ਰੋਦਰਹੀਥ, ਦੱਖਣੀ ਲੰਡਨ ਵਿੱਚ ਰਹਿੰਦਾ ਹੈ, ਨੇ ਪਿਛਲੇ ਨੌਂ ਸਾਲਾਂ ਤੋਂ ਯੂਕੇ ਵਿੱਚ ਰਹਿਣ ਲਈ ਸੰਘਰਸ਼ ਕੀਤਾ ਹੈ। ਇੱਕ ਸਥਾਨਕ ਦੁਕਾਨਦਾਰ ਵਜੋਂ ਪੰਡਯਾ ਨੇ ਕੋਵਿਡ ਦੌਰਾਨ ਘੱਟੋ-ਘੱਟ 50 ਕਮਜ਼ੋਰ ਪਰਿਵਾਰਾਂ ਨੂੰ ਮੁਫਤ ਭੋਜਨ ਵੰਡਣ ਦਾ ਸਮਰਥਨ ਕੀਤਾ, ਜਿਸ ਲਈ ਉਸ ਨੂੰ ਲੰਡਨ ਵਿੱਚ ਮਹਾਰਾਣੀ ਦੇ ਨਿੱਜੀ ਨੁਮਾਇੰਦੇ ਤੋਂ ਧੰਨਵਾਦ ਦਾ ਪੱਤਰ ਮਿਲਿਆ। ਪਰ ਉਸ ਕੋਲ ਹੁਣ ਸਿਰਫ ਕੁਝ ਹਫ਼ਤਿਆਂ ਦਾ ਸਮਾਂ ਹੈ। ਉਹ ਭਾਰਤ ਵਾਪਸ ਆਉਣ ਲਈ ਮਜ਼ਬੂਰ ਹੋ ਗਿਆ, ਜਦੋਂ ਇੱਕ ਜੱਜ ਨੇ ਫੈਸਲਾ ਸੁਣਾਇਆ ਕਿ ਪੰਡਯਾ “ਕਈ ਸਾਲਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਯੂਕੇ ਵਿੱਚ ਕੰਮ ਕਰ ਰਿਹਾ ਸੀ”। ਪੰਡਯਾ ਨੇ ਪਿਛਲੇ ਸਾਲ ਮੀਡੀਆ ਨੂੰ ਕਿਹਾ ਸੀ, “ਇਸ ਬੇਅੰਤ ਤਸੀਹੇ ਅਤੇ ਦੁੱਖ ਕਾਰਨ ਮੈਂ ਰਾਤ ਨੂੰ ਸੌਂ ਨਹੀਂ ਸਕਦਾ। ਉਹ ਮੈਨੂੰ ਕਿਸੇ ਵੀ ਸਮੇਂ ਦੇਸ਼ ਨਿਕਾਲਾ ਦੇ ਸਕਦੇ ਹਨ ਅਤੇ ਮੈਨੂੰ ਘਰ ਵਾਪਸ ਭੇਜ ਸਕਦੇ ਹਨ – ਇਹ ਅਸਲ ਵਿੱਚ ਡਰਾਉਣਾ ਹੈ।” ਰਿਪੋਰਟ ਮੁਤਾਬਕ ਪੰਡਯਾ ਕੋਲ 24 ਜਨਵਰੀ ਨੂੰ ਸੁਣਾਏ ਗਏ ਫੈਸਲੇ ਦੀ ਮਿਤੀ ਤੋਂ ਵੱਧ ਤੋਂ ਵੱਧ 28 ਦਿਨ ਹਨ, ਇਹ ਫੈਸਲਾ ਕਰਨ ਲਈ ਕਿ ਕੀ ਉਹ ਜੱਜ ਦੇ ਫੈਸਲੇ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਉਸ ਨੂੰ ਹੋਮ ਆਫਿਸ ਵੱਲੋਂ ਹਟਾਏ ਜਾਣ ਦਾ ਖਤਰਾ ਹੋਵੇਗਾ।