ਫਰਾਂਸ, 05 ਮਾਰਚ : ਫਰਾਂਸ ਵਿੱਚ ਇੱਕ ਯਾਤਰਾ ਤੋਂ ਵਾਪਸ ਘਰ ਪਰਤ ਰਹੇ ਪ੍ਰਾਇਮਰੀ ਸਕੂਲ ਦੇ 40 ਵਿਦਿਆਥੀਆਂ ਦੀ ਬੱਸ ਹਾਦਸੇ ਦਾ ਸਿਕਾਰ ਹੋਣ ਜਾ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਫ੍ਰੈਂਚ ਐਲਪਸ ਦੀ ਯਾਤਰਾ ਤੋਂ ਸਕੂਲੀ ਵਿਦਿਆਰਥੀ ਆਪਣੇ ਘਰ ਵਾਪਸ ਜਾ ਰਹੇ ਸਨ, ਕਿ ਇੱਕ ਜੰਗਲੀ ਇਲਾਕੇ ਵਿੱਚ ਢਲਾਨ ਤੋਂ ਬੱਸ ਹੇਠਾਂ ਇੱਕ ਨਦੀ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਚਾਲਕ ਅਤੇ ਉਸਦੇ ਸਾਥੀ ਦੇ ਗੰਭੀਰ ਸੱਟਾਂ ਲੱਗੀਆਂ, ਕਈ ਬੱਚੇ ਵੀ ਜਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ 21 ਦੇ ਕਰੀਬ ਬੱਚਿਆਂ ਅਤੇ ਇੱਕ ਹੋਰ ਬਾਲਗ ਨੂੰ ਮਾਮੂਲੀ ਸੱਟਾਂ ਲੱਗਿਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਇਹ ਹਾਦਸਾ ਕਿਉਂ ਵਾਪਰਿਆ ਇਸ ਬਾਰੇ ਜਾਣਕਾਰੀ ਨਹੀਂ ਹੈ, ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਬੱਸ ਸੜਕ ਤੋਂ ਨਿਕਲੀ ਤਾਂ ਮੌਸਮ ਸਾਫ ਸੀ ਅਤੇ ਜਿਸ ਹਿੱਸੇ 'ਤੇ ਬੱਸ ਹਾਦਸਾਗ੍ਰਸਤ ਹੋਈ ਉਸ ਹਿੱਸੇ 'ਤੇ ਕੋਈ ਬਰਫ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਨੇ ਸੀਟ ਬੈਲਟ ਪਾਈ ਹੋਈ ਸੀ। ਮੇਅਰ ਨੇ ਕਿਹਾ ਕਿ ਸੰਭਾਵੀ ਤੌਰ 'ਤੇ ਬੱਸ ਦੇ ਪਹੀਏ ਦੇ ਪਹੀਏ ਵਿਚ ਕੋਈ ਨੁਕਸ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਵਿਚ ਪ੍ਰਕਾਸ਼ਿਤਇੱਕ ਫੋਟੋ ਵਿੱਚ ਦਿਖਾਇਆ ਗਿਆ ਹੈ ਕਿ ਬੱਸ ਸੁੱਕੀਆਂ ਝਾੜੀਆਂ ਦੇ ਇੱਕ ਜਾਲ ਵਿਚ ਫਸੀ ਹੋਈ ਹੈ ਅਤੇ ਇਸ ਦੀ ਵਿੰਡਸ਼ੀਲਡ ਟੁੱਟੀ ਹੋਈ ਸੀ।ਸਥਾਨਕ ਮੀਡੀਆ ਮੁਤਾਬਕ ਵਾਹਨ 'ਚ ਸਵਾਰ ਬੱਚੇ ਹਾਊਟਸ-ਐੱਲਪੇਸ 'ਚ ਇਕ ਸਮਰ ਕੈਂਪ ਤੋਂ ਵਾਪਸ ਆ ਰਹੇ ਸਨ।