
ਫਿਨਲੈਂਡ, 18 ਮਈ 2025 : ਫਿਨਲੈਂਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਦੋ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ। ਟੱਕਰ ਤੋਂ ਬਾਅਦ ਦੋਵੇਂ ਹੈਲੀਕਾਪਟਰ ਜ਼ਮੀਨ 'ਤੇ ਡਿੱਗ ਪਏ ਅਤੇ ਕਰੈਸ਼ ਹੋ ਗਏ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਦੋਵਾਂ ਹੈਲੀਕਾਪਟਰਾਂ ਵਿੱਚ ਸਿਰਫ਼ ਪੰਜ ਲੋਕ ਸਵਾਰ ਸਨ। ਪੁਲਿਸ ਨੇ ਹਾਦਸੇ ਬਾਰੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, "ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਤੇ ਹੋਰ ਐਮਰਜੈਂਸੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਅਤੇ ਜਾਂਚ ਦੇ ਕੰਮ ਵਿੱਚ ਲੱਗੀਆਂ ਹੋਈਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਦੋਵੇਂ ਹੈਲੀਕਾਪਟਰ ਐਸਟੋਨੀਆ ਤੋਂ ਉਡਾਣ ਭਰੇ ਸਨ ਅਤੇ ਕੁਝ ਕਾਰੋਬਾਰੀਆਂ ਨੂੰ ਲੈ ਕੇ ਜਾ ਰਹੇ ਸਨ। ਇੱਕ ਹੈਲੀਕਾਪਟਰ ਵਿੱਚ ਤਿੰਨ ਲੋਕ ਬੈਠੇ ਸਨ ਅਤੇ ਦੂਜੇ ਵਿੱਚ ਦੋ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਫਿਨਲੈਂਡ ਦੇ ਕੌਟੂਆ ਸ਼ਹਿਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਯੂਰਾ ਹਵਾਈ ਅੱਡੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਵਾਪਰਿਆ। ਨੈਸ਼ਨਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਜੋਹਾਨਸ ਸਿਰੀਲਾ ਨੇ ਕਿਹਾ "ਸ਼ਨੀਵਾਰ ਨੂੰ ਯੂਰਾਹ ਹਵਾਈ ਅੱਡੇ ਦੇ ਨੇੜੇ ਦੋ ਹੈਲੀਕਾਪਟਰਾਂ ਦੀ ਟੱਕਰ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦੋਵੇਂ ਹੈਲੀਕਾਪਟਰ ਫਿਨਲੈਂਡ ਤੋਂ ਬਾਹਰ ਰਜਿਸਟਰਡ ਸਨ।