ਟੋਰਾਂਟੋ, 01 ਨਵੰਬਰ : ਕੈਨੇਡਾ ਦੀ ਵੂਮੈਨ ਐਗਜ਼ੀਕਿਊਟਿਵ ਨੈੱਟਵਰਕ ਸੰਸਥਾ ਵੱਲੋਂ ਔਰਤਾਂ ਨੂੰ ਵੱਖ ਵੱਖ ਖੇਤਰ ਵਿੱਚ ਉਤਸ਼ਾਹਿਤ ਕਰਨ ਲਈ ਸਾਲ 2023 ‘ਚ 100 ਸ਼ਕਤੀਸ਼ਾਲੀ ਔਰਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ 6 ਔਰਤਾਂ ਇੰਡੀਅਨ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਵਿਚ ਪ੍ਰੋ. ਪੂਨਮ ਪੁਰੀ, ਮਨਿੰਦਰ ਧਾਲੀਵਾਲ, ਅਨੀਤਾ ਧਾਲੀਵਾਲ, ਨੇਹਾ ਖੰਡੇਲਵਾਲ, ਅਮੀ ਸ਼ਾਹ ਤੇ ਸੋਨਾ ਮਹਿਤਾ ਦੇ ਨਾਂਅ ਸ਼ਾਮਲ ਹਨ। ਇਹ ਸਨਮਾਨ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ ਹੋਵੇ। ਪ੍ਰੋ. ਪੂਨਮ ਪੁਰੀ ਇਕ ਲਾਅ ਪ੍ਰੋਫ਼ੈਸਰ ਹਨ। ਮਨਿੰਦਰ ਧਾਲੀਵਾਲ ਸਟਾਰਅੱਪ ਸਟੂਡੀਓ ਐਕਸੀਲੇਟਰ ਤੇ ਵੈਂਚਰ ਫੰਡ ਦੀ ਮੈਨੇਜਿੰਗ ਪਾਰਟਨਰ ਹਨ। ਇਸ ਤੋਂ ਇਲਾਵਾ ਅਨੀਤਾ ਅਗਰਵਾਲ ਬੈਸਟ ਬਾਰਗਿੰਨਜ਼ ਜਿਊਲਰੀ ਅਤੇ ਜਿਊਲਰੀ 4 ਐਵਰ ਦੀ ਸੀ.ਈ.ਓ. ਹੈ। ਇਨ੍ਹਾਂ ਵਿਚ ਅਮੀ ਸ਼ਾਹ ਪੀਕਾਪੱਕ ਸੰਸਥਾ ਦੀ ਸਹਿ ਸੰਸਥਾਪਿਕ ਹੈ, ਉਨ੍ਹਾਂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਤਣਾਅ ਛੁਟਕਾਰਾ ਪਾਉਣ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ। ਇੰਡੀਅਨ ਵੂਮੈਨ ਸਰਕਲ ਸੰਸਥਾ ਦੀ ਸੰਸਥਾਪਕ ਨੇਹਾ ਖੰਡੇਲਵਾਲ ਭਾਰਤ ਤੋਂ ਕੈਨੇਡਾ ਆਈਆਂ ਨਵੀਆਂ ਇੰਮੀਗ੍ਰਾਂਟ ਔਰਤਾਂ ਨੂੰ ਕਿੱਤਾਮੁਖੀ ਬਾਰੇ ਸਿੱਖਿਆ ਦਿੰਦੀ ਹੈ।