ਲੁਧਿਆਣਾ : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਕਈ ਹਿੱਟ ਗੀਤ ਦੇਣ ਵਾਲੀ ਦੋੋਗਾਣਾ ਗਾਇਕ ਜੋੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਦੇ ਪ੍ਰਸ਼ੰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸ਼ੰਸ਼ਕ ਹੁਣ ਦੋਵਾਂ ਨੂੰ ਕਦੇ ਇਕੱਠੇ ਨਹੀਂ ਦੇਖ ਸਕਣਗੇ। ਇਹ ਦੋੋਗਾਣਾ ਜੋੋੜੀ 18 ਸਾਲ ਬਾਅਦ ਵੱਖ ਹੋ ਚੁੱਕੀ ਹੈ। ਜਿਸਦੀ ਜਾਣਕਾਰੀ ਖੁਦ ਅਮਨ ਰੋਜ਼ੀ ਵੱਲੋਂ ਲਾਈਵ ਆ ਕੇ ਦਿੱਤੀ ਗਈ ਹੈ। ਉਨ੍ਹਾਂ ਲਾਈਵ ਵਿੱਚ ਬੋਲਦੇ ਹੋਏ ਕਿਹਾ ਕਿ ਸਾਡਾ ਇਕਰਾਰਨਾਮਾ ਖਤਮ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਦੀ। ਜਿਨਾਂ ਵੀ ਸੀ ਸਾਡਾ ਟਾਈਮ 18 ਸਾਲ ਉਹ ਬਹੁਤ ਵਧੀਆ ਨਿਕਲਿਆ। ਅਸੀ ਵੱਖ ਹੋ ਚੁੱਕੇ ਹਾਂ। ਮੇਰਾ ਲਾਈਵ ਹੋਣ ਦਾ ਮੁੱਦਾ ਇਹੀ ਸੀ ਕਿ ਮੈਨੂੰ ਬਹੁਤ ਕਾੱਲ ਆ ਰਹੇ ਸੀ ਕਿ ਮੈਮ ਤੁਹਾਨੂੰ ਕੀ ਹੋ ਗਿਆ। ਮੈ ਬਿਲਕੁੱਲ ਤੰਦਰੁਸਤ ਹਾਂ।