ਦੋਆਬਾ

ਕੇਂਦਰੀ ਰਾਜ ਮੰਤਰੀ ਨੇ ‘ਦਿਸ਼ਾ’ ਦੀ ਮੀਟਿੰਗ ਦੌਰਾਨ  ਯੋਜਨਾਵਾਂ ਦੀ ਕੀਤੀ ਸਮੀਖਿਆ
ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਦਿੱਤੇ ਨਿਰਦੇਸ਼ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹੇ ਵਿਚ ਲਾਭਪਾਤਰੀਆਂ ਦੇ ਖਾਤਿਆਂ ਵਿਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ 2.54 ਅਰਬ ਤੋਂ ਵੱਧ ਦੀ ਰਾਸ਼ੀ ਹੁਸ਼ਿਆਰਪੁਰ, 26 ਜੂਨ : ਕੇਂਦਰੀ ਉਦਯੋਗ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਵਿਚ ਮੁਕੰਮਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਇਸ ਦਾ ਸਮੇਂ ਸਿਰ....
ਸ਼ਹਿਰ ਦੇ ਹਰ ਵਾਰਡ ਦਾ ਕੀਤਾ ਜਾਵੇਗਾ ਸਰਬਪੱਖੀ ਵਿਕਾਸ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਵਾਰਡ ਨੰਬਰ 28 ਵਿੱਚ 29 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਟਿਊਬਵੈੱਲ ਲੋਕਾਂ ਨੂੰ ਕੀਤਾ ਸਮਰਪਿਤ ਹੁਸ਼ਿਆਰਪੁਰ, 25 ਜੂਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਾਰਡ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ ਅਤੇ ਹਰ ਲੋੜ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਵੇਗਾ। ਉਹ ਵਾਰਡ ਨੰਬਰ 28 ਵਿਚ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਲੋਕ ਅਰਪਣ ਕਰਨ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ....
ਦਸੂਹਾ ‘ਚ ਨਵਾਂ ਏ.ਸੀ. ਲਵਾਉਣ ਨੂੰ ਲੈ ਕੇ ਹੋਈ ਲੜਾਈ ‘ਚ ਪੁੱਤ ਨੇ ਪਿਓ ਨੂੰ ਮਾਰੀ ਗੋਲੀ
ਪਿਤਾ ਨੇ ਪੁਲਸ ਨੂੰ ਕਾਰਵਾਈ ਨਾ ਕਰਨ ਦੀ ਕੀਤੀ ਅਪੀਲ ਦਸੂਹਾ, 25 ਜੂਨ : ਹੁਸ਼ਿਆਰਪੁਰ ਜ਼ਿਲੇ ਦੇ ਦਸੂਹਾ ਬਲਾਕ ਦੇ ਪਿੰਡ ਜਲਾਲਚੱਕ ‘ਚ ਏ.ਸੀ. ਘੱਟ ਕੂਲਿੰਗ ਕਰਨ ‘ਤੇ ਨਵਾਂ ਲਵਾਉਣ ਨੂੰ ਲੈ ਕੇ ਹੋਈ ਮਾਮੂਲੀ ਲੜਾਈ ‘ਚ ਨੌਜਵਾਨ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਸ਼ੁਕਰ ਹੈ ਕਿ ਗੋਲੀ ਬਜ਼ੁਰਗ ਦੀਆਂ ਦੋਵੇਂ ਲੱਤਾਂ ਵਿਚ ਲੱਗੀ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਜ਼ਖਮੀ ਹਾਲਤ ‘ਚ ਗੁਆਂਢ ‘ਚ ਰਹਿੰਦੇ ਰਿਸ਼ਤੇਦਾਰਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਦਸੂਹਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ।....
ਲੋਕ ਸਭਾ ਮੈਂਬਰ ਰਿੰਕੂ ਵੱਲੋਂ ਆਰ.ਪੀ.ਓ. ਨੂੰ ਪਾਸਪੋਰਟ ਅਪਾਇੰਟਮੈਂਟਾਂ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼
ਪਾਸਪੋਰਟ ਸਬੰਧੀ ਸੇਵਾਵਾਂ ’ਚ ਅਪਾਇੰਟਮੈਂਟਾਂ ’ਚ ਦੇਰੀ ਦਾ ਮਾਮਲਾ ਉਠਾਇਆ, ਤੁਰੰਤ ਹੱਲ ਕਰਨ ਲਈ ਕਿਹਾ ਖੇਤਰੀ ਪਾਸਪੋਰਟ ਅਫ਼ਸਰ ਨੇ ਲੋਕਾਂ ਨੂੰ ਸੁਚਾਰੂ ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਈ ਜਲੰਧਰ, 23 ਜੂਨ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਖੇਤਰੀ ਪਾਸਪੋਰਟ ਅਫ਼ਸਰ (ਆਰ.ਪੀ.ਓ.) ਜਲੰਧਰ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਅਪਾਇੰਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨੈਕਾਰ ਇਨ੍ਹਾਂ ਸੁਵਿਧਾਵਾਂ ਦਾ ਲਾਭ....
ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਭੋਗਪੁਰ ਖੰਡ ਮਿੱਲ ਵਿਖੇ ਪੈਟਰੋਲ ਪੰਪ ਦਾ ਉਦਘਾਟਨ
ਕਿਹਾ ਉਪਰਾਲੇ ਦਾ ਉਦੇਸ਼ ਸਹਿਕਾਰੀ ਸਭਾਵਾਂ ਲਈ ਆਮਦਨ ਦੇ ਸਰੋਤ ਪੈਦਾ ਕਰਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦੀ ਸੂਬੇ ਦੇ ਸਹਿਕਾਰੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਦੁਹਰਾਈ ਜਲੰਧਰ, 23 ਜੂਨ : ਸੂਬੇ ਵਿੱਚ ਸਹਿਕਾਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਸ਼ੁੱਕਰਵਾਰ ਨੂੰ ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਇੰਡੀਅਨ ਆਇਲ ਦੇ ਨਵੇਂ ਪੈਟਰੋਲ ਪੰਪ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ....
ਸਰਬਪੱਖੀ ਵਿਕਾਸ ਦੀ ਲਹਿਰ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿਚ ਹੋ ਰਹੇ ਕੰਮ : ਕੈਬਨਿਟ ਮੰਤਰੀ ਜਿੰਪਾ
ਕੈਬਨਿਟ ਮੰਤਰੀ ਨੇ ਵਾਰਡ ਨੰਬਰ 2 ਵਿਚ ਗਲੀ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 23 ਜੂਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਰਬਪੱਖੀ ਵਿਕਾਸ ਦੀ ਲਹਿਰ ਤਹਿਤ ਲਗਾਤਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਤੱਕ ਵੱਧ ਤੋਂ ਵੱਧ ਸਹੂਲਤਾਂ ਮੁਹਈਆ ਕਰਵਾਉਣਾ ਹੈ, ਜਿਸ ਤਹਿਤ ਗਰਾਊਂਡ ਜ਼ੀਰੋ ’ਤੇ ਕੰਮ ਕੀਤਾ ਜਾ ਰਿਹਾ ਹੈ। ਉਹ....
ਖੇਤੀ ਦੀ ਪ੍ਰਫੁੱਲਿਤਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਗੁਰਮੀਤ ਖੁੱਡੀਆਂ
ਖੇਤੀਬਾੜੀ ਮੰਤਰੀ ਨੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਦੇ ਸਥਾਪਨਾ ਦਿਵਸ ਸਮਾਗਮ ਵਿਚ ਕੀਤੀ ਸ਼ਿਰਕਤ ਟਾਂਡਾ, 23 ਜੂਨ : ਖੇਤੀ ਦੀ ਪ੍ਰਫੁੱਲਿਤਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਇਹ ਪ੍ਰਗਟਾਵਾ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਟਾਂਡਾ ਨੇੜੇ ਗੁਰੂ ਨਾਨਕ ਬਿਰਧ ਆਸ਼ਰਮ ਦੇਹਰੀਵਾਲ ਵਿਖੇ ਆਸ਼ਰਮ ਦੇ 4 ਸਾਲਾ ਸਥਾਪਨਾ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਵਿਧਾਇਕ ਉੜਮੁੜ....
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਡੱਲਾ ਦੇ ਬਹੁਪੱਖੀ ਵਿਕਾਸ ਲਈ 50 ਲੱਖ ਦੀ ਗਰਾਂਟ ਦੇਣ ਦਾ ਐਲਾਨ
ਸੁਲਤਾਨਪੁਰ ਲੋਧੀ, 23 ਜੂਨ : ਕੇਂਦਰ ਸਰਕਾਰ ਦੀਆਂ ਸਕੀਮਾਂ ਲਈ ਬਣੀ ਦਿਸ਼ਾ ਕਮੇਟੀ ਦੀ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੱਲਾ ਪਿੰਡ ਦੇ ਬਹੁਪੱਖੀ ਵਿਕਾਸ ਲਈ 50 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਡੀ.ਸੀ ਦਫਤਰ ਕਪੂਰਥਲਾ ਵਿੱਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕੀਤੀ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵੀ ਹਾਜ਼ਿਰ ਸਨ। ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ....
ਹੁਸ਼ਿਆਰਪੁਰ ਦੇ ਹਰ ਵਾਰਡ ਵਿਚ ਲੋਕਾਂ ਨੂੰ ਹਰੇਕ ਜ਼ਰੂਰੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ : ਕੈਬਨਿਟ ਮੰਤਰੀ ਜਿੰਪਾ 
ਹੁਸ਼ਿਆਰਪੁਰ, 21 ਜੂਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਹਰ ਵਾਰਡ ਵਿਚ ਲੋਕਾਂ ਨੂੰ ਹਰੇਕ ਜ਼ਰੂਰੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਜ਼ਰੂਰੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਹ ਵਾਰਡ ਨੰਬਰ 12 ਵਿਚ ਕਮਿਊਨਿਟੀ ਹਾਲ ਦੇ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਮੁਹੱਲਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਕਮਿਊਨਿਟੀ ਹਾਲ ਲਈ ਕੈਬਨਿਟ ਮੰਤਰੀ....
ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੇ ਦਾਣਾ ਮੰਡੀ ਦਾ ਦੌਰਾ ਕਰਕੇ ਲਿਆ ਮੱਕੀ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਖਰੀਦ ਪ੍ਰਬੰਧਾਂ ਸਬੰਧੀ ਮੌਕੇ ’ਤੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਨਵਾਂਸ਼ਹਿਰ, 20 ਜੂਨ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਲੋ ਮੁੱਖ ਦਾਣਾ ਮੰਡੀ ਨਵਾਂ ਸ਼ਹਿਰ ਦਾ ਦੌਰਾ ਕਰਕੇ ਮੱਕੀ ਦੀ ਖੁੱਲੀ ਬੋਲੀ ਦੇ ਪ੍ਰਬੰਧਾਂ ਦਾ ਜਾਇਜਾ ਲਿਆ । ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਦੇ ਵਿਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਦੇ ਵਿਚ ਕਿਸਾਨਾਂ ਦੀਆਂ ਮੁੱਢਲੀਆਂ ਸਹੂਲਤਾਂ ਦੇ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ....
ਹੁਸ਼ਿਆਰਪੁਰ ਦੀ ਕੰਢੀ ਨਹਿਰ ’ਚ 3 ਨੌਜਵਾਨ ਰੁੜ੍ਹੇ, 1 ਦੀ ਹੋਈ ਮੌਤ
ਹੁਸ਼ਿਆਰਪੁਰ, 20 ਜੂਨ : ਪਿੰਡ ਬਸੀ ਮਰੂਫ਼ (ਹੁਸ਼ਿਆਰਪੁਰ) ਨਜ਼ਦੀਕ ਕੰਢੀ ਕਨਾਲ ਨਹਿਰ ’ਚ ਨਹਾਉਂਦੇ ਤਿੰਨ ਨੌਜਵਾਨ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਏ ਜਿਨ੍ਹਾਂ ’ਚੋਂ ਦੋ ਨੌਜਵਾਨ ਤੈਰ ਕੇ ਬਾਹਰ ਆ ਗਏ ਜਦਕਿ 1 ਨੌਜਵਾਨ ਦੀ ਪਾਣੀ ’ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰੁਸਤਮ (23) ਦੇ ਪਿਤਾ ਮਹੇਸ਼ ਸਾਹਨੀ ਵਾਸੀ ਮੁਹੱਲਾ ਆਕਾਸ਼ ਕਾਲੋਨੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਸੋਨੂੰ ਕੁਮਾਰ ਤੇ ਅਮਰਨਾਥ ਕੁਮਾਰ ਨਾਲ ਸ਼ਾਮ ਸਮੇਂ ਘੁੰਮਣ ਗਿਆ ਸੀ ਤੇ ਇਸ ਦੌਰਾਨ ਉਹ ਨਹਿਰ ’ਚ....
ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਬਲਾਕ ਦਸੂਹਾ ’ਚ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ ਹੋ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 20 ਜੂਨ : ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਕਰਮਜੀਤ ਕੌਰ ਨੇ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ ਸਾਲ 2021-22 ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਅੱਜ ਜ਼ਿਲ੍ਹੇ ਦੇ ਬਲਾਕ ਦਸੂਹਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਰਕਾਰ ਵਲੋਂ ਆਉਣ ਵਾਲੇ ਫੰਡਾਂ ਦੀ ਸਹੀ ਵਰਤੋਂ ਕੀਤੀ ਜਾਵੇ ਅਤੇ ਸਮੇਂ ਸਿਰ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣਾ ਯਕੀਨੀ ਬਣਾਇਆ ਜਾਵੇ। ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਨੇ....
ਆਰਮੀ ਦੇ ਲਿਖਤੀ ਪੇਪਰ ’ਚ ਪਾਸ ਨੌਜਵਾਨ ਸੀ-ਪਾਈਟ ਕੈਂਪ ਨੰਗਲ ਵਿਖੇ ਲੈ ਸਕਦੇ ਹਨ ਫਿਜੀਕਲ ਟਰੇਨਿੰਗ
ਹੁਸ਼ਿਆਰਪੁਰ, 20 ਜੂਨ : ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਪੀ.ਟੀ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਅਗਨੀਵੀਰ ਦੀ ਆਰਮੀ ਦੀ ਭਰਤੀ ਜ਼ਿਲ੍ਹਾ ਰੋਪੜ, ਤਹਿਸੀਲ ਗੜ੍ਹਸ਼ਕੰਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਤਹਿਸੀਲ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ ਦੇ ਯੁਵਕ ਜਿਨ੍ਹਾਂ ਦਾ ਲਿਖਤੀ ਪੇਪਰ ਮਿਤੀ 17 ਅਪ੍ਰੈਲ 2023 ਤੋਂ ਸ਼ੁਰੂ ਹੋਇਆ ਸੀ, ਦਾ ਰਿਜ਼ਲਟ ਮਿਤੀ 21 ਮਈ 2023 ਨੂੰ ਆਇਆ ਹ,ੈ ਦੇ ਪਾਸ ਹੋਏ ਯੁਵਕਾਂ ਵਾਸਤੇ ਸੀ-ਪਾਈਟ ਕੈਂਪ ਨੰਗਲ ਵਿਖੇ ਫਿਜੀਕਲ ਟਰੇਨਿੰਗ ਲਈ ਕੈਂਪ ਚਲ ਰਿਹਾ ਹੈ । ਉਪਰੋਕਤ ਜ਼ਿਲਿ੍ਹਆਂ ਨਾਲ....
ਸ਼ਹਿਰ ਵਾਸੀਆਂ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਰੱਖ ਕੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ : ਜਿੰਪਾ
ਕੈਬਨਿਟ ਮੰਤਰੀ ਨੇ 21 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 7 ’ਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ ਹੁਸ਼ਿਆਰਪੁਰ, 20 ਜੂਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੱਸ਼ਟ ਨਿਰਦੇਸ਼ ਹਨ ਕਿ ਵਿਕਾਸ ਸਬੰਧੀ ਕਾਰਜਾਂ ਨੂੰ ਲੈ ਕੇ ਲੋਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਰੱਖਿਆ ਜਾਵੇ। ਉਹ ਵਾਰਡ ਨੰਬਰ 7 ਵਿਚ ਕਰੀਬ 21 ਲੱਖ....
ਕਿਸਾਨ ਆਪਣੇ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਜ਼ਰੂਰ ਕਰਵਾਓਣ - ਡਿਪਟੀ ਕਮਿਸ਼ਨਰ
ਜ਼ਰੂਰਤ ਪੈਣ ਤੇ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਹੋਣ ਤੇ ਹੀ ਮਿਲ ਸਕਦਾ ਹੈ ਲਾਭ ਨਵਾਂਸ਼ਹਿਰ, 20 ਜੂਨ : ਕਿਸਾਨ ਆਪਣੇ ਕਿਸਾਨ ਕਰੈਡਿਟ ਕਾਰਡ ਨੂੰ ਬੈਂਕ ਦੇ ਏਟੀਐਮ ਤੇ ਜਾ ਕੇ ਐਕਟੀਵੇਟ ਕਰਵਾਉਣ। ਜੇਕਰ ਕਿਸਾਨਾਂ ਦਾ ਕਿਸਾਨ ਕਰੈਡਿਟ ਕਾਰਡ ਐਕਟੀਵੇਟ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਜਰੂਰਤ ਪੈਣ ’ਤੇ ਬੀਮੇ ਦਾ ਲਾਭ ਮਿਲ ਸਕੇਗਾ ਮਿਲ ਸਕੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੈਂਕ ਦੀ ਤਿਮਾਹੀ ਦੀ ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਦੌਰਬਾਨ....